Wednesday, February 25, 2026

11 ਸਤੰਬਰ ਨੂੰ ਪੰਜਾਬੀ ਸਿਨੇਮਾ ਲਈ ਨਵੇਂ ਰਾਹ ਖੋਲ੍ਹੇਗੀ ਫਿਲਮ ‘ਰੁਪਿੰਦਰ ਗਾਂਧੀ- ਦਾ ਗੈਂਗਸਟਰ’

PPN0909201524

ਬਠਿੰਡਾ, 09 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਰੀਮ ਰਿਅਲਟੀ ਮੂਵੀਜ ਦੀ ਪ੍ਰੋਡਕਸਨ ਇਹ ਫਿਲਮ ਪੰਜਾਬ ਦੇ ਖੰਨਾ ਇਲਾਕੇ ਨਾਲ ਸਬੰਧਤ ਇੱਕ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਗਾਂਧੀ ਦੀ ਸੱਚੀ ਕਹਾਣੀ ‘ਤੇ ਅਧਾਰਿਤ ਹੈ, ਜਿਹੜਾ ਕਿ ਇੱਕ ਚੰਗਾ ਖਿਡਾਰੀ ਹੋਣ ਦੇ ਨਾਲ ਨਾਲ ਇੱਕ ਹੋਸਲੇ ਵਾਲਾ ਨੇਤਾ ਅਤੇ ਕਮਜੋਰ ਅਤੇ ਜਰੂਰਤਮੰਦ ਲੋਕਾਂ ਲਈ ਆਪਣੇ ਸੁਪਨੇ ਵੀ ਤਿਆਗ ਦੇਣ ਵਾਲਾ ਸੀ, ਜੋ ਕਿ ਪੁਲਿਸ ਅਤੇ ਅੱਜ ਕਲ੍ਹ ਦੇ ਰਾਜਨੈਤਿਕ ਪਾਰਟੀਆਂ ਦੇ ਨੇਤਾਵਾਂ ਦੀ ਰਾਜਸੀ ਭੇਂਟ ਚੜ੍ਹਦਾ ਹੈ ਅਜਿਹੇ ਕਈ ਅਣਦਿੱਸੇ ਕਿੱਸੇ ਕਹਾਣੀਆਂ ਦੇ ਹਿੱਸੇ ਬਣ ਕੇ ਦੁਨੀਆਂ ਦੇ ਨਕਸੇ ਤੋਂ ਹਮੇਸ਼ਾ ਲਈ ਅਲੋਪ ਹੋ ਜਾਂਦੇ ਹਨ।ਇਸ ਮੌਕੇ ‘ਰੁਪਿੰਦਰ ਗਾਂਧੀ-ਦ ਗੈਂਗਸਟਰ’ ਦੀ ਸਮੁੱਚੀ ਟੀਮ ਇੱਥੇ ਪੱਤਰਕਾਰਾਂ ਦੇ ਰੂ-ਬ-ਰੂ ਹੋਈ ਸੀ।ਨੌਜਵਾਨ ਨਿਰਦੇਸ਼ਕ ਤਰਨ ਮਾਨ ਦੇ ਨਿਰਦੇਸਨ ਹੇਠ ਬਣੀ ਇਸ ਫਿਲਮ ਦੇ ਪ੍ਰੋਡਿਊਸਰ ਦਲਜੀਤ ਸਿੰਘ ਬੋਲਾ, ਰਵਨੀਤ ਚਹਿਲ ਅਤੇ ਤਰਨਵੀਰ ਸਿੰਘ ਹਨ ਜਦਕਿ ਇਸ ਦੀ ਕਹਾਣੀ ਖੁਦ ਤਰਨ ਮਾਨ ਨੇ ਹੀ ਲਿਖੀ ਹੈ।ਫਿਲਮ ਵਿੱਚ ਮੁੱਖ ਭੂਮਿਕਾ ਦੇਵ ਖਰੋੜ ਅਤੇ ਕੂਲ ਸਿੱਧੂ ਨੇ ਨਿਭਾਈ ਹੈ ।ਫਿਲਮ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਤਰਨ ਮਾਨ ਨੇ ਕਿਹਾ ਕਿ ਫਿਲਮ ਦੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਫਿਲਮ ਦਰਸਕਾਂ ਲਈ ਇੱਕ ਸਵਾਲ ਖੜ੍ਹਾ ਕਰੇਗੀ ਅਤੇ ਉਨ੍ਹਾਂ ਨੇ ਖੁਦ ਹੀ ਫਿਲਮ ਦੇਖਣ ਤੋਂ ਬਾਅਦ ਫੈਸਲਾ ਲੈਣਾ ਹੈ ਕਿ ਫਿਲਮ ਵਿੱਚ ਆਖਿਰ ਕੀ ਦਿਖਾਇਆ ਗਿਆ ਹੈ ।ਉਨ੍ਹਾਂ ਕਿਹਾ ਕਿ ਫਿਲਮ ਵਿੱਚ ਦਿਖਾਏ ਹਰ ਸੀਨ ਨੂੰ ਇਸ ਹੱਦ ਤੱਕ ਕਲਾ ਦਾ ਇੱਕ ਨਮੂਨਾ ਬਣਾਇਆ ਗਿਆ ਹੈ, ਜਿਸ ਨੂੰ ਹਰ ਇੱਕ ਦਰਸਕ ਗਹਿਰਾਈ ਨਾਲ ਦੇਖ ਕੇ ਫਿਲਮ ਦੀ ਅਸਲੀਅਤ ਨੂੰ ਜਾਨਣ ਦੀ ਕੋਸਿਸ ਕਰਨ ਵਿੱਚ ਸਫਲ ਹੋਵੇਗਾ।ਉਨ੍ਹਾਂ ਕਿਹਾ ਕਿ ਫਿਲਮ ਵਿੱਚ ਅਨੇਕਾਂ ਹੀ ਨੈਗੇਟਿਵ ਅਤੇ ਪੌਜੇਟਿਵ ਪੱਖ ਦੇਖਣ ਵਾਲੇ ਹਨ।ਫਿਲਮ ਦੇ ਪ੍ਰੋਡਿਊਸਰ ਦਲਜੀਤ ਸਿੰਘ ਬੋਲਾ ਨੇ ਕਿਹਾ ਕਿ ਇਹ ਫਿਲਮ ਪੰਜਾਬੀ ਸਿਨੇਮਾ ਜਗਤ ਦੀ ਪਰਿਭਾਸ਼ਾ ਨੂੰ ਬਦਲਣ ਦੇ ਯੋਗ ਹੋਵੇਗੀ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਫਿਲਮ ਨਵੇਂ ਸਫਲ ਰਾਹ ਖੋਲ੍ਹੇਗੀ ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply