
ਪੱਟੀ, 21 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅੱਜ ਕੱਲ ਦੀ ਭੱਜ ਦੌੜ ਭਰੀ ਜਿੰਦਗੀ ਵਿਚ ਯੋਗ ਜਰੂਰੀ ਹੈ, ਯੋਗ ਸਾਨੂੰ ਮਨ ਤੇ ਕੰਟਰੋਲ ਕਰਨ ਦੀ ਸ਼ਕਤੀ ਦਿੰਦਾ ਹੈ, ਯੋਗ ਰਾਹੀਂ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ, ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਸਹਾਬਪੁਰਾ ਵਿਖੇ ਇੰਟਰਨੈਸ਼ਨਲ ਮਾਝਾ ਅਕੈਡਮੀ ਯੋਗ ਕੈਂਪ ਦੀ ਸ਼ੁਰੂਆਤ ਮੌਕੇ ਪੰਤਜ਼ਲੀ ਯੋਗ ਸ਼ੰਮਤੀ ਤਰਨ ਤਾਰਨ ਦੇ ਜਿਲਾ੍ਹ ਯੋਗ ਪ੍ਰਚਾਰਕ ਰਣਜੀਤ ਸਿੰਘ ਸੁਪਰਡੈਂਟ ਡੀ ਸੀ ਤਰਨ ਤਾਰਨ ਨੇ ਕੀਤਾ। ਇਸ ਤੋਂ ਬਾਅਦ ਜੋਗਿੰਗ ਕ੍ਰਿਆਵਾਂ ਰਾਹੀਂ ਉਨਾਂ੍ਹ ਦੱਸਿਆ ਕਿ ਸਿਰਫ ਮਿੰਟ ਦੇ ਇਸ ਅਭਿਆਸ ਰਾਹੀਂ ਅਸੀਂ ਪੰਜ ਕਿਲੋਮੀਟਰ ਸੈਰ ਜਿੰਨਾਂ੍ਹ ਲਾਭ ਲੈ ਸਕਦੇ ਹਾਂ। ਇਸ ਤੋਂ ਬਾਅਦ ਆਸਣਾਂ ਦੀ ਲੜੀ ਵਿਚ ਬੱਚਿਆਂ ਦੇ ਕੱਦ ਵਧਾਉਣ ਲਈ, ਕਮਰ ਦਰਦ, ਮੋਟਾਪਾ, ਸ਼ੂਗਰ ਆਦਿ ਤੋਂ ਛੁਟਕਾਰਾ ਪਾਉਣ ਲਈ ਆਸਣ ਕਰਵਾਏ ਗਏ। ਉਪਰੰਤ ਪ੍ਰਾਣਾਯਾਮ ਦਾ ਮਹੱਤਵ ਦੱਸਦੇ ਹੋਏ ਉਨਾਂ੍ਹ ਦੱਸਿਆ ਕਿ ਪ੍ਰਾਣਾਂ ਨੂੰ ਵਸ ਵਿਚ ਕਰਨ ਨੂੰ ਪ੍ਰਾਣਾਯਾਮ ਕਿਹਾ ਜਾਂਦਾ ਹੈ, ਇਸ ਵਿਧੀ ਰਾਹੀਂ ਆਪਣੇ ਸਾਹਾਂ ਤੇ ਕੰਟਰੋਲ ਕਰਕੇ ਲੰਬੀ ਉਮਰ ਭੋਗ ਸਕਦੇ ਹਾਂ। ਕਪਾਲਭਾਤੀ, ਅਨਲੋਮ ਵਿਲੋਮ, ਉਜਈ ਆਦਿ ਪ੍ਰਾਣਾਯਾਮ ਦੀ ਕ੍ਰਿਆਵਾਂ ਦੀ ਵਿਧੀ ਨੂੰ ਵਿਸਥਾਰ ਪੂਰਵਕ ਦੱਸਿਆ ਗਿਆ, ਆਖਿਰ ਵਿਚ ਯੋਗ ਟੀਚਰ ਬਲਦੇਵ ਮਹਿਤਾ ਵਲੋਂ ਹੱਥਾਂ ਅਤੇ ਪੈਰਾਂ ਵਿਚ ਐਕਯੂਪ੍ਰੈਸ਼ਰ ਦੇ ਬਿੰਦੂਆਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਦੀ ਸਮਾਪਤੀ ਮੌਕੇ ਅਕੈਡਮੀ ਦੀ ਪ੍ਰਿੰਸੀਪਲ ਨੇ ਆਏ ਹੋਏ ਯੋਗ ਟੀਚਰਾਂ ਦਾ ਅਤੇ ਪਿੰਡ ਦੇ ਸਰਪੰਚ ਗਿਆਨ ਸਿੰਘ ਤੇ ਹੋਰ ਮੋਹਤਬਰਾਂ ਦਾ ਧੰਨਵਾਦ ਕੀਤਾ। ਯੋਗ ਕੈਂਪ ਤੋਂ ਬਾਅਦ ਪੰਤਜ਼ਲੀ ਯੋਗ ਸੰਮਤੀ ਹਰਿਦੁਆਰ ਤੋਂ ਪ੍ਰਮਾਣਿਤ ਡਾ. ਵਰੁਣ ਸ਼ਰਮਾ ਵਲੋਂ ਮਰੀਜਾਂ ਦਾ ਫਰੀ ਚੈਕਅਪ ਕੀਤਾ ਗਿਆ ਤੇ ਅਯੂਰਵੈਦ ਦੀਆਂ ਦਵਾਈਆਂ ਨਾਲ ਸਰੀਰ ਉਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ ਗਿਆ। ਇਸ ਮੌਕੇ ਸਕੂਲ ਮੈਨਜਮੈਂਟ ਵਲੋਂ ਸਨਮਾਨ ਚਿੰਨ ਵੀ ਦਿੱਤੇ ਗਏ। ਇਸ ਮੌਕੇ ਪ੍ਰਿੰਸੀਪਲ ਮੋਨਿਕਾ ਸੰਧੂ, ਪ੍ਰਿੰਸੀਪਲ ਮਧੂ ਬਾਲਾ, ਐਸ ਡੀ ਸਤਨਾਮ ਸਿੰਘ, ਸਰਪੰਚ ਗਿਆਨ ਸਿੰਘ ਅਤੇ ਜਤਿੰਦਰ ਸਿੰਘ ਸਕੂਲੀ ਸਟਾਫ ਹਾਜ਼ਿਰ ਸੀ।
ਇਸੇ ਤਰਾਂ 87 ਬਟਾਲੀਅਨ ਸੀਮਾ ਸੁਰਖਿਆ ਬਲ ਅਮਰਕੋਟ ਵਿਖੇ ਪੰਤਜ਼ਲੀ ਯੋਗ ਸੰਮਤੀ ਪੱਟੀ ਵਲੋਂ ਯੋਗ ਕੈਂਪ ਲਗਾਇਆ ਗਿਆ। ਯੋਗ ਕੈਂਪ ਦੌਰਾਨ ਜਵਾਨਾਂ ਨੂੰ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਤੇ ਤਨਾਅ ਰਹਿਤ ਜਿੰਦਗੀ ਜਿਊਣ ਦੇ ਗੁਰੂ ਦੱਸੇ ਗਏ। ਰਣਜੀਤ ਸਿੰਘ, ਪਰਵਿੰਦਰ ਸਿੰਘ ਯੋਗ ਟੀਚਰਾਂ ਵਲੋਂ ਜਵਾਨਾਂ ਨੂੰ ਰਿਸ਼ਟ-ਪੁਸ਼ਟ ਰਹਿਣ ਲਈ ਡੰਡ ਬੈਠਕ, ਆਸਣ ਤੇ ਸੀਸ ਆਸਣ ਵਰਗੇ ਆਸਣਾਂ ਦੀ ਟ੍ਰੇਨਿੰਗ ਦਿੱਤੀ ਗਈ।
Punjab Post Daily Online Newspaper & Print Media