Thursday, March 19, 2026

ਡਾ. ਪੂਰਨਿਮਾ ਨੂੰ ਆਲਮੀ ਵਿਰਾਸਤ ਫਾਊਂਡੇਸ਼ਨ ਨੇ ਕੀਤਾ ਸਨਮਾਨਿਤ

PPN1109201513
ਚੌਂਕ ਮਹਿਤਾ, 11 ਸਤੰਬਰ (ਜੋਗਿੰਦਰ ਪੁਰਬਾ, ਸਿੰਕਦਰ ਸਿੰਘ ਖਾਲਸਾ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ-ਰਾਜਪੂਤਾਂ ਵਿੱਚ ਕਾਰਜਰਤ ਅਧਿਆਪਕਾ ਡਾ. ਪੂਰਨਿਮਾ ਨੂੰ ਆਲਮੀ ਵਿਰਾਸਤ ਫਾਊਂਡੇਸ਼ਨ ਵੱਲੋਂ ਕਨੇਡਾ ਦੀ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਸਦਕਾ ਅੰਮ੍ਰਿਤਸਰ ਦੇ ਵਿਰਸਾ ਵਿਹਾਰ ਵਿਖੇ ਕੌਮੀ ਅਧਿਆਪਕ ਦਿਵਸ ਮੌਕੇ ਵਿੱੱਦਿਆ ਦੇ ਖੇਤਰ ਵਿੱਚ ਬਹੁਮੁੱਲੀਆਂ ਸੇਵਾਵਾਂ ਦੇਣ ਲਈ ਸਿਰੜੀ, ਸੂਝਵਾਨ ਅਤੇ ਸਤਿਕਾਰਤ ਅਧਿਆਪਕਾ ਵਜੋਂ ਸਨਮਾਨਿਤ ਕੀਤਾ ਗਿਆ। ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਤੋ ਇਲਾਵਾ ਇਸ ਵਿਸ਼ੇਸ਼ ਮੌਕੇ ਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ. ਸਤਿੰਦਰਬੀਰ ਸਿੰਘ, ਜਿਲ੍ਹਾਂ ਸਿੱਖਿਆ ਅਫਸਰ ਐਲੀਮੈਂਟਰੀ ਸ੍ਰ. ਜੁਗਰਾਜ ਸਿੰਘ ਰੰਧਾਵਾ, ਉੱਪ ਜਿਲ੍ਹਾਂ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਜੋਗਿੰਦਰ ਕੌਰ ਸ਼ਿੰਗਾਰੀ, ਉਕਤ ਸੰਸਥਾ ਦੇ ਸ੍ਰਪ੍ਰਸਤ ਪੰਜਾਬ ਦੀ ਕੋਇਲ ਲੋਕ ਗਾਇਕਾ ਸ੍ਰੀ ਗੁਰਮੀਤ ਬਾਵਾ, ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਹਿਸਟਰੀ ਵਿਭਾਗ ਦੇ ਪ੍ਰਮੁੱਖ ਡਾ. ਸੁਖਦੇਵ ਸਿੰਘ ਸੋਹਲ ਸ਼ੁੱਭ ਆਸ਼ੀਸ਼ ਦੇਣ ਲਈ ਹਾਜ਼ਰ ਸਨ।
ਡਾ. ਪੂਰਨਿਮਾ ਸਾਹਿਤਕ ਵਰਗ ਵਿੱਚ ਇਕ ਜਾਣਿਆ- ਪਛਾਣਇਆਂ ਨਾਮ ਹੈ।ਇਸ ਤੋ ਪਹਿਲਾ ਉਹਨਾਂ ਦੀ ਸਹਿਤਕ ਪੁਸਤਕ ਵਿਸ਼ਵ ਪੁਸਤਕ ਮੇਲੇ ਵਿੱਚ ਰਲੀਜ਼ ਹੋ ਚੁੱਕੀ ਹੈ ਤੇ ਉਹ ਰਾਸ਼ਟਰੀ ਮਾਧਿਮਿਕ ਸਿੱਖਿਆ ਅਭਿਆਨ, ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਿਤ ਅਧਿਆਪਕ ਹਿੰਦੀ ਮਾਡਿਊਲ਼ ਵਿੱਚ ਬਤੌਰ ਲੇਖਕਾ ਸੇਵਾਵਾਂ ਦਿੰਦੇ ਰਹੇ ਹਨ। ਇਹਨਾਂ ਦੀਆਂ ਹਿੰਦੀ ਕਵਿਤਾਵਾਂ ਬਹੁਤ ਲੋਕਪ੍ਰਿਯ ਹਨ। ਮੰਚ ਸੰਚਾਲਨ ਦਾ ਪ੍ਰਬੰਧ ਮਸ਼ਹੂਰ ਲੇਖਕ ਤੇ ਉਕਤ ਸੰਸਥਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸੇਖੋਂ ਵੱਲੋਂ ਬਾਖੂਬੀ ਨਿਭਾਇਆ ਗਿਆ।ਇਸ ਮੌਕੇ ਸੰਸਥਾ ਦੇ ਐਕਟਿਵ ਮੈਂਬਰ ਨਵਦੀਪ ਸਿੰਘ ਵਾਹਲਾ. ਸੁਖਜਿੰਦਰ ਸਿੰਘ ਰੰਧਾਵਾ, ਨਵਦੀਪ ਸਿੰਘ ਟਪਿਆਲਾ, ਪ੍ਰਗਟ ਸਿੰਘ ਰੰਧਾਵਾ, ਭੁਪਿੰਦਰ ਸਿੰਘ ਗਿੱਲ, ਸਤਨਾਮ ਸਿੰਘ ਪਾਖਰਪੁਰਾ ਤੋਂ ਇਲਾਵਾ ਉੱਘੇ ਸਮਾਜ ਸੇਵਕ ਸ੍ਰੀ ਨਰਿੰਦਰ ਰਾਏ, ਪੀ.ਐਚ.ਡੀ. ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਭਕਨਾ, ਅਧਿਆਪਕ ਯੂਨੀਅਨ ਦੇ ਆਗੂ ਜਰਮਨਜੀਤ ਸਿੰਘ ਤੇ ਅਸ਼ਵਨੀ ਅਵਸਥੀ, ਪ੍ਰਿੰਸੀਪਲ ਜਸਬੀਰ ਕੌਰ ਬੱਲ ਕਲਾਂ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply