Wednesday, August 12, 2026

ਖੂਨ ਹੋਇਆ ਸਫ਼ੈਦ, ਪੁੱਤਰ ਤੇ ਧੀ ਨੇ ਕਰਵਾਈ ਮਾਂ-ਬਾਪ ਦੀ ਹੱਤਿਆ

ਵਲੈਤ ਰਹਿੰਦਾ ਪੁੱਤਰ ਕਤਲ ਦੇ ਮਾਮਲੇ ਵਿਚ ਮਾਸਟਰ ਮਾਈਂਡ- ਲਾਸ਼ਾਂ ਨਹਿਰ ਵਿਚ ਸੁੱਟੀਆਂ

PPN2609201513ਸੰਦੌੜ/ਨਥਾਣਾ, 26 ਸਤੰਬਰ (ਹਰਮਿੰਦਰ ਸਿੰਘ/ਸਿੱਧੂ) – ਅੱਜ ਦੇ ਪਦਾਰਥਵਾਦੀ ਯੁੱਗ ਵਿਚ ਮਨੁੱਖ ਕਿੰਨਾ ਲਾਲਚੀ ਅਤੇ ਗੈਰ ਸਮਾਜਿਕ ਬਣ ਗਿਆ ਇਸ ਦੀ ਤਾਜ਼ਾ ਮਿਸ਼ਾਲ ਪਿੰਡ ਪੂਹਲੀ ਵਿਖੇ ਇਕ ਬਜ਼ੁਰਗ ਜੋੜੇ ਦੇ ਹੋਏ ਕਤਲ ਤੋਂ ਮਿਲਦੀ ਹੈ ਜਿਥੇ ਢਿੱਡੋ ਜੰਮਿਆਂ ਨੇ ਹੀ ਉਨ੍ਹਾਂ ਦੇ ਖੂਨ ਵਿਚ ਆਪਣੇ ਹੱਥ ਰੰਗਦਿਆਂ ਆਪਣੇ ਮੱਥੇ ਤੇ ਇਕ ਅਜਿਹਾ ਧੱਬਾ ਲਗਾ ਲਿਆ ਜਿਸ ਦੀ ਉਦਾਹਰਨ ਘੱਟ ਹੀ ਦੇਖਣ ਵਿਚ ਮਿਲਦੀ ਹੈ।ਰਿਸ਼ਤਿਆਂ ਦਾ ਖੂਨ ਸਫ਼ੈਦ ਹੋਣ ਦੀ ਇਹ ਘਟਨਾ ਉਸ ਸਮੇਂ ਵਾਪਰੀ ਜਦ ਇਕ ਧੀ ਨੇ ਆਪਣੇ ਮਾਂ ਬਾਪ ਦੀ ਹੱਤਿਆ ਵਿਚ ਮੁੱਖ ਭੂਮਿਕਾ ਨਿਭਾਈ। ਇਹ ਬਜ਼ੁਰਗ ਜੋੜਾ ਤਕਰੀਬਨ ਇਕ ਮਹੀਨਾ ਪਹਿਲਾਂ ਗੁੰਮ ਹੋਇਆ ਸੀ। ਇਸ ਕਤਲ ਦਾ ਮਾਸਟਰ ਮਾਈਂਡ ਕੋਈ ਹੋਰ ਨਹੀਂ ਸਗੋਂ ਬਜ਼ੁਰਗ ਜੋੜੇ ਦਾ ਵਲੈਤੀ ਲੜਕਾ ਹੀ ਨਿਕਲਿਆ ਹੈ। ਇਸ ਕਤਲ ਮਾਮਲੇ ਵਿਚ ਪੁਲਸ ਨੇ ਮ੍ਰਿਤਕਾਂ ਦੇ ਪੋਤਰਾ, ਦੋਹਤਾ,ਮੁੰਡਾ,ਧੀ ਅਤੇ ਦੋ ਦੋਸਤਾਂ ਨੂੰ ਨਾਮਜ਼ਦ ਕਰ ਲਿਆ ਹੈ। ਉਨ੍ਹਾਂ ਨੇ ਦੋਵੇਂ ਵਿਆਕਤੀਆਂ ਨੂੰ ਗਲ ਘੋਟ ਕੇ ਮਾਰਿਆ ਅਤੇ ਲਾਸ਼ਾਂ ਨਹਿਰ ਵਿਚ ਸੁੱਟ ਦਿੱਤੀਆਂ। ਇਸ ਘਟਨਾ ਦਾ ਮੁੱਖ ਮੁੱਦਾ ਜ਼ਮੀਨੀ ਵਿਵਾਦ ਅਤੇ ਇਕ ਦੂਜੇ ਪ੍ਰਤੀ ਬੇਵਿਸਵਾਸ਼ੀ ਦੀ ਬਣੀ ਭਾਵਨਾ ਕਰਕੇ ਵਾਪਰੀ ਹੈ। ਘਟਨਾ ਦਾ ਵੇਰਵਾ ਦਿੰਦਿਆ ਥਾਣਾ ਨਥਾਣਾ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਜਿੰਦਰ ਸਿੰਘ ਅਤੇ ਅਮਰਜੀਤ ਕੌਰ ਵਾਸੀ ਪੂਹਲੀ ਬਜ਼ੁਰਗ ਜੋੜਾ 28 ਅਗਸਤ 2015 ਨੂੰ ਘਰੋਂ ਲਾਪਤਾ ਹੋ ਗਿਆ ਸੀ। ਜਿਸ ਦੀ ਪੜਤਾਲ ਲਈ ਬੇਅੰਤ ਸਿੰਘ ਵਾਸੀ ਖਾਈ ਨੇ ਆਪਣੇ ਫੁੱਫੜ ਅਤੇ ਭੂਆ ਦੇ ਗੁੰਮ ਹੋਣ ਦੀ ਪੁਲਸ ਕੋਲ ਸ਼ਿਕਾਇਤ ਕੀਤੀ ਸੀ। ਪੁਲਸ ਨੇ ਇਸ ਕੇਸ ਦੀ ਪੈਰਵੀ ਕਰਦਿਆਂ ਆਖਰ ਉਸ ਬਜ਼ੁਰਗ ਜੋੜੇ ਦੀ ਧੀ, ਦੋਹਤਾ ਅਤੇ ਪੋਤਰੇ ਨੂੰ ਹਿਰਾਸਤ ਵਿਚ ਲਿਆ। ਇਸ ਬਾਰੇ ਪੁਲਸ ਨੇ ਜਦ ਸਖਤੀ ਨਾਲ ਪੜਤਾਲ ਕੀਤੀ ਤਾਂ ਉਨ੍ਹਾਂ ਕਬੂਲ ਕਰ ਲਿਆ ਕਿ ਬਜ਼ੁਰਗ ਜੋੜੇ ਨੂੰ ਮਿਤੀ 28 ਅਗਸਤ ਨੂੰ ਹੀ ਰਾਤ ਸਮੇਂ ਕਤਲ ਕਰ ਦਿੱਤਾ ਗਿਆ ਸੀ। ਇਹ ਵਾਰਦਾਤ ਵਿਚ ਪਹਿਲਾਂ ਔਰਤ ਨੂੰ ਘਸੀਟ ਕੇ ਮਾਰਿਆ ਗਿਆ ਤੇ ਫ਼ਿਰ ਬਜ਼ੁਰਗ ਨੂੰ ਗਲ ਘੋਟ ਕੇ ਮਾਰ ਦਿੱਤਾ ਗਿਆ। ਦੋਵੇਂ ਲਾਸ਼ਾਂ ਨੂੰ ਘਰ ਦੇ ਪਿਛਲੇ ਪਾਸੇ ਦੀ ਆਪਣੀ ਟਂੈਪੂ ਟਰੈਵਲ ਗੱਡੀ ਵਿਚ ਲੱਦ ਕੇ ਮੁਕਤਸਰ ਵਾਲੀਆਂ ਪੱਕੀਆਂ ਨਹਿਰਾਂ ਵਿਚ ਸੁੱਟ ਦਿੱਤੀਆਂ ਗਈਆਂ। ਇਸ ਕਤਲ ਦੇ ਮਾਮਲੇ ਵਿਚ ਨਾਮਜ਼ਦ ਧੀ ਜਸਵਿੰਦਰ ਕੌਰ ਵਾਸੀ ਕੋਠੇ ਫੂਲਾ ਸਿੰਘ ਵਾਲਾ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪਹਿਲਾ ਇਹ ਲੜਕੀ ਆਪਣੇ ਮਾਂ ਬਾਪ ਕੋਲ ਪਿੰਡ ਪੂਹਲੀ ਵਿਖੇ ਤਕਰੀਬਨ 10 ਸਾਲ ਰਹੀ ਸੀ। ਕੋਈ ਘਰੇਲੂ ਕਲੇਸ਼ ਹੋਣ ਕਰਕੇ ਵਾਪਸ ਫਿਰ ਆਪਣੇ ਸੁਹਰੇ ਪਿੰਡ ਚਲੀ ਗਈ, ਜਿਸ ਕਰਕੇ ਉਹ ਮਾਂ ਬਾਪ ਤੋਂ ਖਰਚਾ ਮੰਗਦੀ ਸੀ ਅਤੇ ਬਜ਼ੁਰਗ ਦਾ ਸੁਭਾਅ ਅੜੀਅਲ ਹੋਣ ਕਰਕੇ ਉਹ ਅਜਿਹਾ ਨਹੀਂ ਕਰਦਾ ਸੀ। ਇੰਗਲੈਂਡ ਵਸਦੇ ਲੜਕੇ ਕੁਲਵੰਤ ਸਿੰਘ ਦਾ ਇਸ ਮਾਮਲੇ ਵਿਚ ਮਾਸਟਰ ਮਾਈਂਡ ਹੋਣਾ ਵੀ ਉਥੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਲੜਾਈ ਝਗੜਾ ਹੋਣ ਕਰਕੇ ਦੂਰ ਰਹਿਣਾ ਦੱਸਿਆ ਜਾਂਦਾ ਹੈ ਕਿਉਂਕਿ ਪਿੰਡ ਪੂਹਲੀ ਆਕੇ ਉਹ ਆਪਣਾ ਘਰ ਦੁਬਾਰਾ ਵਸਾਉਣ ਦੀ ਤਾਕ ਵਿਚ ਸੀ। ਅਜਿਹਾ ਕਰਨ ਤੋਂ ਇਹ ਬਜ਼ੁਰਗ ਜੋੜਾ ਰੋਕਦਾ ਸੀ ਅਤੇ ਵਿਦੇਸ਼ ਵਸਦੀ ਨੂੰਹ ਚਰਨਜੀਤ ਕੌਰ ਅਤੇ ਦੋਹਾਂ ਪੋਤਿਆਂ ਦੇ ਨਾਮ ਚਾਰ ਏਕੜ ਜ਼ਮੀਨ ਦੀ ਵਸੀਅਤ ਵੀ ਕਰਵਾ ਚੁੱਕਾ ਸੀ ਅਤੇ ਆਪਣੇ ਪੁੱਤਰ ਕੁਲਵੰਤ ਸਿੰਘ ਨਾਲ ਵਿਵਾਦ ਦੇ ਚੱਲਦਿਆਂ ਉਸ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਵਿਦੇਸ਼ ਰਹਿੰਦੇ ਲੜਕੇ ਦੇ ਆਪਣੇ ਮਾਂ-ਬਾਪ ਨਾਲ ਸਬੰਧ ਉਸ ਸਮੇਂ ਵਿਗੜ ਗਏ ਸਨ ਜਦ ਉਹ ਆਪਣੀ ਪਤਨੀ ਅਤੇ ਬੱਚਿਆਂ ਤੋ ਵੱਖ ਰਹਿਣ ਲੱਗ ਪਿਆ ਸੀ। ਉਸ ਨੇ ਚਾਰ ਏਕੜ ਜਮੀਨ ਆਪਣੇ ਪਿੰਡ ਪੂਹਲੀ ਰਹਿੰਦੇ ਇਕ ਲੜਕੇ ਦੇ ਨਾਮ ਕਰਵਾਈ ਸੀ ਅਤੇ ਚਾਰ ਏਕੜ ਜ਼ਮੀਨ ਆਪਣੇ ਕੋਲ ਰੱਖ ਲਈ ਸੀ। ਪਿੰਡ ਪੂਹਲੀ ਵਾਲੇ ਪੋਤਰੇ ਗੁਰਪ੍ਰੀਤ ਸਿੰਘ ਦਾ ਇਸ ਮਾਮਲੇ ਵਿਚ ਸ਼ਾਮਿਲ ਹੋਣਾ ਭੂਆ ਦਾ ਜ਼ਿਆਦਾ ਦਬਾਅ ਦੱਸਿਆ ਜਾਂਦਾ ਹੈ।ਇਸ ਕੇਸ ਵਿਚ ਸਬੰਧਤ ਦੋਹਤਾ ਪਰਦੀਪ ਸਿੰਘ ਨੇ ਆਪਣੇ ਦੋਸਤ ਸੁਖਦੀਪ ਸਿੰਘ ਅਤੇ ਇਕਬਾਲ ਸਿੰਘ ਉਰਫ਼ ਮੰਮੂ ਵਾਸੀਅਨ ਕੋਠੇ ਫੂਲਾ ਸਿੰਘ ਵਾਲਾ ਨੂੰ ਰੁਪਿਆ ਦਾ ਲਾਲਚ ਦੇਕੇ ਇਹ ਕਤਲ ਕਰਵਾ ਦਿੱਤਾ । ਪੁਲਸ ਨੇ ਬਜ਼ੁੱਰਗ ਜੋੜੇ ਦਾ ਕਤਲ ਕਰਨ ਵਾਲੇ ਪੋਤਰਾ, ਦੋਹਤਾ,ਲੜਕਾ,ਧੀ ਅਤੇ ਦੋ ਦੋਸਤਾਂ ਨੂੰ ਨਾਮਜ਼ਦ ਕਰਕੇ ਵੱਖ-ਵੱਖ ਧਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ। ਪੁਲਸ ਨਹਿਰ ਵਿਚ ਸੁੱਟੀਆਂ ਲਾਸ਼ਾਂ ਨੂੰ ਬਰਾਮਦ ਕਰਨ ਵਿਚ ਜੁੱਟ ਗਈ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply