71ਵੀਂ ਵਰੇਗੰਢ ‘ਤੇ ਫੈਡਰੇਸ਼ਨ ਮਹਿਤਾ ਦੀ ਭਰਤੀ ਦਾ ਅੰਮ੍ਰਿਤਸਰ ਤੋਂ ਹੋਇਆ ਆਗਾਜ਼ ਖਾਲਸਾ, ਢੋਟ
ਅੰਮ੍ਰਿਤਸਰ, 12 ਸਤੰਬਰ (ਜਸਬੀਰ ਸਿੰਘ ਸੱਗੂ) ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਭਾਈ ਗੁਰਦਾਸ ਹਾਲ ਵਿਖੇ ਮਨਾਈ ਗਈ 71ਵੀਂ ਵਰੇਗੰਢ੍ਹ ਮੌਕੇ ਫੈਡਰੇਸ਼ਨ ਵਰਕਰਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।ਪੰਥ ਦੀਆਂ ਸਿਰਮੌਰ ਸ਼ਖਸ਼ੀਅਤਾਂ ਸਿੰਘ ਸਾਹਿਬ ਗਿ: ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿ: ਮੱਲ ਸਿੰਘ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਮੀਤ ਗ੍ਰੰਥੀ ਸਿੰਘ ਸਾਹਿਬ ਗਿ: ਜਗਤਾਰ ਸਿੰਘ, ਬਾਬਾ ਮੇਜਰ ਸਿੰਘ ਵਾਂ ਵਾਲੇ, ਭਾਈ ਕੁਲਵਿੰਦਰ ਸਿੰਘ ਅਰਦਾਸੀਏ, ਆਦਿ ਸ਼ਾਮਲ ਹੋਏ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਵੀ ਇਸ ਇਜ਼ਲਾਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ, ਜਿੰਨਾਂ ਨੂੰ ਫੈਡਰੇਸ਼ਨ ਵਲੋਂ ਕੀਤੇ ਕਾਰਜ਼ਾਂ ਬਦਲੇ ਸਨਮਾਨਿਤ ਕੀਤਾ ਗਿਆ।
ਇਜ਼ਲਾਸ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਅੱਜ ਪੰਥਕ ਸਫਾਂ ਵਿੱਚ ਇਕੋ ਇੱਕ ਜਥੇਬੰਦੀ ਫੈਡਰੇਸ਼ਨ (ਮਹਿਤਾ) ਹੈ ਜੋ ਨੌਜਵਾਨਾਂ ਨੂੰ ਜਥੇਬੰਦ ਕਰਕੇ ਸਿੱਖੀ ਸਰੂਪ ਗੁਰਬਾਣੀ ਅਤੇ ਬਾਣੇ ਨਾਲ ਜੋੜ ਰਹੀ ਹੈ ਅਤੇ ਭਾਈ ਅਮਰੀਕ ਸਿੰਘ (ਸ਼ਹੀਦ) ਦੀ ਵਿਰਾਸਤ ਨੂੰ ਅੱਗੇ ਤੋਰ ਰਹੀ ਹੈ।ਫੈਡਰੇਸ਼ਨ ਆਪਣੀਆਂ ਪੁਰਾਤਨ ਰਵਾਇਤਾਂ ‘ਤੇ ਪਹਿਰਾ ਦੇ ਰਹੀ ਹੈ।ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਰ ਸਮੇਂ ਫੈਡਰੇਸ਼ਨ ਵਲੋਂ ਨੌਜਵਾਨਾਂ ਨੂੰ ਸਿੱਖੀ ਦੇ ਧੁਰੇ ਨਾਲ ਜੋੜਣ ਲਈ ਕਤਿੇ ਜਾਂਦੇ ਉਪਰਾਲਿਆਂ ਲਈ ਹਰ ਤਰਾਂ ਨਾਲ ਜਥੇਬੰਦੀ ਦੀ ਮਦਦ ਲਈ ਖੜੀ ਹੈ।
ਸਿੰਘ ਸਾਹਿਬ ਗਿ: ਮੱਲ ਸਿੰਘ ਨੇ ਕਿਹਾ ਕਿ ਫੈਡਰੇਸ਼ਨ (ਮਹਿਤਾ) ਨੇ ਹਮੇਸ਼ਾਂ ਪਾਰਟੀ ਅਤੇ ਧੜੇਬੰਦੀ ਤੋਂ ੳਪੁਰ ਉਠ ਕੇ ਪੰਥ ਦੀ ਚੜਦੀ ਕਲਾ ਦੀ ਗੱਲ ਕੀਤੀ ਹੈ। ਅਤੇ ਪੰਥ ਨੂੰ ਕਮਜੋਰ ਕਰਨ ਵਾਲੀਆਂ ਤਾਕਤਾਂ ਦੇ ਖਿਲਾਫ ਡੱਟ ਕੇ ਪਹਿਰਾ ਦਿੱਤਾ ਹੈ।ਗਿ: ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਇਸ ਮੌਕੇ ਫੈਡਰੇਸ਼ਨ ਦੀ 71ਵੀਂ ਵਰੇਗੰਢ ‘ਤੇ ਵਧਾਈ ਦਿੰਦਿਆਂ ਕਿਹਾ ਕਿ ਫੈਡਰੇਸ਼ਨ ਅੱਜ ਵੀ ਪਰਮਜੀਤ ਸਿੰਘ ਖਾਲਸਾ ਦੀ ਅਗਵਾਈ ‘ਚ ਸਿੱਖ ਕੌਮ ਦੀ ਚੜ੍ਹਦੀ ਕਲਾ, ਸਿੱਖੀ ਦੇ ਪਸਾਰ ਲਈ ਦੇਸ਼ ਵਿਦੇਸ਼ ਵਿੱਚ ਆਪਣੇ ਸ਼ਮੂਲੀਅਤ ਦਰਜ ਕਰ ਚੁਕੀ ਹੈ। ਭਾਈ ਅਮਰਜੀਤ ਸਿੰਘ ਚਾਵਲਾ ਨੇ ਫੈਡਰੇਸ਼ਨ ਦੇ ਨੌਜਵਾਨਾਂ ਨੂੰ ਸਕੂਲਾਂ, ਕਾਲਜ਼ਾਂ ਯੂਨੀਵਰਸਿਟੀਆਂ ‘ਚ ਆਪਣੀਆਂ ਇਕਾਈਆਂ ਸਥਾਪਿਤ ਕਰਨ ਲਈ ਕਿਹਾ । ਕਾਰਜਕਾਰਣੀ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਅੱਜ ਇਹ ਫੈਡਰੇਸ਼ਨ ਆਪਣੀਆਂ ਪ੍ਰੰਪ੍ਰਾਵਾਂ ਬਰਕਰਾਰ ਰੱਖਦਿਆਂ ਗੁਰਮਤਿ ਟ੍ਰੇਨਿੰਗ ਕੈਂਪ ਲਗਾ ਕੇ ਅਤੇ ਸਕੂਲਾਂ ਕਾਲਜ਼ਾਂ ਵਿੱਚ ਸੈਮੀਨਾਰ ਕਰਵਾ ਕੇ ਨਂੋਜਵਾਨਾਂ ਅੰਦਰ ਆਪਣੇ ਧਰਮ ਪਰਤੀ ਚਾਅ ਪੈਦਾ ਕਰ ਰਹੀ ਹੈ। ਅਤੇ ਸਿਖ ਨੌਜਵਾਨਾਂ ਨੂੰ ਜਥੇਬੰਦ ਕਰਕੇ ਸਿੱਖ ਹੱਕਾਂ ਤੇ ਅਧਿਕਾਰਾਂ ਤੋਂ ਜਾਣੂ ਕਰਵਾ ਰਹੀ ਹੈ ਅਤੇ ਫੈਡਰੇਸ਼ਨ ਅੱਜ ਵਿਦੇਸ਼ਾਂ ‘ਚ ਆਪਣਾ ਠੋਸ ਅਧਾਰ ਬਣਾ ਚੁੱਕੀ ਹੈ।
