Thursday, April 9, 2026

ਗੁੱਟ ਵਰਗ ਅੰਡਰ 17 ‘ਚ ਬੈਡਮਿੰਟਨ ਲੜਕੇ ਤੇ ਲੜਕੀਆਂ ਦੀ ਚੋਣ

ਬਿਨਾ ਪੱਖਪਾਤ ਦੇ ਖੇਡਾਂ ਕਰਵਾਉਣੀਆਂ ਸਾਡਾ ਫਰਜ਼ – ਬੂਟਾ ਸਿੰੰਘ ਬੈਂਸ

PPN2109201522
ਬਟਾਲਾ, 21 ਸਤੰਬਰ (ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਹਰਮਨ ਪਿਆਰਤਾ ਤੇ ਅਨੁਸ਼ਾਸ਼ਨ ਪੈਦਾ ਕਰਨ ਲਈ ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਅਨਿਲ ਸ਼ਰਮਾ, ਏ. ਈ. ਓ ਬੂਟਾ ਸਿੰਘ ਬੈਂਸ ਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਵੱਲੋ ਜਿਲ੍ਹੇ ਭਰ ਵਿੱਚ ਕਰਵਾਈਆਂ ਜਾਦੀਆਂ ਖੇਡਾਂ ਲੜੀ ਤਹਿਤ ਬਟਾਲਾ ਕਲੱਬ ਵਿਖੇ ਅੰਡਰ 17 ਲੜਕੇ ਤੇ ਲੜਕੀਆਂ ਦੇ ਬੈਡਮਿੰਟਨ ਟੀਮਾਂ ਦੀ ਚੋਣ ਕੀਤੀ ਗਈ। ਅੰਡਰ 17 ਦੇ ਟ੍ਰਾਇਲ ਦੌਰਾਨ ਲੜਕੀਆਂ ਵਰਗ ਵਿਚ ਪੁਰਵੀ ਮਹਾਜਨ ਵੁਡ ਸਟਾਕ ਸਕੂਲ ਬਟਾਲਾ, ਤ੍ਰਿਪਤੀ ਵੁਡ ਸਟਾਕ, ਰੁਚੀਕਾ ਅਰੋੜਾ ਵੁਡ ਸਟਾਕ, ਗੀਤਾ ਜੌਲੀ ਸਰਕਾਰੀ ਕੰਨਿਆ ਸੀਨ: ਸੈਕੰ. ਸਕੂਲ ਗੁਰਦਾਸਪੁਰ, ਸੁਖਬੀਰ ਕੌਰ ਸਰਕਾਰੀ ਕੰਨਿਆ ਸੀਨ: ਸੈਕੰ. ਸਕੂਲ ਗੁਰਦਾਸਪੁਰ ਤੇ ਲੜਕਿਆਂ ਦੇ ਵਰਗ 17  ਵਿੱਚ ਟਰਾਇਲ ਦੌਰਾਨ ਖੁਸਪ੍ਰੀਤ ਸਿੰਘ ਸੈਣੀ ਲਿਟਲ ਫਲਾਵਰ ਸਕੂਲ ਬਟਾਲਾ, ਗੋਕਲ ਵੁਡ ਸਟਾਕ ਸਕੂਲ, ਰਿਤਕ ਜੀਆ ਲਾਲ ਮਿਤਲ ਡੀ. ਏ. ਵੀ ਪਬਲਿਕ ਸਕੂਲ ਗੁਰਦਾਸਪੁਰ, ਹਾਰਦਿਕ ਵੁਡ ਸਟਾਕ ਸਕੂਲ, ਮਹਿਜਪ੍ਰਦੀਪ ਸਿੰਘ ਸੁਖਜਿੰਦਰਾ ਸਕੂਲ ਗੁਰਦਾਸਪੁਰ ਵਿਦਿਆਰਥੀ ਚੁਣੇ ਗਏ ਹਨ।ਇਸ ਮੌਕੋ ਲਖਵਿੰਦਰ ਸਿੰਘ ਢਿਲੋ ਤਾਰਾਗੜ੍ਹ, ਬਲਜਿੰਦਰ ਸਿੰਘ, ਅਮਨਦੀਪ ਕਿਲਾ ਟੇਕ ਸਿੰਘ, ਅਸ਼ੋਕ ਕੁਮਾਰ ਡੀ. ਪੀ. ਈ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਆਦਿ ਖੇਡ ਅਧਿਆਪਕ ਹਾਜ਼ਰ ਸਨ।

Check Also

ਭਾਰਤੀ ਸੇਨਾ ਵਿੱਚ ਭਰਤੀ ਲਈ ਨੌਜਵਾਨਾਂ ਲਈ ਵੱਡਾ ਮੌਕਾ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …

Leave a Reply