ਅੰਮ੍ਰਿਤਸਰ, 10 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੈਂਪਸ ਵਿਖੇ ਰੈਗਿੰਗ ਰੋਕਣ ਲਈ ਐਂਟੀ-ਰੈਗਿੰਗ ਕਮੇਟੀ ਦਾ ਗਠਨ ਕੀਤਾ ਹੈ। ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਮੇਟੀ ਦੇ ਚੇਅਰਮੈਨ ਵਾਈਸ-ਚਾਂਸਲਰ, ਮੈਂਬਰ ਡੀਨ, ਅਕਾਦਮਿਕ ਮਾਮਲੇ ਅਤੇ ਕਨਵੀਨਰ ਡੀਨ, ਵਿਦਿਆਰਥੀ ਭਲਾਈ ਹਨ। ਕਮੇਟੀ ਵਿਚ ਡਿਪਟੀ ਕਮਿਸ਼ਨਰ ਵੱਲੋਂ ਨਾਮਜ਼ਦ ਨਾਇਬ ਤਹਿਸੀਲਦਾਰ, ਅੰਮ੍ਰਿਤਸਰ-2, ਐਸ.ਐਸ.ਪੀ. ਵੱਲੋਂ ਨਾਮਜ਼ਦ ਐਡੀਸ਼ਨਲ ਡਿਪਟੀ ਕਮਿਸ਼ਨਰ, ਪੁਲਿਸ, ਕਰਾਈਮ, ਅੰਮ੍ਰਿਤਸਰ; ਅੰਮ੍ਰਿਤਸਰ ਤੋਂ ਪ੍ਰਸਿੱਧ ਐਨ.ਜੀ.ਓ., ਡਾ. ਇੰਦਰਜੀਤ ਕੌਰ, ਚੇਅਰਮੈਨ, ਭਗਤ ਪੂਰਨ ਸਿੰਘ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ, ਅੰਮ੍ਰਿਤਸਰ; ਅੰਮ੍ਰਿਤਸਰ ਤੋਂ ਇਕ ਜਰਨਲਿਸਟ, ਮਿਸ ਉਸਮੀਤ ਕੌਰ, ਹਿੰਦੁਸਤਾਨ ਟਾਈਮਜ਼, ਯੂਨੀਵਰਸਿਟੀ ਦੇ ਨਾਨ-ਟੀਚਿੰਗ ਵਿਭਾਗ ਦੇ ਨੁਮਾਂਇੰਦੇ, ਸ੍ਰੀ ਅਸ਼ਵਨੀ ਕੁਮਾਰ, ਪੀ.ਏ. ਟੂ ਵਾਈਸ-ਚਾਂਸਲਰ, ਅਧਿਆਪਕਾਂ ਦੇ ਨੁਮਾਂਇੰਦੇ, ਕੈਮਿਸਟਰੀ ਵਿਭਾਗ ਤੋਂ ਪ੍ਰੋ. ਸੁਬੋਧ ਕੁਮਾਰ, ਪੁਰਸ਼ ਤੇ ਮਹਿਲਾ ਵਿਦਿਆਰਥੀਆਂ ਦਾ ਇਕ ਇਕ ਨੁਮਾਂਇੰਦਾ (ਐਸ.ਆਰ.ਬੀ. ਅਨੁਸਾਰ), ਪਹਿਲੇ ਸਾਲ ਵਿਚ ਪੁਰਸ਼ ਤੇ ਮਹਿਲਾ ਵਿਦਿਆਰਥੀਆਂ ਦਾ ਇਕ ਇਕ ਨੁਮਾਂਇੰਦਾ ਸਪੋਰਸਟਮੈਡੀਸਨ ਐਂਡ ਫਿਜ਼ੀਓਥੀਰੈਪੀ ਤੋਂ ਮਨੀਸ਼ ਪਰਦੇਸ਼ੀ ਤੇ ਪੰਜਾਬ ਸਕੂਲ ਆਫ ਇਕਨਾਮਿਕਸ ਤੋਂ ਗੁਰਪ੍ਰੀਤ ਕੌਰ, ਦੋ ਸੀਨੀਅਰ ਵਿਦਿਆਰਥੀਆਂ ਦੇ ਮਾਪੇ ਜਿਨ੍ਹਾਂ ਵਿਚ ਯੂਨੀਵਰਸਿਟੀ ਬਿਜ਼ਨੈਸ ਸਕੂਲ ਤੋਂ ਮਨਿੰਦਰਪਾਲ ਸਿੰਘ ਅਤੇ ਫੂਡ ਸਾਇੰਸ ਐਂਡ ਟੈਕਨਾਲੋਜੀ ਤੋਂ ਤੇਜਪ੍ਰਤਾਪ ਸਿੰਘ ਗਿਲ ਦੇ ਮਾਪੇ ਅਤੇ ਦੋ ਫਰੈਸ਼ਰ ਵਿਦਿਆਰਥੀਆਂ ਦੇ ਮਾਪੇ ਜਿਨ੍ਹਾਂ ਵਿਚ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ ਸੁਰਿੰਦਰ ਕੁਮਾਰ ਅਤੇ ਹਿੰਦੀ ਵਿਭਾਗ ਤੋਂ ਅਸ਼ਵਨੀ ਕੁਮਾਰ ਦੇ ਮਾਪੇ ਇਸ ਕਮੇਟੀ ਵਿਚ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗਾਂ, ਹੋਸਟਲਾਂ, ਪ੍ਰੋਗਰਾਮਾਂ ਲਈ ਐਂਟੀ ਰੈਗਿੰਗ ਦਸਤੇ (ਸਕੂਐਡ) ਦਾ ਗਠਨ ਕੀਤਾ ਜਾ ਚੁੱਕਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media