Thursday, March 12, 2026

ਗੁਰਦੁਆਰਾ ਕ੍ਰਿਪਾਲ ਸਰ ਵਿਖੇ ਧਾਰਮਿਕ ਸਮਾਗਮ ਅਯੋਜਿਤ

PPN1709201528
ਸੰਦੌੜ, 17 ਸਤੰਬਰ (ਹਰਮਿੰਦਰ ਸਿੰਘ ਭੱਟ) – ਕਾਤਰੋਂ ਤੋਂ ਫਰਵਾਹੀ ਰੋਡ ਤੇ ਸਥਿੱਤ ਗੁਰਦੁਆਰਾ ਕ੍ਰਿਪਾਲ ਸਰ ਵਿਖੇ ਸੰਗਰਾਂਦ ਅਤੇ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਰਵਾਇਆ ਗਿਆ।ਇਸ ਸਮੇਂ ਜਥੇਦਾਰ ਬਾਬਾ ਬਲਵਿੰਦਰ ਸਿੰਘ ਚਾਂਗਲੀ ਵਾਲਿਆਂ ਨੇ ਦੀਵਾਨ ਦੌਰਾਨ ਸੰਗਤਾਂ ਨੂੰ ਰੱਬੀ ਕੀਰਤਨ ਦੁਆਰਾ ਨਿਹਾਲ ਕਰਦਿਆਂ ਕਿਹਾ ਕਿ ਮਨੁੱਖਤਾ ਦਾ ਜੀਵਨ ਇੱਕ ਅਨਮੋਲ ਜੀਵਨ ਹੈ ਉਸ ਨੂੰ ਹਮੇਸਾਂ ਹੀ ਗੁਰੂ ਦੇ ਬਚਨਾਂ ਤੇ ਪਹਿਰਾ ਦੇ ਕੇ ਆਪਣਾ ਜੀਵਨ ਗੁਰੂ ਦੇ ਲੱੜ ਲੱਗ ਕੇ ਬਤੀਤ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਡਿਆਂ ਸਾਰਿਆਂ ਦਾ ਫਰਜ ਬਣਦਾ ਹੈ ਕਿ ਨਸ਼ਿਆਂ ਖਿਲਾਫ ਇੱਕ ਮੁੱਠ ਹੋ ਕੇ ਇਸ ਭੈੜੀ ਅਲਾਮਤ ਵਿੱਚ ਡੁੱਬੇ ਨੋਜਵਾਨਾਂ ਨੂੰ ਬਚਾਈਏ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply