Saturday, April 11, 2026

ਸ਼ਾਇਰ ਨਿਰਮਲ ਅਰਪਨ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨ ਮਿਲਣ ‘ਤੇ ਲੇਖਕ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ

PPN2109201505

ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ ਸੱਗੂ) – ਨਾਮਵਰ ਪੰਜਾਬੀ ਸ਼ਾਇਰ ਅਤੇ ਜਨਵਾਦੀ ਲੇਖਕ ਸੰਘ ਦੇ ਸਰਪ੍ਰਸਤ ਸ੍ਰੀ ਨਿਰਮਲ ਅਰਪਨ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਦੇ ਬਹੁ-ਚਰਚਿਤ ਨਾਵਲ ‘ਪੁਲ ਕੰਜਰੀ’ ਤੇ ਸz. ਨਾਨਕ ਸਿੰਘ ਪੁਰਸਕਾਰ ਵਰਗੇ ਵਕਾਰੀ ਸਨਮਾਨ ਨਾਲ ਨਿਵਾਜਣ ਲਈ ਹੋਈ ਚੋਣ ‘ਤੇ ਲੇਖਕ ਭਾਈਚਾਰੇ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਥਾਕਾਰ ਦੀਪ ਦਵਿੰਦਰ ਸਿੰਘ ਅਤੇ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਨੇ ਸਾਂਝੇ ਤੌਰ ਤੇ ਦੱਸਿਆ ਕਿ ਭਾਰਤੀ ਸਾਹਿਤ ਅਤੇ ਸਭਿਆਚਾਰ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਸ੍ਰੀ ਵਿਨੋਦਾ ਭਾਵੇ ਅਤੇ ਦਵਿੰਦਰ ਸਥਿਆਰਥੀ ਨਾਲ ਲੰਮਾ ਸਮਾਂ ਸੰਗਤ ਮਾਨਣ ਵਾਲੇ ਸ੍ਰੀ ਨਿਰਮਲ ਅਰਪਨ ਦੇ ਇਸ ਤੋਂ ਪਹਿਲਾਂ ਕਾਵਿ-ਸੰਗ੍ਰਹਿ ‘ਤੂਲਿਕਾ’ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਬਹੁ-ਚਰਚਿਤ ਨਾਵਲ ‘ਵਚਿੱਤਰਾ’ ਨੇ ਪੰਜਾਬੀ ਸਾਹਿਤ ਵਿੱਚ ਸਨਮਾਨਯੋਗ ਚਰਚਾ ਛੇੜੀ ਸੀ।
ਡਾ. ਹਰਭਜਨ ਸਿੰਘ ਭਾਟੀਆ, ਡਾ. ਪਰਮਿੰਦਰ, ਡਾ. ਮਹਿਲ ਸਿੰਘ, ਤਰਲੋਚਨ ਸਿੰਘ ਤਰਨ ਤਾਰਨ, ਡਾ. ਊਧਮ ਸਿੰਘ ਸ਼ਾਹੀ, ਸੁਰਿੰਦਰਪ੍ਰੀਤ ਘਣੀਆ, ਡਾ. ਸੁਖਬੀਰ, ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਮੱਟੂ, ਡਾ. ਕਰਮਜੀਤ ਸਿੰਘ, ਡਾ. ਦਰਿਆ, ਡਾ. ਸੁਖਦੇਵ ਸਿੰਘ ਖਾਹਰਾ, ਸੁਸ਼ੀਲ ਦੁਸਾਂਝ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ, ਸੁਮੀਤ ਸਿੰਘ, ਮੱਖਣ ਕੁਹਾੜ, ਡਾ. ਇਕਬਾਲ ਕੌਰ ਸੌਂਧ, ਭੁਪਿੰਦਰ ਸੰਧੂ, ਰਮੇਸ਼ ਯਾਦਵ, ਮੁਖਤਾਰ ਗਿੱਲ, ਜਗਤਾਰ ਗਿੱਲ, ਇੰਦਰ ਸਿੰਘ ਮਾਨ, ਧਰਵਿੰਦਰ ਔਲਖ, ਗੁਰਬਾਜ ਤੋਲਾ ਨੰਗਲ, ਕੁਲਵੰਤ ਸਿੰਘ ਅਣਖੀ, ਮਲਵਿੰਦਰ, ਗੁਰਿੰਦਰ ਮਕਨਾ, ਸਰਬਜੀਤ ਸੰਧੂ, ਜਤਿੰਦਰ ਔਲਖ, ਹਰਦੀਪ ਗਿੱਲ, ਜਸਬੀਰ ਝਬਾਲ, ਹਰਬੰਸ ਸਿੰਘ ਨਾਗੀ, ਜਸਬੀਰ ਕੌਰ, ਡਾ. ਆਤਮ ਰੰਧਾਵਾ, ਪ੍ਰੋ: ਭੁਪਿੰਦਰ ਜੌਲੀ, ਡਾ. ਸੁਖਦੇਵ ਸਿੰਘ ਪਾਂਧੀ ਅਤੇ ਸੰਤੋਖ ਸਿੰਘ ਰਾਹੀ ਆਦਿ ਲੇਖਕਾਂ ਨੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸz: ਚੇਤਨ ਸਿੰਘ ਦਾ ਵਿਸ਼ੇਸ਼ ਤੌਰ ਤੇ ਸ਼ੁਕਰੀਆ ਅਦਾ ਕੀਤਾ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply