Sunday, April 5, 2026

ਕਿਸਾਨ ਸੰਘਰਸ ਕਮੇਟੀ ਨੇ ਪਿੰਡਾਂ ‘ਚ ਝੰਡਾ ਮਾਰਚ ਕਰਕੇ ਪੰਜਾਬ ਤੇ ਕੇਦਰ ਸਰਕਾਰ ਦੇ ਪੁੱਤਲੇ ਫੂਕੇ

PPN2009201510ਖਾਲੜਾ / ਭਿੱਖੀਵਿੰਡ, 20 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਖਾਲੜਾ, ਕੁਲਵਿੰਦਰ ਕੰਬੋਕੇ)- ਕਿਸਾਨ ਸੰਘਰਸ਼ ਕਮੇਟੀ ਪੰਜ਼ਾਬ ਦੇ ਝੰਡੇ ਥੱਲੇ ਅੱਜ ਸ਼ੈਕੜੇ ਕਿਸਾਨਾਂ ਨੇ ਜੋਨ ਬਾਉਲੀ ਸਾਹਿਬ ਤੋ ਸ਼ੁਰੂ ਕਰਕੇ ਤਕਰੀਬਨ ੩੫ ਪਿੰਡਾਂ ਵਿੱਚ ਮੋਟਰਸਾਇਕਲਾਂ ‘ਤੇ ਝੰਡਾ ਮਾਰਚ ਕੀਤਾ ਅਤੇ ਪਿੰਡਾ ਕਸਬਿਆਂ ਵਿਚ ਝੋਨਾ ੧੫੦੯ ਦਾ ਘੱਟ ਰੇਟ ਮਿਲਣ ਕਰਕੇ ਰੋਹ ਭਰੇ ਮੁਜਾਹਰੇ ਕਰਕੇ ਪੰਜ਼ਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਮੋਕੇ ਪਿੰਡਾ ਨੂੰ ਸੰਬੋਧਨ ਕਰਦਿਆ ਗੁਰਵਿੰਦਰ ਸਿੰਘ ਭਰੋਭਾਲ, ਗੁਰਜੀਤ ਸਿੰਘ ਗੰਡੀਵਿੰਡ, ਸੁਖਦੇਵ ਸਿੰਘ ਹਵੇਲੀਆ, ਜੋਗਾ ਸਿੰਘ ਖਾਰੇ ਨੇ ਝੰਡਾ ਮਾਰਚ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਪੰਜਾਬ ਅਤੇ ਕੇਦਰ ਸਰਕਾਰ ਦੀਆਂ ਵਿਰੋਧੀ ਨੀਤੀਆਾਂ ਕਰਕੇ ਅੱਜ ਦੀ ਸਾਊਣੀ ਅਤੇ ਪਿਛਲੀ ਹਾੜੀ ਦੀ ਫਸਲ ਦੇ ਰੇਟ ਬਹੁਤ ਘੱਟ ਮਿਲਣ ਕਰਕੇ ਕਿਸਾਨਾਂ ‘ਤੇ ਕਰਜ਼ੇ ਦੀਆਂ ਪੰਡਾ ਭਾਰੀਆਂ ਹੋ ਗਈਆਂ ਹਨ। ਉਨਾਂ ਕਿਹਾ ਕਿ ਅੱਜ ਦੇਸ਼ ਦਾ ਕਮਾਊ ਪੁੱਤ ਅੰਨਦਾਤਾ ਕਹਾਉਣ ਵਾਲਾ ਖੁਦਖੁਸੀਆਂ ਕਰ ਰਿਹਾ ਹੈ, ਪਰ ਸਾਡੀਆਂ ਸਰਕਾਰਾਂ ਵਿਕਾਸ ਦੇ ਫੋਕੇ ਨਾਅਰੇ ਲਾ ਕੇ ਲੋਕਾਂ ਨੂੰ ਬੁੱਧੁ ਬਣਾ ਰਹੇ ਹਨ।ਸਰਕਾਰਾਂ ਸਰਮਾਏਦਾਰਾਂ ਦੇ ਦਬਾਅ ਹੇਠ ਫੈਸਲੇ ਕਰਕੇ ਦੇਸ਼ ਨੂੰ ਨਰਕ ਵਾਲੇ ਪਾਸੇ ਧੱਕ ਰਹੀਆ ਹਨ। ਮਾਰਚ ਨੂੰ ਸੰਬੌਧਨ ਗੁਰਵਿੰਦਰ ਸਿੰਘ ਭਰੋਭਾਲ ਨੇ ਕਿਹਾ ਕੀ ਉਹ  ਮੰਗ ਕਰਦੇ ਹਨ ਕਿ ਜੇ ਕਿਸਾਨੀ ਲਾਗਤ ਖਰਚੇ ਵੱਧਣ ਤਾਂ ਫਸਲਾਂ ਦੇ ਭਾਅ ਵਧਾਉਣ ਦੀ ਗਾਰੰਟੀ ਦਿਤੀ ਜਾਵੇ ਅਤੇ ਡਾ.  ਸਵਾਮੀਨਥਨ ਦੀ ਰਿਪੋਰਟ ਲਾਗੂ ਕਰਕੇ ਪਿਛਲੇ ਕਰਜਿਆਂ ‘ਤੇ ਲੀਕ ਮਾਰੀ ਜਾਵੇ ਅਤੇ ਪੰਜ਼ਾਬ ਨੂੰ ਸਪੈਸ਼ਲ ਖੇਤੀ ਜੋਨ ਐਲਾਨਿਆ ਜਾਵੇ । ਉਹਨਾ ਕਿਹਾ ਕੀ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ੨੪ ਸਤੰਬਰ ਨੂੰ ਡੀ.ਸੀ ਦਫਤਰ ਦੇ ਅੱਗੇ ਧਰਨਾ ਦੇ ਕੇ ਸਰਕਾਰ ਨੂੰ ਗੂੜੀ ਨੀਂਦਰ ਤੋ ਜਗਾਉਣ ਵਾਸਤੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਠ ਕੀਤਾ ਜਾਵੇਗਾ ਅਤੇ ਇਸ ਸਮੇ ਕੁੱਝ ਘੰਟੇ ਸੜਕ ਨੂੰ ਜਾਮ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਇਸ ਮੋਕੇ  ਦਵਿੰਦਰ ਸਿੰਘ ਬਾਸਰਕੇ, ਹਰਪਾਲ ਕਸੇਲ, ਗੁਰਮੇਜ ਸਿੰਘ ਰਾਜਪੂਤ, ਦਲਬੀਰ ਸਿੰਘ ਸੋਹਲ, ਮੰਗਲ ਸਿੰਘ ਭੁੱਲਰ, ਗੁਰਮੇਜ ਸਿੰਘ ਪੱਧਰੀ, ਗੁਰਮੀਤ ਸਿੰਘ ਡਾਲਾ, ਬੀਰ ਸਿੰਘ ਖਾਰੇ, ਗੁਰਬਖਸ਼ ਸਿੰਘ ਬੁਰਜ, ਕਸ਼ਮੀਰ ਸਿੰਘ ਭੁੱਚਰ, ਗੁਰਚਰਨ ਸਿੰਘ ਕੱਲੇਵਾਲ, ਬਲਵਿੰਦਰ ਸਿੰਘ ਆਦਿ ਹਾਜਿਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply