Saturday, July 18, 2026

ਮੇਲਾ ਛਪਾਰ ਦੀ ਕਾਨਫ਼ਰੰਸ ਮੀਟਿੰਗ ਸੰਬੰਧੀ ਪਿੰਡ ਰਛੀਨ ਵਿਖੇ ਮੀਟਿੰਗ

ਕਾਂਗਰਸ ਦੀ ਕਾਨਫ਼ਰੰਸ ਦੂਜੀਆਂ ਪਾਰਟੀਆਂ ਨੂੰ ਪਾਵੇਗੀ ਬਿਪਤਾ – ਬੋਪਾਰਾਏ/ਰਛੀਨ

PPN2109201504

ਸੰਦੌੜ, 21 ਸਤੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਪ੍ਰਸਿੱਧ ਮੇਲਿਆਂ ਵਿਚੋਂ ਛਪਾਰ ਦਾ ਮੇਲਾ ਜੋ ਕਿ 28 ਸਤੰਬਰ ਨੂੰ ਹੋਣ ਵਾਲਾ ਹੈ ਉਸ ਵਿਚ ਕਾਂਗਰਸ ਪਾਰਟੀ ਦੀ ਕਾਨਫ਼ਰੰਸ ਵਿਚ ਹੋਣ ਵਾਲਾ ਇਕੱਠ ਅਤੇ ਪਾਰਟੀ ਦੀ ਏਕਤਾ ਨੂੰ ਮਜ਼ਬੂਤ ਦਰਸਾਉਂਦਾ ਹੋਇਆ 2017 ਦੀਆਂ ਵੋਟਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ਦਾ ਸਬੂਤ ਹੋਰਾਂ ਪਾਰਟੀਆਂ ਲਈ ਚਿੰਤਾ ਦਾ ਵਿਸ਼ਾ ਬਣੇਗਾ ਇਹਨਾਂ ਸਕਦਾ ਦਾ ਪ੍ਰਗਟਾਵਾ ਅਮਰਜੀਤ ਸਿੰਘ ਰਛੀਨ ਬਲਾਕ ਪੱਖੋਵਾਲ ਦੇ ਕਾਰਜਕਾਰੀ ਪ੍ਰਧਾਨ ਨੇ ਆਪਣੇ ਪਿੰਡ ਰਛੀਨ ਵਿਖੇ ਮੇਲੇ ਦੇ ਸੰਬੰਧ ਵਿਚ ਹੋਈ ਵਰਕਰਾਂ ਦੀ ਮੀਟਿੰਗ ਸਮੇਂ ਕਹੇ ਉਨ੍ਹਾਂ ਕਿਹਾ ਕਿ ਹਲਕਾ ਰਾਏਕੋਟ ਤੋਂ ਵਿਧਾਇਕ ਗੁਰਚਰਨ ਸਿੰਘ ਬੋਪਾਰਾਏ ਦੀ ਯੋਗ ਅਗਵਾਈ ਹੇਠ ਹਲਕਾ ਰਾਏਕੋਟ ਦੇ ਭਾਰੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਦੇ ਅਗਾਂਹ ਵਿਚ ਸੂਬੇ ਲਈ ਕੀਤੇ ਜਾਣ ਵਾਲ ਵਿਕਾਸ ਅਤੇ ਵੱਧ ਰਹੀ ਮਹਿੰਗਾਈ ਤੇ ਨੱਥ ਪਾਉਣ ਲਈ ਵਿਚਾਰਾਂ ਨੂੰ ਸੁਣਨ ਲਈ ਇਕੱਠ ਵਿਚ ਸ਼ਮੂਲੀਅਤ ਕਰਨਗੇ।ਇਸ ਮੌਕੇ ਸਰਪੰਚ ਸੋਹਣ ਸਿੰਘ, ਰਾਜ ਸਿੰਘ ਜੰਡ, ਮਨਜੀਤ ਸਿੰਘ ਪੰਚ, ਕੈਪਟਨ ਗੁਰਮੇਲ ਸਿੰਘ, ਬਲਵਿੰਦਰ ਸਿੰਘ ਪੰਚ, ਪਵਨਜੀਤ ਸਿੰਘ ਸਾਬਕਾ ਸਰਪੰਚ ਮਹੇਰਨਾ, ਅਵਤਾਰ ਸਿੰਘ ਗਾਂਧੀ, ਕੁਲਦੀਪ ਚੰਦ, ਸੁਖਵੰਤ ਸਿੰਘ ਬ੍ਰਹਮਪੁਰ, ਮੋਹਨ ਸਿੰਘ ਖ਼ਾਲਸਾ, ਗੁਰਚਰਨ ਸਿੰਘ ਤੋਂ ਇਲਾਵਾ ਪਾਰਟੀ ਦੇ ਸਰਗਰਮ ਮੈਂਬਰ ਤੇ ਇਲਾਕੇ ਦੇ ਮੁਹਤਬਰ ਆਗੂ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply