ਪੰਜਾਬ ਸਰਕਾਰ ਲੜਕੀਆਂ ਦੀ ਸਿਖਿਆ ਵਾਸਤੇ ਹਰ ਉਪਰਾਲੇ ਲਈ ਤਤਪਰ-ਲੋਧੀਨੰਗਲ
ਬਟਾਲਾ-26 ਸਤੰਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਸਿਖਿਆ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਸਿਖਿਆ ਨਾਲ ਜੁੜੇ ਰਹਿਣ ਦੇ ਉਪਰਾਲੇ ਵਜੋ ਹਰ ਸਾਲ ਅਨੇਕਾਂ ਹੀ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ, ਤੇ ਇਸੇ ਲੜੀ ਨੂੰ ਮੁਖ ਰੱਖਦਿਆਂ ਮਾਈ ਭਾਗੋ ਸਕੀਮ ਤਹਿਤ ਹਰ ਸਾਲ ਗਿਆਰਵੀਂ ਤੇ ਬਾਰਵੀਂ ਜਮਾਤ ਵਿੱਚ ਪੜਦੀਆਂ ਲੜਕੀਆਂ ਨੂੰ ਸਕੂਲ ਆਉਣ ਜਾਣ ਵਾਸਤੇ ਸਾਇਕਲ ਦਿਤੇ ਜਾਦੇ ਹਨ। ਇਸ ਸਬੰਧ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ 621 ਲੜਕੀਆਂ ਨੂੰ ਸ੍ਰੀ ਲਖਬੀਰ ਸਿੰਘ ਲੋਧੀਨੰਗਲ ਹਲਕਾ ਇੰਚਾਰਜ ਵੱਲੋਂ ਸਾਇਕਲਾਂ ਦੀ ਵੰਡ ਕੀਤੀ ਗਈ।ਇਸ ਮੌਕੇ ਸੰਬੋਧਨੀ ਭਾਂਸ਼ਣ ਵਿਚ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦਾ ਮਿਆਰ ਉਚਾ ਚੁੱਕਣ ਵਿਚ ਦਿਨ ਰਾਤ ਇਕ ਕਰ ਰਹੀ ਹੈ ਤੇ ਖਾਸ ਕਰਕੇ ਲੜਕੀਆਂ ਦੀ ਸਿਖਿਆ ਵਾਸਤੇ ਸਰਹਰ ਸੰਭਵ ਉਪਰਾਲਾ ਕਰ ਰਹੀ ਹੈ ਤਾਂ ਲੜਕੀਆਂ ਸਿਖਿਅਤ ਹੋ ਕਿ ਸਮਾਜ ਨੂੰ ਤਰੰਕੀਆ ਦੀ ਲੀਹਾਂ ਤੇ ਲੈਜਾ ਸਕਣ।ਜੇਕਰ ਇਕ ਸਮਾਜ ਦੀ ਔਰਤ ਸਿਖਿਅਤ ਹੈ ਤਾਂ ਸਾਰਾ ਸਮਾਜ ਹੀ ਤਰੱਕੀ ਕਰੇਗਾ, ਇਸ ਕਰਕੇ ਪੰਜਾਬ ਸਰਕਾਰ ਲੜਕੀਆਂ ਦੀ ਸਿਖਿਆ ਵਾਸਤੇ ਨਵੀਆਂ ਸਕੀਮਾਂ ਤੇ ਨਵੀ ਤਕਨੀਕ ਨਾਲ ਯੋਜਨਾਵਾ ਲਿਆ ਕਿ ਲੜਕੀਆਂ ਨੂੰ ਸਿਖਿਅਤ ਕਰ ਰਹੀ ਹੈ।ਲੜਕੀਆਂ ਦੇ ਮਾਤਾ ਪਿਤਾ, ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਦੀ ਸਿਖਿਆ ਵਾਸਤੇ ਕੋਸਿਸਾਂ ਕਰਨੀਆਂ ਚਾਹੀਦੀਆਂ ਹਨ।
ਸਕੂਲ ਵਿਖੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਵਾਲੀਆ ਤੇ ਸਮੂਹ ਸਕੂਲ ਸਟਾਫ ਤੇ ਸਕੂਲ ਮੈਨੇਜਮੈਟ ਕਮੇਟੀ ਚੇਅਰਮੈਨ ਸ੍ਰੀਮਤੀ ਸੂਧਾ ਤੇ ਸਮੂਹ ਕਮੇਟੀ ਮੈਬਰਾਂ ਦਾ ਵੀ ਤਹਿ ਦਿਲੋ ਧਨਵਾਦ ਕੀਤਾ ਗਿਆ ।ਵੱਲੋ ਪ੍ਰਭਾਵਸਾਲੀ ਸਮਾਗਮ ਕਰਵਾਇਆ ਇਸ ਮੋਕੇ ਕਾਰਵਏ ਸੱਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਵੱਲੋ ਸਮਾਜਕ ਬੁਰਾਈਆਂ ਨੂੰ ਪੇਸ਼ ਕਰਦੀਆਂ ਸਕਿੱਟਾਂ ਤੇ ਗੀਤਾ ਪੇਸ ਕੀਤੇ ਗਏ, ਸਕੂਲ ਲੈਕਚਰਾਰ ਕਮਲੇਸ ਕੌਰ ਵੱਲੋ ਤਿਆਰ ਸੱਭਿਆਚਾਰ ਦੀ ਤੇ ਵਿਰਸੇ ਦੀ ਪਹਿਚਾਨ ਗਿੱਧਾ ਪੇਸ ਕੀਤਾ ਗਿਆ , ਗਿੱਧੇ ਦੀ ਪੇਸ਼ਕਾਰੀ ਨੇ ਦਰਸ਼ਕਾ ਦੀ ਵਾਹ ਖੱਟੀ ਤੇ ਗਿੱਧੇ ਨੂੰ ਸਲਾਹਿਆ ਗਿਆ।ਇਸ ਸਮਾਗਮ ਵਿਚ ਜਿਲ੍ਹਾ ਸਿਖਿਆ ਅਫਸਰ (ਸ) ਸ੍ਰੀ ਅਮਰਦੀਪ ਸਿੰਘ ਸੈਣੀ , ਡਿਪਟੀ ਡੀ ਈ ੳ ਸ੍ਰੀ ਭਾਂਰਤ ਭੂਸਨ ਨੇ ਸਿਰਕਤ ਕੀਤੀ। ਸਮਾਗਮ ਦੋਰਾਂਨ ਹਰਪ੍ਰੀਤ ਸਿੰਘ, ਜੀਵਨ ਸਿੰਘ, ਅਸੋਕ ਕੁਮਾਰ ਡੀ ਪੀ, ਚਰਨਜੀਤ ਸਿੰਘ, ਅਨਿਲ ਸਰਮਾ, ਅਰੁਣਾ ਸ਼ਰਮਾ, ਇੰਦਰਜੀਤ, ਸਿਵਾਨੀ, ਰਾਜਬੀਰ ਕੌਰ, ਸੁਨੀਤਾ ,ਰਾਜ ਕੁਮਾਰੀ, ਹਰੀ ਕ੍ਰਿਸਨ, ਹਰੀ ਉਮ ਜੋਸੀ, ਨਿਤੀ, ਰਜਨੀ ਬਾਲਾ ,ਰਮਨ ਕੁਮਾਰ, ਅਮਨਦੀਪ, ਪਵਨਜੀਤ ਕੌਰ, ਰਜਨੀ ਬਾਲਾ, ਪਰਮਜੀਤ ਕੌਰ, ਲੀਲਾ ਦੇਵੀ, ਕਮਲੇਸ ਕੌਰ, ਨਿਸ਼ਾਕੁਮਾਰੀ,ਸੁਮਨ ਬਾਲਾ, ਗੁਰਮੀਤ ਸਿੰਘ, ਹਾਜਰ ਸਨ।ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਵਾਲੀਆ ਵੱਲੋ ਐਸ ਐਮਸੀ ਚੇਅਰਮੈਨ ਤੇ ਬਾਹਰੋ ਆਏ ਵੱਲ ਪ੍ਰਿੰਸੀਪਲਾਂ ਤੇ ਅਧਿਆਪਕਾਂ ਦਾ ਧਨਵਾਦ ਕੀਤਾ ਗਿਆ।ਇਸ ਤੋ ਡੀ ਈ ੳ ਦਫਤਰ ਤੋ ਸੁਖਚੈਨ ਸਿੰੰਘ ਆਈ ਸੀ ਟੀ ਕੋਆਰਡੀਨੇਟਰ, ਕਮਲਦੀਪ ਰਸਮਾ, ਨਰਿੰਦਰ ਸਿੰਘ, ਪਰਦੀਪ ਕੁਮਾਰ, ਪਵਨਪ੍ਰੀਤ ਸਿੰਘ, ਜਤਿੰਦਰ ਸਿੰਘ ਧੁਪਸੜੀ, ਅਮਰਜੀਤ ਸਿੰਘ ਭਾਟੀਆ, ਰਜਿੰਦਰ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ।
Punjab Post Daily Online Newspaper & Print Media