Tuesday, July 21, 2026

ਮਰਵਾਹਾ ਵਲੋਂ ਕ੍ਰਾਕਰੀ ਐਂਡ ਪਲਾਸਟਿਕ ਐਸੋਸੀਏਸ਼ਨ ਦੀਆਂ ਮੁਸ਼ਕਿਲਾਂ ਸੁਣੀਆਂ

PPN2109201514

ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ ਸੱਗੂ) – ਕ੍ਰਾਕਰੀ ਐਂਡ ਪਲਾਸਟਿਕ ਐਸੋਸੀਏਸ਼ਨ ਦੀ ਬੈਠਕ ਸਥਾਨਕ ਹੋਟਲ ਵਿਖੇ ਪ੍ਰਧਾਨ ਨਰਿੰਦਰ ਲਾਂਬਾ ਦੀ ਅਗਵਾਈ ਵਿਚ ਹੋਈ ।ਜਿਸ ਵਿਚ ਵੱਡੀ ਸੰਖਿਆਂ ਵਿਚ ਐਸੋਸੀਏਸ਼ਨ ਦੇ ਮੈਂਬਰ ਅਤੇ ਵੱਖ-ਵੱਖ ਕਸਬਿਆਂ ਤੋਂ 250 ਤੋਂ ਵੱਧ ਡੀਲਰ ਸ਼ਾਮਿਲ ਹੋਏ ।ਬੈਠਕ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਅਕਾਲੀ ਦਲ ਵਪਾਰ ਵਿੰਗ ਦੇ ਜਿਲਨੂੰਾ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਅਤੇ ਹਰਜਿੰਦਰ ਸਿੰਘ ਸੰਧੂ ਡੀ ਸੀ ਪੀ ਸ਼ਾਮਿਲ ਹੋਏ।ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਈਟੀਓ ਹਰਮੀਤ ਸਿੰਘ, ਈਟੀਓ ਰਣਬੀਰ ਸਿੰਘ ,ਜੀਵਨ ਜਯੋਤੀ ਸਡਾਨਾ ਐਮ ਡੀ ਸਡਾਨਾ ਇੰਸਟੀਟਿਊਟ ਆਦਿ ਸ਼ਾਮਿਲ ਹੋਏ।ਇਸ ਮੌਕੇ ਮਰਵਾਹਾ ਨੇ ਡੀਲਰਾਂ ਨੂੁੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਿਲ ਕੀਤੀ ਅਤੇ ਉਨਨੂੰਾਂ ਨੂੰ ਜਲਦੀ ਹੀ ਹਲ ਕਰਨ ਦਾ ਭਰੋਸਾ ਦਿਤਾ।ਇਸ ਮੌਕੇ ਮਰਵਾਹਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਅੰਮ੍ਰਿਤਸਰ ਨੂੁੰ ਸਮਰਾਟ ਸਿਟੀ ਬਣਾਉਣ ਲਈ ਸਮੂਹ ਵਪਾਰੀਆਂ ਵਲੋਂ ਧੰਨਵਾਦ ਕੀਤਾ ਗਿਆ। ਮਰਵਾਹਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਪਾਰੀਆਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ ਅਤੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ।ਉਨਨੂੰਾਂ ਕਿਹਾ ਕਿ ਜਲਦੀ ਹੀ ਕ੍ਰਾਕਰੀ ਐਂਡ ਪਲਾਸਟਿਕ ਐਸੋਸੀਏਸ਼ਨ ਦਾ ਵਫ਼ਦ ਮੁੱਖ ਮੰਤਰੀ ਪੰਜਾਬ ਨੂੰ ਮਿਲੇਗਾ। ਇਸ ਮੌਕੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਵਲੋਂ ਡੀਲਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੋਹਿਤ ਰਾਜਪੂਤ, ਮਜੀਠ ਮੰਡੀ ਦੇ ਪ੍ਰਧਾਨ ਮੁਕੇਸ਼ ਅਰੋੜਾ,ਬਲੈਂਕਟ ਐਸੋਸੀਏਸ਼ਨ ਪ੍ਰਧਾਨ ਵਿਪਿਨ ਮੇਹਰਾ, ਹਰਪਾਲ ਸਿੰਘ ਵਾਲੀਆ ਪੀਆਰਓ ਵਪਾਰ ਵਿੰਗ, ਪ੍ਰਦੀਪ ਮਲਿਕ ਸੈਕਟਰੀ, ਬੀਕੇ ਗੁਪਤਾ ਆਦਿ ਤੋ ਇਲਾਵਾ ਕਾਫੀ ਸੰਖਿਆ ਵਿਚ ਵਪਾਰਵਿੰਗ ਦੇ ਅਹੁਦੇਦਾਰ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply