Saturday, July 18, 2026

ਗੁਰਲਾਲ ਸਿੰਘ ਨੂੰ ਬਣਾਇਆ ਯੂਥ ਕਾਂਗਰਸ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ

PPN0709201513ਪੱਟੀ, 7 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਗਿਆਨੀ ਹਰਦਿਆਲ ਸਿੰਘ ਸੰਸਥਾਪਕ ਇੰਡੀਅਨ ਨੈਸ਼ਨਲ ਕਾਂਗਰਸ ਬ੍ਰਿਗੇਡ ਵੱਲੋਂ ਤਰਨਤਾਰਨ ਜ਼ਿਲ੍ਹੇ ਦੀ ਯੂਥ ਕਾਂਗਰਸ ਆਈਐਨਸੀਬੀ ਵਿੰਗ ਦੀ ਨਵੀਂ ਨਿਯੁਕਤੀ ਕਰਦਿਆਂ ਗੁਰਲਾਲ ਸਿੰਘ ਖਹਿਰਾ ਚੂਸਲੇਵੜ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ‘ਤੇ ਆਈਐਨਸੀਬੀ ਦੇ ਪੰਜਾਬ ਪ੍ਰਧਾਨ ਰਮਨ ਰਾਜੌਰੀਆ, ਉੱਪ ਪ੍ਰਧਾਨ ਕੁਲਵੰਤ ਭੈਲ, ਮੈਡਮ ਰਾਜਵਿੰਦਰ ਕੌਰ ਪ੍ਰੀਤ ਸਟੇਟ ਰਾਜਨੀਤਿਕ ਸਲਾਹਕਾਰ ਅਤੇ ਅਭਿਨਵ ਕੁੰਦਰਾ ਮੁੱਖ ਸਲਾਹਕਾਰ ਨੇ ਗੁਰਲਾਲ ਸਿੰਘ ਨੂੰ ਨਿਯੁਕਤੀ ਪੱਤਰ ਦਿੱਤਾ। । ਗੁਰਲਾਲ ਸਿੰਘ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਆਖਿਆ ਕਿ ਮੈਨੂੰ ਜੋ ਜਿੰਮੇਵਾਰੀ ਦਿੱਤੀ ਹੈ ਮੈਂ ਉੁਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ‘ਤੇ ਪਾਰਟੀ ਦੀ ਮਜ਼ਬੁੂਤੀ ਲਈ ਦਿਨ ਰਾਤ ਮਿਹਨਤ ਕਰਾਂਗਾ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply