Saturday, May 2, 2026

ਉਪਕਾਰ ਸੰਧੂ ਦੀ ਅਗਵਾਈ ‘ਚ ਹਲਕੇ ਦਾ ਵਿਕਾਸ ਜੋਰਾਂ ‘ਤੇ – ਕੰਵਰਬੀਰ ਸਿੰਘ

ਹਲਕਾ ਅਮਰਕੋਟ ਵਿੱਚ ਜਲਦ ਲੱਗੇਗਾ ਵੱਡਾ ਟਰਾਂਸਫਾਰਮਰ

PPN2009201511ਅੰਮ੍ਰਿਤਸਰ, 20 ਸਤੰਬਰ (ਜਗਦੀਪ ਸਿੰਘ ਸੱਗੂ) – ਵਿਧਾਬ ਸਭਾ ਹਲਕਾ ਪੂਰਬੀ ਅਧੀਨ ਆਉਂਦੀ ਵਾਰਡ ਨੰ: 28 ਦੇ ਇਲਾਕੇ ਅਮਰਕੋਟ ਵਿੱਚ ਗੁਰਦੁਆਰਾ ਸਾਹਿਬ ਦੇ ਨਾਲ ਲੱਗੇ ਬਿਜਲੀ ਟਰਾਂਸਫਾਰਮਰ ਦਾ ਲੋਡ ਘੱਟ ਹੋਣ ਕਰਕੇ ਇਲਾਕਾ ਨਿਵਾਸੀਆਂ ਨੂੰ ਪਿਛਲੇ ਕਈ ਸਾਲਾਂ ਤੋਂ ਬਿਜਲੀ ਨਾਲ ਸਬੰਧਿਤ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਵੱਡੇ ਟਰਾਂਸਫਾਰਮਰ ਲਗਾਉਣ ਦੀ ਮੰਗ ਨੂੰ ਜਦੋਂ ਉਨ੍ਹਾਂ ਨੇ ਜਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਤੇ ਪੇਡਾ ਚੇਅਰਮੈਨ ਸ੍ਰ: ਉਪਕਾਰ ਸਿੰਘ ਸੰਧੂ ਅੱਗੇ ਰੱਖਿਆ ਤਾਂ ਸ੍ਰ: ਸੰਧੂ ਨੇ ਨਿਵਾਸੀਆਂ ਦੀ ਇਸ ਮੰਗ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ।ਪ੍ਰਧਾਨ ਸੰਧੂ ਦੀਆਂ ਹਦਾਇਤਾਂ ਤੇ ਜਿਲ੍ਹਾ ਅਕਾਲੀ ਜਥੇ ਦੇ ਸੀਨੀਅਰ ਮੀਤ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਵਾਰਡ ਨੰ: 28 ਦੇ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਨੇ ਐਸ.ਡੀ.ਓ ਅਸ਼ਵਨੀ ਕੁਮਾਰ ਨਾਲ ਇਲਾਕੇ ਦਾ ਦੌਰਾ ਕਰਦਿਆਂ ਬਿਜਲੀ ਦੀ ਇਸ ਮੁਸ਼ਕਿਲ ਤੋਂ ਜਾਣੂ ਕਰਵਾਇਆ ਅਤੇ ਜਲਦ ਵੱਡਾ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਦੀ ਮੰਗ ਰੱਖੇ।ਜਿਸ ‘ਤੇ ਐਸ.ਡੀ.ਓ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਇਸ ਮੰਗ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ।
ਇਸ ਮੌਕੇ ਗੁਰਮਨਜੀਤ ਸਿੰਘ ਅੰਮ੍ਰਿਤਸਰ, ਬੀਬੀ ਸੁਨੀਤਾ ਸੰਧੂ ਮੀਤ ਪ੍ਰਧਾਨ, ਮਹਿੰਦਰ ਸਿੰਘ, ਜਗੀਰ ਸਿੰਘ, ਸੰਦੀਪ ਸਿੰਘ, ਗੁਰਿੰਦਰ ਸਿੰਘ, ਅਜੀਤ ਸਿੰਘ, ਜਸਪਾਲ ਸਿੰਘ, ਸਰਬਜੀਤ ਸਿੰਘ, ਜਸਬੀਰ ਸਿੰਘ, ਗੁਰਦਰਸ਼ਨ ਸਿੰਘ ਵਾਲੀਆ, ਜੋਗਿੰਦਰ ਸਿੰਘ ਮੱਲ੍ਹੀ, ਗੁਰਬਖਸ਼ ਸਿੰਘ ਮੱਲ੍ਹੀ, ਸਵਦੇਸ਼ ਕੁਮਾਰ ਤੇ ਹੋਰ ਇਲਾਕਾ ਨਿਵਾਸੀ ਮੌਕੇ ਤੇ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply