ਭਿੱਖੀਵਿੰਡ/ਖਾਲੜਾ, 21 ਸਤੰਬਰ (ਕੁਲਵਿੰਦਰ ਕੰਬੋਕੇ, ਰਿੰਪਲ ਖਾਲੜਾ) – ਜਿਲਾ ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੀ ਵਾਰਡ ਨੰ: 9 ਵਿਚ ਮਾਮੂਲੀ ਤਕਰਾਰ ਤੋ ਬਾਅਦ ਅਕਾਲੀ ਆਗੂ ਵੱਲੋ ਪੰਜਾਬੀ ਅਖਬਾਰ ਦੇ ਪੱਤਰਕਾਰ ‘ਤੇ ਪਿਸਤੋਲ ਤਾਣ ਕੇ ਜਾਨੋ ਮਾਰਨ ਦੀ ਕੋਸ਼ਿਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ 11ਫ਼09ਫ਼2015 ਨੂੰ ਦਰਖਾਸ਼ਤ ਦਿੱਤੀ ਗਈ ਸੀ, ਜਿਸ ਦਾ ਦਸਤੀ ਨੰ. 127 ਹੈ ਅਤੇ ਇਸ ਦੀ ਕਾਰਵਾਈ ਏ.ਐਸ.ਆਈ ਲਖਵਿੰਦਰ ਸਿੰਘ ਅਤੇ ਏ.ਐਸ.ਆਈ ਨਛੱਤਰ ਸਿੰਘ ਕਰ ਰਹੇ ਸਨ, ਪਰ 10 ਦਿਨ ਬੀਤ ਜਾਣ ‘ਤੇ ਵੀ ਦਰਖਾਸਤ ‘ਤੇ ਅਜੇ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ।ਇਹ ਦੋਸ਼ ਲਾਉਂਦਿਆਂ ਪੱਤਰਕਾਰ ਲਖਵਿੰਦਰ ਸਿੰਘ ਨੇ ਕਿਹਾ ਕੀ ਉਸ ਨੂੰ ਅਕਾਲੀ ਆਗੂ ਸ਼ਤੀਸ ਕੁਮਾਰ ਤੇ ਉਸ ਦੇ ਲੜਕਾ ਬੱਬਲੂ ਨੇ ਫਿਰ ਮਿਤੀ 20ਫ਼09ਫ਼2015 ਨੂੰ ਰਾਤ ਜਦੋਂ ਉਹ ਦੁਕਾਨ ਤੋ ਆਪਣੇ ਘਰ ਨੂੰ ਪਰਤ ਰਹੇ ਸਨ ਤੇ ਗਲੀ ਵਿਚ ਉਕਤ ਦੋਵੇਂ ਪਿਉ ਪੁੱਤ ਨੇ ਮੋਟਰਸਾਇਕਲ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਸਬੰਧੀ ਉਨਾਂ ਫਿਰ ਦਰਖਾਸਤ ਥਾਣਾ ਭਿੱਖੀਵਿੰਡ ਵਿੱਚ ਰਾਤ 8.15 ਮਿੰਟ ‘ਤੇ ਦਿੱਤੀ, ਜਿਸ ਦਾ ਦਸਤੀ ਨੰ 129 ਹੈ।ਪੱਤਰਕਾਰ ਨੇ ਹੋਰ ਕਿਹਾ ਕੀ ਇਸ ਬਾਰੇ ਉਹਨਾ ਨੇ ਤਰਨਤਾਰਨ ਦੇ ਐ.ਐਸ.ਪੀ ਸਾਹਿਬ ਕੋਲ ਵੀ ਦਰਖਾਸ਼ਤ ਦਿੱਤੀ ਹੈ, ਜੋ ਕਿ ਭਿੱਖੀਵਿੰਡ ਦੇ ਡੀ.ਐਸ.ਪੀ ਦੇ ਧਿਆਨ ਵਿਚ ਵੀ ਹੈ, ਪਰ ਫਿਰ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀ।ਲਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਭਿੱਖੀਵਿੰਡ ਦੀ ਪੁਲਿਸ ਵਲੋਂ ਸਿਆਸੀ ਦਬਾਅ ਤਹਿਤ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ।ਇਸ ਸਬੰਧੀ ਜਦ ਡੀ.ਐਸ.ਪੀ ਭਿਖੀਵਿੰਡ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਉਹ ਕੁੱਝ ਦਿਨ ਦਫਤਰ ਵਿੱਚ ਨਹੀਂ ਸਨ ਅਤੇ ਹੁਣ ਇਸ ਮਾਮਲੇ ਸਬੰਧੀ ਦੋਨਾਂ ਧਿਰਾਂ ਨੂੰ ਬੁਲਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media