ਸੰਦੌੜ, 22 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਦੁਲਮਾਂ ਕਲਾਂ ਵਿਖੇ ਲੋਕਾਂ ਦੇ ਵੱਡੀ ਗਿਣਤੀ ਵਿਚ ਅਧਾਰ ਕਾਰਡ ਬਣਾਏ ਗਏ ਅਤੇ ਪਿੰਡ ਦੇ ਲੋੜਬੰਦ ਪਰਿਵਾਰਾਂ ਦੀਆਂ ਪੈਨਸਨਾਂ ਦੇ ਫਰਾਮ ਵੀ ਭਰੇ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਸੰਦੌੜ ਸਰਕਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਰਾਜ ਸਿੰਘ ਦੁਲਮਾਂ (ਨੰਬਰਦਾਰ) ਨੇ ਦੱਸਿਆ ਕਿ ਸਰਕਾਰ ਵੱਲੋਂ ਵਿਸੇਸ ਰੂਪ ਵਿਚ ਭਾਵੇਂ ਕਿ ਪਹਿਲਾਂ ਅਧਾਰ ਕਾਰਡ ਪਿੰਢ ਪਿੰਡ ਜਾ ਕੇ ਬਣਾਏ ਗਏ ਸਨ ਪਰ ਵੱਡੀ ਗਿਣਤੀ ਵਿਚ ਲੋਕ ਅਧਾਰ ਕਾਰਡ ਬਣਾਉਣ ਤੋਂ ਵਾਝੇ ਰਹਿ ਗਏ ਸਨ ਅਤੇ ਉਨ੍ਹਾਂ ਦੇ ਦੁਬਾਰਾ ਅਧਾਰ ਕਾਰਡ ਬਣਾਉਣ ਦੇ ਲਈ ਇਹ ਕਾਰਜ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਪੈਨਸਨ ਸਕੀਮ ਵਿਚ ਵੱਧ ਤੋਂ ਵੱਧ ਲੋੜਬੰਦਾਂ ਨੂੰ ਇਸ ਸਕੀਮ ਦਾ ਲਾਹਾ ਦੇਣ ਲਈ ਅੱਜ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਪੈਨਸਨਾਂ ਦੇ ਫਾਰਮ ਵੀ ਭਰੇ ਗਏ ਹਨ ਤਾਂ ਜੋ ਲੋਕ ਨੂੰ ਸਰਕਾਰ ਦੀ ਇਸ ਸਹੂਲਤ ਦਾ ਲਾਹਾ ਮਿਲ ਸਕੇ।ਇਸ ਮੌਕੇ ਵੈਦ ਨਰਿੰਦਰ ਸਿੰਘ ਦੁਲਮਾਂ, ਨੰਬਰਦਾਰ ਗੁਲਜਾਰ ਸਿੰਘ ਦੁਲਮਾਂ, ਪ੍ਰਧਾਨ ਗੁਰਚਰਨ ਸਿੰਘ, ਪ੍ਰਧਾਨ ਜਸਵੰਤ ਸਿੰਘ ਨੰਬਰਦਾਰ ਜੀਤ ਸਿੰਘ ਆਦਿ ਹਾਜਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media