Saturday, July 18, 2026

ਗੁ: ਅਕਾਸ਼ ਐਵਿਨਿਉ ਵਿਖੇ ਜੀਵਨ ਜੁਗਿਤ ਸਮਾਗਮ ਕਰਵਾਇਆ

PPN0709201510ਅੰਮ੍ਰਿਤਸਰ ,7 ਸੰਤਬਰ (ਗੁਰਚਰਨ ਸਿੰਘ ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 17ਵਾਂ ਜੀਵਨ ਜੁਗਿਤ ਸਮਾਗਮ ਸ਼ਬਦ ਕੀਰਤਨ ਨਾਮ ਸਿਮਰਨ ਸਭਾ ਵੱਲੋ ਗੁ: ਪਾਤਸ਼ਾਹੀ ਦਸਵੀ ਅਕਾਸ਼ ਐਵੀਨਿਊ ਦੇ ਪ੍ਰਬੰਧਕਾ ਤੇ ਮੈਨਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਕਰਵਾਇਆ ਗਿਆ । ਹਰਿ ਕੀਰਤਨੁ ਸੁਣੇ ਹਰਿ ਕੀਰਤਨ ਗਾਵੈ * ਗੁਰਬਾਣੀ ਵਿਸ਼ੇ ਤੇ ਹੋਏ ਸਮਾਗਮ ਮੌਕੇ ਭਾਈ ਹਰਜੀਤ ਸਿੰਘ ਛੇਹਰਟਾ ਸਾਹਿਬ ਵਾਲੇ , ਪ੍ਰਿ : ਨਰਿੰਦਰਬੀਰ ਸਿੰਘ ਚੰਡੀਗੜ , ਭਾਈ ਬਲਵਿੰਦਰ ਸਿੰਘ ਚੰਡੀਗੜ , ਭਾਈ ਅੰਮ੍ਰਿਤਪਾਲ ਸਿੰਘ , ਭਾਈ ਗੁਰਵਿੰਦਰ ਸਿੰਘ , ਭਾਈ ਮਨਮੋਹਨ ਸਿੰਘ ਜੀ ਦੇ ਜੱਥਿਆ ਨੇ ਸ਼ਬਦ ਕੀਰਤਨ ਤੇ ਇਲਾਹੀ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਸਮਾਗਮ ਵਿਚ ਹਾਜਰਿਆ ਭਰਨ ਵਾਲੇ ਜੱਥਿਆ ਨੂੰ ਭਾਈ ਗੁਰਮੀਤ ਸਿੰਘ ਠੇਕੇਦਾਰ ਅਤੇ ਭਾਈ ਜਸਬੀਰ ਸਿੰਘ ਨੇ ਸਿਰਪਾਓ ਨਾਲ ਸਮਾਨਿਤ ਕੀਤਾ ।ਭਾਈ ਗੁਰਮੀਤ ਸਿੰਘ ਠੇਕੇਦਾਰ ਨੇ ਦੱਸਿਆ ਕਿ 14 ਸੰਤਬਰ ਨੂੰ ਗੁ: ਰਾਮਸਰ ਸਾਹਿਬ ਤੋ ਨਗਰ ਕੀਰਤਨ ਆਰੰਭ ਹੋਵੇਗਾ ਤੇ ਸ੍ਰੀ ਦਰਬਾਰ ਸਾਹਿਬ ਸਮਾਪਿਤ ਹੋਵੇਗਾ ।
ਇਸ ਮੌਕੇ ਐ ਡੀ ਮੈਨੇਜਰ ਹਰਪ੍ਰੀਤ ਸਿੰਘ, ਅਮਰਬੀਰ ਸਿੰਘ ਕੌਸਲਰ ,ਰਜਿੰਦਰ ਸਿੰਘ , ਗੁ: ਕਮੇਟੀ ਦੇ ਪ੍ਰਧਾਨ ਗਗਨਦੀਪ ਸਿੰਘ, ਲੱਖਾ ਸਿੰਘ ਇੰਸਪੈਕਟਰ , ਬਲਵਿੰਦਰ ਸਿੰਘ, ਸਤਿੰਦਰ ਸਿੰਘ, ਬਿਕਰਮਜੀਤ ਸਿੰਘ, ਹਰਦੇਵ ਸਿੰਘ,  ਗੁਰਚਰਨ ਸਿੰਘ ਪੱਪੂ ਆਦਿ ਹਾਜ਼ਰ ਸਨ ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply