Thursday, March 12, 2026

ਮਾਸਟਰ ਬਲਵਿੰਦਰ ਸਿੰਘ ਵਧੀਆ ਸੇਵਾਵਾਂ ਬਦਲੇ ਸਨਮਾਨਿਤ

U
U

ਸੰਦੌੜ, 17 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਅਮਾਮਗੜ੍ਹ ਵਿਖੇ ਸਾਇੰਸ ਮਾਸਟਰ ਬਲਵਿੰਦਰ ਸਿੰਘ ਨੂੰ ਵਧੀਆ ਸੇਵਾਵਾਂ ਬਦਲੇ ਸਕੂਲ ਦੇ ਸਮੂਹ ਸਟਾਫ ਅਤੇ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਸਮੇਂ ਮੁੱਖ ਅਧਿਅਪਕ ਗੁਰਚਰਨ ਸਿੰਘ ਅਤੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਇੰਸ ਮਾਸਟਰ ਬਲਵਿੰਦਰ ਸਿੰਘ ਨੂੰ ਸਕੂਲ ਵਿੱਚ ਵਧੀਆ ਕਾਰਗੁਜਾਰੀ ਬਦਲੇ ਸਾਦੇ ਸਮਾਰੋਹ ਦੌਰਾਨ ਸਨਮਾਨ ਕਰਨ ਉਪਰੰਤ ਸਕੂਲੀ ਵਿਦਿਆਰਥੀਆਂ ਨੇ ਵੀ ਉਹਨਾਂ ਦੇ ਚੰਗੇ ਆਚਰਣ ਅਤੇ ਹਸਮੁੱਖ ਸੁਭਾਅ ਦੀ ਸਲਾਘਾ ਕੀਤੀ।ਇਸ ਸਮੇਂ ਚੇਅਰਮੈਨ ਅਮਰੀਕ ਸਿੰਘ, ਸਰਪੰਚ ਕੁਵਿੰਦਰ ਸਿੰਘ, ਪੀ.ਟੀ.ਆਈ.ਦੇਵਿੰਦਰ ਸਿੰਘ, ਰਣਧੀਰ ਸਿੰਘ, ਜਗਦੀਪ ਸਿੰਘ, ਮੁਹੰਮਦ ਖਾਲਿਦ, ਮੁਹੰਮਦ ਯਾਜਿਦ, ਬਲਵਿੰਦਰ ਸਿੰਘ, ਮੈਡਮ ਨੀਲਮ ਕੁਮਾਰੀ, ਸਰਨਜੀਤ ਕੌਰ, ਸਰੌਜ ਰਾਣੀ, ਸੁਮੀ ਚਾਨਾ, ਕਮਲਜੀਤ ਕੌਰ, ਰੁਬੀਨਾ ਇਕਬਾਲ ਆਦਿ ਸਕੂਲੀ ਸਟਾਫ ਤੇ ਵਿਦਿਆਰਥੀ ਹਾਜਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply