Sunday, October 4, 2026

ਦੁੱਧ ਉਤਪਾਦਕ ਸਭਾ ਨਥਾਣਾ ਦੇ ਪ੍ਰਧਾਨ ਬਣੇ ਬਲਵੰਤ ਸਿੰਘ

PPN2609201512ਸੰਦੌੜ ਨਥਾਣਾ, 26 ਸਤੰਬਰ (ਹਰਮਿੰਦਰ ਸਿੰਘ/ਸਿਧੂ) – ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਨਥਾਣਾ ਦੇ ਚੁਣੇ ਗਏ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨਗੀ ਦੀ ਚੋਣ ਕਰਨ ਲਈ ਮਿਲਕ ਪਲਾਂਟ ਬਠਿੰਡਾ ਦੇ ਡਾਇਰੈਕਟਰ ਜਰਨੈਲ ਸਿੰਘ ਨਥਾਣਾ ਦੀ ਨਿਗਰਾਨੀ ਹੇਠ ਸਹਿਕਾਰੀ ਵਿਭਾਗ ਦੇ ਨੁਮਾਇੰਦੇ ਦਰਸ਼ਨ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਹੋਈ ਜਿਸ ਵਿਚ ਬਲਵੰਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਸਭਾ ਦੇ ਸਕੱਤਰ ਸੁਖਦੇਵ ਸਿੰਘ ਅਤੇ ਸਹਾਇਕ ਸਕੱਤਰ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਤ ਪ੍ਰਧਾਨ ਜਸਵਿੰਦਰ ਸਿੰਘ,ਮੈਂਬਰ ਰਾਮ ਦਿੱਤਾ ਸਿੰਘ,ਨਿਰਮਲ ਸਿੰਘ,ਦਰਸ਼ਨ ਸਿੰਘ ਸਲਾਣੀ, ਮਨਜੀਤ ਕੌਰ,ਹਰਵਿੰਦਰ ਕੌਰ ਆਦਿ ਚੁਣੇ ਗਏ। ਸੈਕਟਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਦੁੱਧ ਉਤਪਾਦਕਾਂ ਨੂੰ ਜ਼ਿਆਦਾ ਲਾਭ ਪਹੁੰਚਾਉਣ ਲਈ ਸਹਿਕਾਰੀ ਸਭਾ ਦਾ ਪੁਨਰਗਠਨ ਕੀਤਾ ਗਿਆ ਹੈ। ਇਹ ਨਵਚੁਣੇ ਮੈਂਬਰ ਤੇ ਅਹੁਦੇਦਾਰ ਤਨਦੇਹੀ ਨਾਲ ਕੰਮ ਕਰਕੇ ਸੁਸਾਇਟੀ ਨੂੰ ਨਵੀਆਂ ਬੁਲੰਦੀਆਂ ਛੂਹਣ ਦੇ ਯੋਗ ਬਣਾਉਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply