
ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ – ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੀ ਮੀਟਿੰਗ ਪੱਟੀ ਤਹਿਸੀਲ ਦੇ ਪਿੰਡ ਸ਼ਹੀਦ ਵਿਖੇ ਸਰਵਣ ਸਿੰਘ ਗਿੱਲ ਪੰਜਾਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਿੰਡ ਸ਼ਹੀਦ ਵਿਖੇ ਕ੍ਰਾਂਤੀ ਸੈਨਾ ਦੀ ਇਕਾਈ ਦਾ ਗਠਨ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸਰਵਨ ਸਿੰਘ ਗਿੱਲ ਨੇ ਕਿਹਾ ਕਿ ਦਲਿਤ ਸਮਾਜ ਨੂੰ ਇਕੱਠਾ ਕਰਕੇ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਹਰੇਕ ਪਿੰਡ ਅਤੇ ਸ਼ਹਿਰ ਵਿੱਚ ਇਕਾਈਆਂ ਦਾ ਗਠਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ ਹੈ ਕਿ ਵਾਲਮੀਕਿ ਸਮਾਜ ਨੂੰ ਨਸ਼ਿਆਂ ਦੇ ਕੋਹੜ ਤੋਂ ਜਾਗਰੂਕ ਕਰਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਲਈ ਪ੍ਰੇਰਿਤ ਕਰੀਏ। ਇਸ ਮੌਕੇ ‘ਤੇ ਜੈਮਲ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ, ਇਸ ਤੋਂ ਇਲਾਵਾ ਜਸਬੀਰ ਸਿੰਘ ਉਪ ਪ੍ਰਧਾਨ ਅਤੇ ਜਸਬੀਰ ਸਿੰਘ, ਚਮਕੌਰ ਸਿੰਘ, ਮਨਦੀਪ ਸਿੰਘ, ਫਤਿਹ ਸਿੰਘ, ਨਿਰਵੈਲ ਸਿੰਘ, ਕਾਰਜ ਸਿੰਘ, ਜੋਬਨ ਸਿੰਘ, ਪ੍ਰਦੀਪ ਸਿੰਘ, ਰਾਜਬੀਰ ਸਿੰਘ, ਗੁਰਪ੍ਰੀਤ ਸਿੰਘ, ਅਜੀਤ ਸਿੰਘ ਕਾਰਜਕਾਰਨੀ ਮੈਂਬਰ ਚੁਣੇ ਗਏ। ਇਸ ਮੌਕੇ ‘ਤੇ ਚੁਣੀ ਗਈ ਕਮੇਟੀ ਨੇ ਸਮਾਜ ਦੀ ਭਲਾਈ ਅਤੇ ਨਸ਼ਿਆਂ ਦੀ ਬੁਰਾਈ ਦਾ ਕੋਹੜ ਕੱਢਣ ਦਾ ਪ੍ਰਣ ਕੀਤਾ। ਇਸ ਮੌੇਕੇ ‘ਤੇ ਤਰਲੋਕ ਸਿੰਘ ਸਹੋਤਾ ਉਪਪ੍ਰਧਾਨ ਪੰਜਾਬ, ਸਤਨਾਮ ਸਿੰਘ ਮੀਆਂਵਿੰਡ ਪ੍ਰਧਾਨ ਤਰਨਤਾਰਨ, ਮਨਜੀਤ ਸਿੰਘ ਧੁੰਨ ਪ੍ਰਧਾਨ ਖੇਮਕਰਨ, ਸਾਹਿਬ ਸਿੰਘ ਪ੍ਰਧਾਨ ਅਲਗੋਕੋਠੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Punjab Post Daily Online Newspaper & Print Media