Friday, October 2, 2026

ਗਰੀਬ ਪ੍ਰੀਵਾਰਾਂ ਦੇ ਕੱਟੇ ਗਏ ਨੀਲੇ ਕਾਰਡ ਜਲਦ ਬਣਾਏ ਜਾਣਗੇ – ਰਣੀਕੇ

PPN2109201521
ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ ਸੱਗੂ) – ਜਿੰਨਾਂ ਗਰੀਬ ਪ੍ਰੀਵਾਰਾਂ ਦੇ ਨੀਲੇ ਕਾਰਡ ਕੱਟੇ ਗਏ ਹਨ, ਉਨਾਂ ਦੇ ਕਾਰਡ ਜਲਦ ਬਣਾਏ ਜਾਣਗੇ।ਅੱਜ ਹਲਕਾ ਅਟਾਰੀ ਹਲਕੇ ਤਹਿਤ ਆਉਂਦੇ ਪਿੰਡ ਚਾਟੀਵਿੰਡ ਵਿਖੇ ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਸ੍ਰ. ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਅਕਾਲੀ ਸਰਕਾਰ ਦਾ ਨਿਸ਼ਾਨਾ ਗਰੀਬ ਪ੍ਰੀਵਾਰਾਂ ਦੀ ਹਰ ਸੰਭਵ ਮਦਦ ਕਰਨਾ ਹੈ, ਨਾ ਕਿ ਉਨ੍ਹਾਂ ਨੂੰ ਪਰੇਸ਼ਾਨ ਕਰਨਾ।ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਜਿਹੜੇ ਗਰੀਬ ਪ੍ਰੀਵਾਰਾਂ ਦੇ ਘਰਾਂ ਵਿੱਚ ਫਲੱਸ਼ਾਂ ਨਹੀ ਹਨ, ਉਨ੍ਹਾਂ ਨੂੰ ਬਿਨ੍ਹਾ ਕਿਸੇ ਪੱਖਪਾਤ ਦੇ ਫਲੱਸ਼ਾਂ ਬਣਵਾ ਕੇ ਦਿੱਤੀਆਂ ਜਾਣਗੀਆਂ ਅਤੇ ਕੈਂਪ ਲਗਾ ਕੇ ਲੋੜਵੰਦਾਂ ਦੇ ਆਧਾਰ ਕਾਰਡ ਵੀ ਬਣਵਾਏ ਜਾਣਗੇ ।ਸ੍ਰ. ਰਣੀਕੇ ਮੰਤਰੀ ਨੇ ਕਿਹਾ ਕਿ ਕੁੱਝ ਕਾਰਣਾਂ ਕਰਕੇ ਜੇਕਰ ਕਿਸੇ ਪੀੜ੍ਹਤ ਗਰੀਬ ਪ੍ਰੀਵਾਰਾਂ ਦੇ ਨੀਲੇ ਕਾਰਡ ਕੱਟੇ ਗਏ ਹਨ, ਉਹ ਪਹਿਲ ਦੇ ਅਧਾਰ ‘ਤੇ ਬਣਾਏ ਜਾਣਗੇ।ਇਸ ਮੌਕੇ ਬਲਾਕ ਸਮਿਤੀ ਮੈਂਬਰ ਦਰਬਾਰਾ ਸਿੰਘ, ਡਾਇਰੈਕਟਰ ਹਾਊਸ ਫੈਡ ਜਥੇਦਾਰ ਜਗੀਰ ਸਿੰਘ, ਸੁੱਚਾ ਸਿੰਘ ਮੈਂਬਰ ਪੰਚਾਇਤ, ਸ੍ਰ. ਸੁਰਿੰਦਰ ਸਿੰਘ ਫੌਜੀ, ਜੋਗਾ ਸਿੰਘ, ਮੈਂਬਰ ਪੰਚਾਇਤ ਪੂਰਨ ਸਿੰਘ, ਗੁਰਸਾਹਿਬ ਸਿੰਘ, ਮਨਜੀਤ ਸਿੰਘ ਮੈਂਬਰ ਪੰਚਾਇਤ, ਬੀਬੀ ਬਲਜੀਤ ਕੌਰ ਮੈਂਬਰ ਆਦਿ ਵੀ ਮੌਜੂਦ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply