ਮਾਲੇਰਕੋਟਲਾ (ਸੰਦੌੜ), 8 ਸਤੰਬਰ (ਹਰਮਿੰਦਰ ਸਿੰਘ ਭੱਟ)- ਨਥਾਣਾ ਦੁੱਧ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਮਿਲਕ ਪਲਾਂਟ ਬਠਿੰਡਾ ਦੇ ਜਰਨੈਲ ਸਿੰਘ ਨਥਾਣਾ ਦੀ ਦੇਖ ਰੇਖ ਹੇਠ ਹੋਈ।ਇਸ ਚੋਣ ਵਿੱਚ ਜਿਆਦਾ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੈਂਬਰ ਹੀ ਚੁਣੇ ਗਏ। ਚੋਣ ਅਧਿਕਾਰੀ ਹਿੰਮਤ ਸਿੰਘ ਇੰਸਪੈਟਰ,ਅਵਤਾਰ ਸਿੰਘ ਸੈਕਟਰੀ ਸਹਿਕਾਰੀ ਸਭਾ ਪੂਹਲੀ, ਦਲੀਪ ਕੁਮਾਰ ਏਰੀਆ ਅਫਸਰ ਅਤੇ ਜਸਪਾਲ ਭੱਟੀ ਸੁਪਰਵਾਇਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਥਾਣਾ ਦੁੱਧ ਸਹਿਕਾਰੀ ਸਭਾ ਦੀ ਕਮੇਟੀ ਦੀ ਲਈ ੧੦ ਮੈਂਬਰਾਂ ਦੀ ਚੋਣ ਹੋਈ ਹੈ।ਇਸ ਚੋਣ ਲਈ ੨੩ ਮੈਂਬਰ ਹੀ ਵੋਟ ਪਾਉਣ ਦੇ ਹੱਕਦਾਰ ਹਨ।ਇੰਨ੍ਹਾਂ ਮੈਂਬਰਾਂ ਨੇ ਕੁੱਲ ੧੦ ਮੈਂਬਰਾਂ ਨੇ ਆਪਣੇ ਨਾਜ਼ਦਗੀ ਕਾਗਜ ਭਰੇ ਸਨ। ਜਿੰਨ੍ਹਾਂ ਵਿੱਚੋ ਦੋ ਮੈਂਬਰਾਂ ਦੇ ਕਾਗਜ ਅਧੂਰੇ ਹੋਣ ਕਾਰਨ ਰੱਦ ਹੋ ਗਏ ਹਨ। ਬਾਕੀ ਅੱਠ ਮੈਂਬਰਾਂ ਚੋ ਸੱਤ ਅਕਾਲੀ ਦਲ ਦੇ ਨਿਰਮਲ ਸਿੰਘ, ਹਰਵਿੰਦਰ ਕੌਰ, ਮਨਜੀਤ ਕੌਰ, ਜਸਵਿੰਦਰ ਸਿੰਘ, ਦਰਸਨ ਸਿੰਘ, ਰਾਮਦਿੱਤਾ ਸਿੰਘ, ਬਲਵੰਤ ਸਿੰਘ ਅਤੇ ਕਾਂਗਰਸ ਦੇ ਮੇਜਰ ਸਿੰਘ ਦੁੱਧ ਸਭਾ ਦੀ ਕਮੇਟੀ ਲਈ ਚੁਣੇ ਗਏ ਹਨ।ਅਕਾਲੀ ਦਲ ਨੇ ਮੈਂਬਰਾਂ ਦੀ ਬਹੁ ਗਿਣਤੀ ਦੀ ਜਿੱਤ ਵਿੱਚ ਲੱਡੂ ਵੀ ਵੰਡੇ ।ਇਸ ਮੌਕੇ ਸੁਖਦੇਵ ਸਿੰਘ ਸੈਕਟਰੀ ਡੇਅਰੀ ਨਥਾਣਾ, ਦਰਸਨ ਸਿੰਘ ਮਾਲਵਾ, ਜੋਗਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਚੇਅਰਮੈਨ ਰੂਪ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਆਦਿ ਹਾਜਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media