ਫੈਡਰੇਸ਼ਨ ਦੇ ਜਨ: ਸਕੱਤਰ ਬਾਈ ਮੇਜਰ ਸਿੰਘ ਨੇ 13 ਸਤੰਬਰ 1944 ਨੂੰ ਸਥਾਪਤ ਹੋਈ ਜਥੇਬੰਦੀ ਦੀ 71ਵੀਂ ਵਰੇਗੰਢ੍ਹ ‘ਤੇ ਬੋਲਦਿਆਂ ਫੈਡਰੇਸ਼ਨ ਦੇ ਸ਼ਹੀਦੀਆਂ ਬਾਰੇ ਇਤਿਹਾਸ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਇਆ।ਉਨਾਂ ਕਿਹਾ ਕਿ ਅੱਜ ਲੋੜ ਹੈ ਸਿੱਖ ਨੌਜਵਾਨ ਸਕੂਲਾਂ ਅਤੇ ਕਾਲਜ਼ਾਂ ਵਿੱਚ ਬੈਠੇ ਸਿੱਖੀ ਸੋਚ ਦੇ ਧਾਰਨੀ ਬਣ ਕੇ ਫੈਡਰੇਸ਼ਨ ਦਾ ਸਾਥ ਦੇਣ ਤਾਂ ਜੋ ਸਿੱਖਾਂ ਦੀ ਅਜ਼ਾਦ ਹੋਂਦ ਲਈ ਯਤਨਸ਼ੀਲ ਹੋਈਏ। ਇਸ ਮੌਕੇ ਭਾਈ ਪਰਮਜੀਤ ਸਿੰਘ ਖਾਲਸਾ ਨੇ ਜਿਥੇ ਆਈਆਂ ਸਮੂਹ ਪੰਥਕ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਉਥੇ ਭਾਈ ਖਾਲਸਾ ਨੇ ਕਿਹਾ ਕਿ ਫੈਡਰੇਸ਼ਨ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਸਿੱਖਾਂ ਦਾ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਧਿਰ ਬਣ ਕੇ ਖੜੀ ਹੈ।ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ‘ਚ ਆਈਆਂ ਇੰਨਾਂ ਸੰਸਥਾਵਾਂ ਦੇ ਮਾਨ ਸਤਿਕਾਰ ਨੂੰ ਬਣਾਏ ਰੱਖਣ ਲਈ ਹਮੇਸ਼ਾਂ ਤਤਪਰ ਰਹਿੰਦੀ ਹੈ।ਉਨਾਂ ਨੇ ਸਮੂਹ ਜਿਲਾ ਪ੍ਰਧਾਨਾਂ ਨੂੰ ਸਕੂਲਾਂ ਕਾਲਜ਼ਾਂ ਵਿੱਚ ਨੌਜਵਾਨਾਂ ਵਿਦਿਆਰਥੀਆਂ ਦੀ ਭਰਤੀ ਸ਼ੁਰੂ ਕਰਨ ਲਈ ਕਿਹਾ। ਇਸ ਸ਼ੁਰੂਆਤ ਅੱਜ ਭਾਈ ਅਮਰਬੀਰ ਸਿੰਘ ਢੋਟ ਜਿਲਾ ਪ੍ਰਧਾਨ ਅੰਮ੍ਰਿਤਸਰ ਨੇ ਕੈਂਪ ਲਗਾ ਕੇ ਕੀਤੀ। ਅੱਜ ਤਕਰੀਬਨ 700 ਮੈਂਬਰ ਭਰਤੀ ਹੋਏ।
Punjab Post Daily Online Newspaper & Print Media
