Wednesday, September 30, 2026

ਚੋਰਾਂ ਨੇ ਧਾਰੀਵਾਲ ਵਿਖੇ ਇਕੋ ਰਾਤ ਦੋ ਘਰਾਂ ਵਿੱਚ ਵਾਰਦਾਤ- ਨਗਦੀ, ਗਹਿਣੇ ਤੇ ਅਸਲਾ ਚੋਰੀ

PPN1609201529

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)- ਪੁਲਸ ਥਾਣਾ ਪੱਟੀ ਅਧੀਨ ਪੈਂਦੇ ਪਿੰਡ ਧਾਰੀਵਾਲ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਘਰਾਂ ਵਿੱਚ ਚੋਰੀ ਕਰਕੇ ਨਗਦੀ, ਸੋਨਾ, ਅਸਲਾ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਿਸ਼ਾਨ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਧਾਰੀਵਾਲ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਬਜ਼ੁਰਗ ਮਾਤਾ ਅਤੇ ਦੋ ਛੋਟੇ ਬੱਚੇ ਘਰ ਵਿੱਚ ਇਕੱਲੇ ਸਨ ਅਤੇ ਕੋਠੀ ਨੂੰ ਜਿੰਦਰਾ ਮਾਰ ਕੇ ਬਾਹਰ ਵਿਹੜੇ ਵਿੱਚ ਸੁੱਤੇ ਹੋਏ ਸਨ ਕਿ ਦੇਰ ਰਾਤ ਅਣਪਛਾਤੇ ਵਿਅਕਤੀ ਕੰਧ ਟੱਪ ਕੇ ਘਰ ਦੀ ਲਾਬੀ ਵਿੱਚੋਂ ਬਾਰੀ ਪੁੱਟ ਕੇ ਅੰਦਰ ਦਾਖਲ ਹੋ ਗਏ ਅਤੇ ਜਿੰਦਰੇ ਤੋੜ ਕੇ ਸੋਨੇ ਦੇ ਗਹਿਣੇ, 10 ਹਜ਼ਾਰ ਰੁਪਏ ਨਗਦ ਅਤੇ ਇੱਕ ਪਿਸਟਲ ਚੋਰੀ ਕਰਕੇ ਲੈ ਗਏ।ਇਸੇ ਹੀ ਪਿੰਡ ਦੇ ਬਾਹਰ ਮਾਸਟਰ ਜੰਗਸ਼ੇਰ ਸਿੰਘ ਦੀ ਬਹਿਕ ‘ਤੇ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਇੱਕ ਮੋਬਾਇਲ, 5 ਹਜ਼ਾਰ ਰੁਪਏ ਨਗਦ, 10 ਤੋਲੇ ਸੋਨਾ ਚੋਰੀ ਕਰ ਲਿਆ ਗਿਆ।ਜੰਗਸ਼ੇਰ ਸਿੰਘ ਨੇ ਦੱਸਿਆ ਕਿ ਅਸੀਂ ਬੈਂਕ ਵਿੱਚੋਂ ਸੋਨਾ ਰੱਖ ਕੇ ਕਰਜਾ ਲਿਆ ਸੀ ਅਤੇ ਕੱਲ ਹੀ ਪੈਸੇ ਵਾਪਿਸ ਕਰਕੇ ਸੋਨਾ ਬੈਂਕ ਵਿੱਚੋਂ ਛੁਡਵਾ ਕੇ ਘਰ ਲਿਆਏ ਸੀ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ ਅਤੇ ਥਾਣਾ ਮੁਖੀ ਮੈਡਮ ਰਾਜਵਿੰਦਰ ਕੌਰ ਮੌਕੇ ‘ਤੇ ਪਹੁੰਚੇ। ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਦੋਹਾਂ ਚੋਰੀਆਂ ਦਾ ਪਰਚਾ ਦਰਜ ਕਰ ਲਿਆ ਹੈ, ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply