ਅੰਮ੍ਰਿਤਸਰ, 7 ਸਤੰਬਰ (ਪ.ਪ.)- ਅੱਜ ਯੂਥ ਸਿੱਖ ਕੌਂਸਲ ਅਤੇ ਸ਼ਹੀਦ ਭਗਤ ਸਿੰਘ ਸੰਘਰਸ਼ ਕਮੇਟੀ ਦੀ ਮੀਟਿੰਗ ਪ੍ਰਧਾਨ ਮੰਨਾ ਸਿੰਘ ਝਾਮਕੇ ਅਤੇ ਰਜਿੰਦਰ ਸਿੰਘ ਰਾਜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਝਾਮਕੇ ਅਤੇ ਰਾਜਾ ਨੇ ਕਿਹਾ ਕਿ ਸ: ਸਿਮਰਨਜੀਤ ਸਿੰਘ ਮਾਨ ਵੱਲੋਂ ਜਿਸ ਬਿਆਨ ਵਿੱਚ ਸ਼ਹੀਦ ਭਗਤ ਸਿੰਘ ਨੂੰ ਦਹਿਸ਼ਤਗਰਦ ਦੱਸਿਆ ਗਿਆ ਹੈ ਉਹ ਬਹੁਤ ਹੀ ਮੰਦਭਾਗਾ ਹੈ। ਝਾਮਕੇ ਨੇ ਕਿਹਾ ਕਿ ਮੈਨੂੰ ਤਾਂ ਲੱਗਦਾ ਹੈ ਕਿ ਇਹ ਬਿਆਨ ਸਿਮਰਨਜੀਤ ਸਿੰਘ ਮਾਨ ਦਾ ਨਹੀਂ ਹੈ, ਕਿਉਂਕਿ ਉਹ ਭਲੀਭਾਂਤ ਜਾਣਦੇ ਹਨ ਕਿ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਖਤਮ ਕਰਨ ਲਈ ਸ਼ਹੀਦ ਭਗਤ ਸਿੰਘ ਨੇ ਹਥਿਆਰ ਚੁੱਕੇ ਸਨ। ਇਸ ਲਈ ਉਨ੍ਹਾਂ ਨੂੰ ਦਹਿਸ਼ਤਗਰਦ ਦਾ ਨਾਮ ਨਹੀਂ ਦਿੱਤਾ ਜਾਣਾ ਚਾਹੀਦਾ। ਜੇਕਰ ਨਾਮ ਤੇ ਹੀ ਸਿਆਸਤ ਕਰਨੀ ਹੈ ਤਾਂ ਉਹ ਦਿੱਲੀ ਵਿੱਚ ਹੋ ਔਰੰਗਜੇਬ ਰੋਡ ਦੇ ਹੋ ਰਹੀ ਸਿਆਸਤ ਵਿੱਚ ਹਿੱਸਾ ਲੈਣ ਅਤੇ ਉਸ ਰੋਡ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਰਖਾਉਣ ਦੇ ਜੋਰ ਦੇਣ। ਪਿਛਲੀ ਦਿਨੀਂ ਗਾਂਧੀ ਪਰਿਵਾਰ ਵੱਲੋਂ ਵੀ ਸ਼ਹੀਦ ਭਗਤ ਸਿੰਘ ਨੂੰ ਦਹਿਸ਼ਤਗਰਦ ਕਹਿਣ ਤੇ ਬੜਾ ਬਵਾਲ ਹੋਇਆ ਸੀ ਅਤੇ ਗਾਂਧੀ ਪਰਿਵਾਰ ਤੇ ਕਾਨੂੰਨੀ ਕਾਰਵਾਈ ਵੀ ਹੋਈ ਸੀ। ਝਾਮਕੇ ਤੇ ਰਾਜਾ ਨੇ ਕਿਹਾ ਹੈ ਕਿ ਮਾਨ ਸਾਹਿਬ ਜਿੰਨੀ ਵੀ ਜਲਦੀ ਹੋ ਸਕੇ ਆਪਣਾ ਇਹ ਦਿੱਤਾ ਹੋਇਆ ਬਿਆਨ ਵਾਪਸ ਲਵੋ ਤਾਂ ਜੋ ਹਿਰਦਿਆਂ ਤੇ ਲੱਗੀ ਸੱਟ ਨੂੰ ਅਰਾਮ ਮਿਲ ਸਕੇ। ਇਸ ਮੌਕੇ ਯੂਥ ਸਿੱਖ ਕੌਂਸਲ ਦੇ ਪ੍ਰਧਾਨ ਅਤੇ ਸ਼ਹੀਦ ਭਗਤ ਸਿੰਘ ਸੰਘਰਸ਼ ਕਮੇਟੀ ਦੇ ਮੋਤੀ ਸਾਗਰ, ਗੁਰਪ੍ਰਤਾਪ ਸਿੰਘ ਰਾਜਾ, ਗੁਰਸੇਵਕ ਸਿੰਘ, ਬਲਦੇਵ ਸਿੰਘ ਸੰਧੂ, ਸਿਮਰਨਜੀਤ ਸਿੰਘ ਵਿਰਦੀ, ਨਵਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਕੀਰਤੀ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media