Wednesday, July 15, 2026

ਕੋਈ ਵੀ ਲੜਾਈ ਹਥਿਆਰਾਂ ਨਾਲ ਨਹੀਂ ਸਗੋਂ ਹੌਸ਼ਲੇ ਨਾਲ ਜਿੱਤੀ ਜਾਂਦੀ ਹੈ – ਬੀਬੀ ਬਾਦਲ

PPN2209201511

ਨਵੀਂ ਦਿੱਲੀ, 22 ਸਤੰਬਰ (ਗੁਰਚਰਨ ਸਿੰਘ) – ਜੇਕਰ ਬਹਾਦਰ ਸਿੱਖ ਫੌਜੀਆਂ ਨੇ 1965 ਦੀ ਭਾਰਤ ਪਾਕ ਵਿਚਾਲੇ ਜੰਗ ਦੌਰਾਨ ਆਪਣੀ ਬਹਾਦਰੀ ਦੇ ਜੌਹਰ ਨਾ ਦਿਖਾਏ ਹੁੰਦੇ ਤਾਂ ਅੱਜ ਦੇਸ਼ ਦਾ ਨਕਸ਼ਾ ਕੁਝ ਹੋਰ ਹੋਣਾ ਸੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾੱਲੇਜ ਵਿੱਖੇ 1965 ਦੀ ਭਾਰਤ-ਪਾਕ ਜੰਗ ਦੀਆਂ ਯਾਦਾਂ ਤਾਜ਼ਾ ਕਰਨ ਲਈ ਕਰਵਾਏ ਗਏ ਸੈਮੀਨਾਰ ਦੌਰਾਨ ਕੀਤਾ।ਬੀਬੀ ਬਾਦਲ ਨੇ ਆਪਣੇ ਗਲ ਤੇ ਜੋਰ ਦਿੰਦੇ ਹੋਏ ਕਿਹਾ ਕਿ ਕੋਈ ਵੀ ਲੜਾਈ ਹਥਿਆਰਾਂ ਨਾਲ ਨਹੀਂ ਸਗੋਂ ਹੌਸ਼ਲੇ ਨਾਲ ਜਿੱਤੀ ਜਾਂਦੀ ਹੈ ਤੇ ਸਿੱਖਾਂ ਨੇ ਆਪਣੀ ਬਹਾਦਰੀ ਦੀ ਮਿਸ਼ਾਲ ਹਮੇਸਾਂ ਕਾਇਮ ਰੱਖੀ ਹੈ।
ਬੀਬੀ ਬਾਦਲ ਨੇ 1965 ਦੀ ਜੰਗ ਵਿੱਚ ਪੱਛਮੀ ਕਮਾਨ ਦੇ ਇੰਚਾਰਜ ਸਾਬਕਾ ਲੈਫਟੀਨੈਂਟ ਜਨਰਲ ਹਰਬਖਸ ਸਿੰਘ ਦੀ ਜੀਵਨੀ ਨੂੰ ਬ੍ਰਿਗੇਡੀਅਰ ਕੇ.ਐਸ ਕਾਹਲੋਂ ਵੱਲੋਂ ਗੁਰਮੁੱਖੀ ਭਾਸ਼ਾ ਵਿੱਚ ਕੀਤੇ ਗਏ ਅਨੁਵਾਦ ਦਾ ਪ੍ਰਤੀਕ ‘ਪੰਜਾਬ ਤੇ ਕਸ਼ਮੀਰ ਦਾ ਰਾਖਾ’ ਕਿਤਾਬ ਨੂੰ ਵੀ ਜਾਰੀ ਕੀਤਾ। ਇਤਿਹਾਸ ਦਾ ਹਵਾਲਾ ਦਿੰਦੇ ਹੋਏ ਬੀਬੀ ਬਾਦਲ ਨੇ ਕਿਹਾ ਕਿ ਅਗਰ ਲੈਫਟੀਨੈਂਟ ਜਨਰਲ ਹਰਬਖਸ ਸਿੰਘ ਨੇ ਇਸ ਜੰਗ ਦੌਰਾਨ ਤਤਕਾਲੀ ਫੌਜ ਮੁੱਖੀ ਦਾ ਜ਼ੁਬਾਨੀ ਹੁੱਕਮ ਮੰਨ ਕੇ ਸ਼੍ਰੀ ਅੰਮ੍ਰਿਤਸਰ ਸ਼ਹਿਰ ਖਾਲੀ ਕਰ ਦਿੱਤਾ ਹੁੰਦਾ ਤਾਂ ਅਸੀਂ ਸ਼੍ਰੀ ਨਨਕਾਣਾ ਸਾਹਿਬ ਦੀ ਤਰ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਵੀ ਆਪਣੇ ਹੱਥੋਂ ਗੁਆ ਲੈਣਾ ਸੀ।ਬੀਬੀ ਬਾਦਲ ਨੇ ਸ਼ਹੀਦ ਅਬਦੁੱਲ ਹਮੀਦ ਦੇ ਹੌਸ਼ਲੇ ਅਤੇ ਸਿੱਖ ਫੌਜੀਆਂ ਦੀ ਬਹਾਦਰੀ ਸੱਦਕਾ ਪੰਜਾਬ ਭਾਰਤ ਦੇ ਨਕਸ਼ੇ ਵਿੱਚ ਹੋਣ ਦਾ ਵੀ ਦਾਅਵਾ ਕੀਤਾ।
ਸਾਬਕਾ ਫੌਜ ਮੁੱਖੀ ਜਨਰਲ ਜੇ.ਜੇ ਸਿੰਘ ਨੇ ‘ਨਿਸ਼ਚੈ ਕਰ ਅਪਨੀ ਜੀਤ ਕਰੂੰ’ ਦੇ ਖਾਲਸਾਈ ਨਾਰੇ ਦੀ ਇਸ ਲੜਾਈ ਦੌਰਾਨ ਅਪਰੇਸ਼ਨ ਜਿਬਰਾਲਟਰ ਵਿੱਚ ਵਰਤੋਂ ਦੀ ਗਲ ਕਰਦੇ ਹੋਏ ਬਹਾਦਰ ਫੌਜੀਆਂ ਵੱਲੋਂ ਬਿਆਸ ਦਰਿਆ ਦੇ ਪਿੱਛੇ ਆਉਣ ਦੇ ਹੁਕਮਾਂ ਨੂੰ ਨਾ ਮਨ ਕੇ ਕੌਮ ਅਤੇ ਦੇਸ਼ ਦੀ ਚੜ੍ਹਦੀ ਕਲਾਂ ਲਈ ਕੀਤੇ ਗਏ ਕਾਰਜ ਨੂੰ ਬੇਮਿਸਾਲ ਦਸਿਆ। ਲੈਫਟੀਨੈਂਟ ਜਨਰਲ ਹਰਬਖਸ ਸਿੰਘ ਦੀ ਧੀਅ ਹਰਮਾਲਾ ਕੌਰ ਅਤੇ ਉਸ ਦੇ ਪਤੀ ਨੇ ਜਨਰਲ ਹਰਬਖਸ਼ ਸਿੰਘ ਦੀ ਅਗਵਾਈ ਕਰਨ ਦੀ ਸਮਰੱਥਾ ਬਾਰੇ ਰੌਸ਼ਨੀ ਪਾਈ। ਇਰਾਨ ਵਿੱਚ ਭਾਰਤ ਦੇ ਸਾਬਕਾ ਰਾਜਨੀਕ ਕੇ.ਸੀ. ਸਿੰਘ ਨੇ ਸ਼ਾਂਤੀ ਅਤੇ ਸੰਘਰਸ਼ ਵਾਸਤੇ ਭਾਰਤੀ ਫੌਜ ਦੀ ਭੂਮਿਕਾ ਦਾ ਜ਼ਿਕਰ ਕੀਤਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਬਕਾ ਪ੍ਰਧਾਨਮੰਤਰੀ ਲਾਲ ਬਹਾਦਰ ਸ਼ਾਸ਼ਤ੍ਰੀ ਨੂੰ ਯਾਦ ਕਰਦੇ ਹੋਏ ਦੇਸ਼ ਲਈ ਕੁਰਬਾਨੀ ਦੇਣ ਵਾਲੇ ਅਣਗਿਣਤ ਯੋਧਿਆਂ ਦੀ ਕੁਰਬਾਨੀ ਨੂੰ ਨਾ ਭੁਲਣ ਦੀ ਅਪੀਲ ਕੀਤੀ। ਕਮੇਟੀ ਦੇ ਜਨਰਲ ਸਕੱਤਰ ਅਤੇ ਕਾੱਲੇਜ ਦੇ ਸਾਬਕਾ ਵਿਦਿਆਰਥੀ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਅਗਰ ਇਹ ਲੜਾਈ ਭਾਰਤ ਹਾਰ ਜਾਂਦਾ ਤਾਂ ਇਹ ਸਿੱਖਾਂ ਦੀ ਹਾਰ ਹੋਣੀ ਸੀ ਕਿਉਂਕਿ ਪਾਕਿਸਤਾਨ ਫੌਜ ਦਾ ਹਮਲਾ ਉਸੇ ਇਲਾਕੇ ਤੇ ਹੋ ਰਿਹਾ ਸੀ ਜਿਸ ਥਾਂ ਤੇ ਸਿੱਖ ਫੌਜ ਅਧਿਕਾਰੀਆਂ ਦੇ ਹੱਥਾਂ ਵਿੱਚ ਕਮਾਨ ਸੀ। ਇਸ ਦੌਰਾਨ ਯੂ.ਜੀ.ਸੀ ਦੇ ਸਕੱਤਰ ਡਾ. ਜਸਪਾਲ ਸਿੰਘ ਸੰਧੂ, ਇਤਿਹਾਸਕਾਰ ਪੁਸ਼ਪਿੰਦਰ ਚੋਪੜਾ ਆਦਿਕ ਨੇ ਵੀ ਆਪਣੇ ਵਿਚਾਰ ਰੱਖੇ।ਇਸ ਮੌਕੇ ਦਿੱਲੀ ਕਮੇਟੀ ਦੇ ਅਹੁੱਦੇਦਾਰ ਸਾਹਿਬਾਨਾਂ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply