Monday, April 6, 2026

ਖਾਲਸਾ ਕਾਲਜ ਦੇ 37 ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲੀ ਨੌਕਰੀ

PPN2509201516ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਕ ਖਾਲਸਾ ਕਾਲਜ ਵਿਖੇ ਲਗਾਏ ਗਏ ਇਕ ਪਲੇਸਮੈਂਟ ਮੇਲੇ ਦੌਰਾਨ ਕਾਲਜ ਦੇ ਬੀ. ਐੱਸ. ਸੀ. ਅਤੇ ਐੱਮ. ਐੱਸ. ਸੀ. (ਐਗਰੀਕਲਚਰ) ਦੇ 37 ਵਿਦਿਆਰਥੀਆਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਗਰੀਕਲਚਰ ਟਰੇਨਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦੀ ਪ੍ਰੀਕ੍ਰਿਆ ਬੀ-ਐਬਲ ਕੰਪਨੀ ਰਾਹੀਂ ਸੰਪੂਰਨ ਕੀਤੀ ਗਈ। ਕੰਪਨੀ ਵੱਲੋਂ ਐਗਰੀਕਲਚਰ ਟਰੇਨਰ ਦੀ ਨਿਯੁਕਤੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੀਤੀ ਗਈ।  ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਰਕਾਰੀ ਸਕੂਲਾਂ ਵਾਸਤੇ ਚੁਣੇ ਗਏ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹ ਪਲੇਸਮੈਂਟ ਵਿਦਿਆਰਥੀਆਂ ਵੱਲੋਂ ਕੀਤੀ ਗਈ ਸਖਤ ਮਿਹਨਤ ਦਾ ਨਤੀਜਾ ਹੈ। ਡਾ. ਮਹਿਲ ਸਿੰਘ ਨੇ ਸਿਖਲਾਈ ਤੇ ਪਲੇਸਮੈਂਟ ਡਾਇਰੈਕਟਰ ਪ੍ਰੋ: ਹਰਭਜਨ ਸਿੰਘ ਰੰਧਾਵਾ ਅਤੇ ਪਲੇਸਮੈਂਟ ਕੋਰਡੀਨੇਟਰਜ ਪ੍ਰੋ. ਸੁਖਪੁਨੀਤ ਕੌਰ, ਪ੍ਰੋ. ਅਮਰਿੰਦਰ ਸਿੰਘ, ਪ੍ਰੋ. ਨਿਧੀ ਸਭਰਵਾਲ, ਪ੍ਰੋ. ਪੂਨਮਜੀਤ ਕੌਰ ਅਤੇ ਪ੍ਰੋ. ਪ੍ਰਭਸਿਮਰਨ ਸਿੰਘ ਦੀ ਇਹ ਪਲੇਸਮੈਂਟ ਕਰਵਾਉਣ ‘ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਕਾਲਜ ਦੇ ਇੰਨ੍ਹੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਨੌਕਰੀ ਲਈ ਚੁਣਿਆ ਗਿਆ ਹੋਵੇ। ਇਸ ਮੌਕੇ ਕਾਲਜ ਵਿੱਚ ਇਕ ਸਮਾਰੋਹ ਕੀਤਾ ਗਿਆ ਜਿਸ ਵਿੱਚ ਪ੍ਰਿੰ: ਡਾ. ਮਹਿਲ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਨੇ ਕਾਲਜ ਦੇ ਪਲੇਸਮੈਂਟ ਸੈੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਲੇਸਮੈਂਟ ਸੈਲ ਵੱਲੋਂ ਦਿੱਤੀ ਗਈ ਸਿਖਲਾਈ ਦਾ ਨਤੀਜਾ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply