Monday, April 6, 2026

ਜੋਸ਼ੀ ਨੇ 1700 ਤੋਂ ਵੱਧ ਲਾਭਪਾਤਰਾਂ ਨੂੰ 11.68 ਕਰੋੜ ਦੇ ਕਰਜੇ ਦੀਆਂ ਪ੍ਰਵਾਨਗੀਆਂ ਵੰਡੀਆਂ

ਜ਼ਿਲੇ ਵਿੱਚ ਮੁਦਰਾ ਸਕੀਮ ਤਹਿਤ ਕਰਜ਼ਾ ਕੈਪ ਲੱਗਣਗੇ-ਰਵੀ ਭਗਤ

PPN2509201515ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਲਾਂਚ ਕੀਤੀ ਗਈ ਮੁਦਰਾ ਯੋਜਨਾ ਦੇ ਜ਼ਿਲਾ ਪੱਧਰੀ ਕੈਂਪ ਦੀ ਪ੍ਰਧਾਨਗੀ ਕਰਦਿਆਂ ਸਮੂਹ ਬੈਂਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਤਾਂ ਜੋ ਵੱਧ ਤੋਂ ਵੱਧ ਬੇਰੁਜਗਾਰ ਅਤੇ ਲੋੜਵੰਦ ਕਰਜਿਆਂ ਰਾਹੀਂ ਆਪਣੇ ਪੈਰੀਂ ਹੋ ਸਕਣ।  ਸ੍ਰੀ ਜੋਸ਼ੀ ਨੇ ਅੰਮ੍ਰਿਤਸਰ ਜ਼ਿਲੇ ਦੇ 1700 ਤੋਂ ਵੱਧ ਲਾਭਪਾਤਰਾਂ ਨੂੰ ਮਨਜੂਰ ਹੋ ਚੁੱਕੇ 11.68 ਕਰੋੜ ਰੁਪਏ ਦੇ ਕਰਜਿਆਂ ਦੀਆਂ ਚਿੱਠੀਆਂ ਪ੍ਰਦਾਨ ਕਰਦਿਆਂ ਕਿਹਾ ਕਿ ਇਹ ਸਕੀਮ ਬੇਰੁਜਗਾਰਾਂ ਲਈ ਵਰਦਾਨ ਸਾਬਤ ਹੋਵੇਗੀ, ਕਿਉਂਕਿ ਇਸ ਤਹਿਤ ਬਹੁਤ ਹੀ ਘੱਟ ਵਿਆਜ ਦਰਜ ਅਤੇ ਮਾਮੂਲੀ ਕਾਗਜੀ ਕਾਰਵਾਈ ਤੋਂ ਬਾਅਦ ਜਲਦ ਕਰਜੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਸਕੀਮ ਦਾ ਪੂਰਾ ਲਾਹਾ ਲੈਣ ਅਤੇ ਪ੍ਰਧਾਨ ਮੰਤਰੀ ਵੱਲੋਂ ਰੁਜਗਾਰ ਮੁਹੱਈਆ ਕਰਵਾਉਣ ਦੇ ਮਨਸ਼ੇ ਨਾਲ ਸ਼ੁਰੂ ਕੀਤੀ, ਇਸ ਸਕੀਮ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨਗੇ।  ਸ੍ਰੀ ਜੋਸ਼ੀ ਨੇ ਮੌਜੂਦ ਲੋਕਾਂ ਵੱਲੋਂ ਕੀਤੇ ਸਵਾਲਾਂ ਦੇ ਖੁਦ ਅਤੇ ਮੌਜੂਦ ਬੈਂਕ ਅਧਿਕਾਰੀਆਂ ਰਾਹੀਂ ਜਵਾਬ ਦਿਵਾਉਂਦਿਆਂ ਕਿਹਾ ਕਿ ਜੇਕਰ ਕਰਜਾ ਪ੍ਰਾਪਤੀ ਸਬੰਧੀ ਕਿਸੇ ਵੀ ਲਾਭਪਾਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਸਬੰਧਤ ਬੈਂਕ ਦੇ ਉੱਚ ਅਧਿਕਾਰੀਆਂ ਜਾਂ ਉਨ੍ਹਾਂ ਦੇ ਦਫਤਰ ਤੱਕ ਪਹੁੰਚ ਕਰ ਸਕਦਾ ਹੈ। ਉਨ੍ਹਾਂ ਜ਼ਿਲੇ ਦੀ ਸਮੂਹ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਬਿਨ੍ਹਾਂ ਕਿਸੇ ਖੱਜਲ ਖੁਆਰੀ ਅਤੇ ਮੁਸ਼ਕਲ ਤੋਂ ਤੁਰੰਤ ਕਰਜ਼ਾ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ। ਸ੍ਰੀ ਜੋਸ਼ੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੂੰ ਅਜਿਹੇ ਕੈਪ ਲਗਵਾਉਣ ਲਈ ਕਿਹਾ।
ਇਸੇ ਦੌਰਾਨ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਵੀ ਲੋਕਾਂ ਨੂੰ ਮੁਦਰਾ ਸਕੀਮ ਦਾ ਵੱਧ ਤੋ ਵੱਧ ਲਾਭ ਲੈਣ ਦਾ ਸੱਦਾ ਦਿੱਤਾ। ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕਿਹਾ ਕਿ ਉਹ ਜਲਦ ਹੀ ਮੁਦਰਾ ਸਕੀਮ ਤਹਿਤ ਜ਼ਿਲੇ ਵਿੱਚ ਕਰਜ਼ਾ ਕੈਪ ਲਗਵਾੳਢੁਣਗੇ ਤਾਂ ਜੋ ਸਕੀਮ ਦਾ ਹੇਠਲੇ ਪੱਧਰ ਤੱਕ ਪ੍ਰਚਾਰ ਪ੍ਰਸਾਰ ਕੀਤਾ ਜਾ ਸਕੇ।ਮੁਦਰਾ ਸਕੀਮ ਦੇ ਤਿੰਨ ਪੱਧਰਾ ਸ਼ਿਸ਼ੂ, ਕਿਸ਼ੋਰ ਅਤੇ ਤਰੁਣ ਬਾਰੇ ਮੌਜੂਦ ਲੋਕਾਂ ਨੂੰ ਮੌਕੇ ‘ਤੇ ਜਾਣਕਾਰੀ ਪ੍ਰਦਾਨ ਕਰਵਾਉਂਦਿਆਂ ਪੰਜਾਬ ਨੈਸਨਲ ਬੈਂਕ ਦੇ ਡੀ.ਜੀ.ਐਮ. ਸ੍ਰੀ ਸੁਰਜੀਤ ਸਿੰਘ ਨੇ ਮੌਜੂਦ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ । ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੇ ਵੀ ਆਪਣੇ ਵਿਚਾਰ ਰੱਖੇ।ਇਸ ਮੌਕੇ ਐਸ.ਡੀ.ਐਮ. ਸ੍ਰੀ ਰੋਹਿਤ ਗੁਪਤਾ, ਪੰਜਾਬ ਨੈਸਨਲ ਬੈਕ ਦੇ ਚੀਫ ਲੀਡ ਜ਼ਿਲਾ ਮੈਨੇਜਰ ਸ੍ਰੀ ਮੁਕੇਸ਼ ਅਨੰਦ ਅਤੇ ਬੈਕ ਆਫ ਇੰਡੀਆ ਦੇ ਚੀਫ ਮੈਨੇਜਰ ਸ੍ਰੀ ਜੇ.ਬੀ. ਆਰਿਆ ਨੇ ਵੀ ਲਾਭ ਪਾਤਰਾਂ ਨਾਲ ਵਿਚਾਰ ਵਟਾਦਰਾਂ ਕੀਤਾ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply