Saturday, July 25, 2026

ਆਲ ਇੰਡੀਆ ਐਟੀ-ਕੁਰੱਪਸ਼ਨ ਮੋਰਚਾ ਨੇ ਐਸ.ਪੀ.ਡੀ ਨੂੰ ਦਿੱਤਾ ਮੰਗ ਪੱਤਰ

PPN1109201512

ਖਾਲੜਾ, 11 ਸਤੰਬਰ (ਲਖਵਿੰਦਰ ਗੋਲਣਫ਼ਰਿੰਪਲ ਗੌਲਣ)- ਆਲ ਇੰਡੀਆ ਐਟੀ-ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਪੰਜਾਬ ਅਜੇ ਕੁਮਾਰ ਚੀਨੂੰ ਅਤੇ ਮੁੱਖ ਸਲਾਹਕਾਰ ਪੰਜ਼ਾਬ ਪਰਮਿੰਦਰ ਸਿੰਘ ਹੀਰਾ ਨੇ ਅੱਜ ਮਹੰਤ ਰਮੇਸ਼ਾ ਨੰਦ ਸਰਸਵਤੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਐਸ.ਪੀ (ਡੀ) ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੋਪਿਆ।ਇਸ ਮੰਗ ਪੱਤਰ ਵਿਚ ਉਹਨਾ ਗੱਡੀਆਂ ਉੱਪਰ ਲੱਗੀਆਂ ਨਜਾਇਜ਼ ਨੰਬਰ ਪਲੇਟਾਂ, ਲਾਲ ਬੱਤੀਆਂ-ਨੀਲੀਆਂ ਬੱਤੀਆਂ ਅਤੇ ਜਿਨਾਂ ਵਾਹਨਾ ਉਪਰ ਪ੍ਰੈਸ ਸ਼ਬਦ ਜਾਂ ਪੁਲਿਸ ਸ਼ਬਦ ਨਜਾਇਅ ਲਿਖੇ ਹਨ, ਉਹਨਾ ਦੇ ਚਲਾਨ ਕੱਟੇ ਜਾਣ ਅਤੇ ਪਿੰਡਾਂ ਵਿੱਚ ਸ਼ਰਾਬ ਦੀਆਂ ਨਜਾਇਜ਼ ਬਰਾਚਾਂ ਨੂੰ ਬੰਦ ਕੀਤਾ ਜਾਵੇ ਅਤੇ ਨਾਲ ਹੀ ਲੰਬੇ ਸਮੇ ਤੋ ਪਈਆਂ ਇਨਕੁਆਰੀਆਂ ਨੂੰ ਜਲਦੀ ਪੂਰਾ ਕੀਤਾ ਜਾਵੇ। ਮੋਰਚੇ ਨੇ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਥਾਣਿਆਂ ਵਿਚ ਇੰਸਪੈਕਟਰ ਪੱਧਰ ਦੇ ਐਸ.ਐਚ.ਓ ਹੀ ਲਗਾਏ ਜਾਣ ਤਾਂ ਕਿ ਪੁਲਿਸ ਤੋ ਸਿਆਸੀ ਦਬਾਅ ਹੱਟ ਸਕੇ ਅਤੇ ਪੁਲਿਸ ਮੁਲਾਜਮਾਂ ਨੂੰ ਚੁਸਤ-ਦਰੁਸਤ ਰੱਖਣ ਲਈ ਯੋਗਾ ਕੈਪ ਅਤੇ ਸਪੋਰਟਸ ਕਿੱਟਾਂ ਦਿੱਤੀਆ ਜਾਣ ।ਇਸ ਸਮੇ ਐਸ.ਪੀ.ਡੀ ਜਗਮੋਹਨ ਸਿੰਘ ਨੇ ਵਿਸਵਾਸ ਦਿਵਾਇਆ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply