ਆਰਡਰ ਰੱਦ ਨਾ ਹੋਏ ਤਾਂ ਕੌਸਲਰ, ਸਰਕਲ ਤੇੇ ਵਾਰਡ ਪ੍ਰਧਾਨ ਸਮੂਹਿਕ ਰੂਪ ਵਿਚ ਦੇਣਗੇ ਅਸਤੀਫੇ
ਅੰਮ੍ਰਿਤਸਰ, 26 ਸਤੰਬਰ (ਗੁਰਚਰਨ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਕੌਸਲਰਾਂ ਅਤੇ ਜਿਲਾ ਜੱਥੇ ਦੇ ਸਰਕਲ ਪ੍ਰਧਾਨਾਂ ਵੱਲੋ ਅੱਜ ਮੀਟਿੰਗ ਕੀਤੀ ਗਈ ਜਿਸ ਵਿਚ ਪਾਵਰਕਾਮ ਦੇ ਭ੍ਰਿਸ਼ਟ ਅਧਿਕਾਰੀ ਐੱਸ. ਡੀ. ਓ ਦਿਨੇਸ਼ ਗੁਪਤਾ ਦੀ ਦੁਬਾਰਾ ਵੇਰਕਾ ਸਬ ਡਵੀਜਨ ਵਿਚ ਬਦਲੀ ਦੇ ਆਰਡਰ ਹੋਣ ‘ਤੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਸਾਰੇ ਕੌਸਲਰ ਅਤੇ ਪ੍ਰਧਾਨ ਇਕ ਮੱਤ ਸਨ ਕਿ ਅੰਮ੍ਰਿਤਸਰ ਵਿਚ ਅਕਾਲੀ ਦਲ ਦੀ ਚੜ੍ਹਤ ਭਾਜਪਾ ਮੰਤਰੀ ਨੂੰ ਹਜ਼ਮ ਨਹੀਂ ਹੋ ਰਹੀ ਅਤੇ ਆਪਣੇ ਮਹਿਕਮੇ ਵਿਚ ਬੇ-ਨਿਯਮੀਆ ਅਤੇ ਭ੍ਰਿਸਟਾਚਾਰ ਤੋ ਬਾਅਦ ਹੁਣ ਉਹ ਸ਼ਹਿਰ ਵਿਚ ਭ੍ਰਿਸ਼ਟ ਅਧਿਕਾਰੀਆਂ ਦੀ ਪੁਸ਼ਤਪਨਾਹੀ ਖੁਲੇਆਮ ਕਰ ਰਹੇ ਹਨ। ਜਿਸ ਦੀ ਮਿਸਾਲ ਪਾਵਰਕਾਮ ਦੇ ਐੱਸ. ਡੀ. ਓ ਵੱਲੋ ਕੀਤੇ ਜਾ ਰਹੇ ਭ੍ਰਿਸ਼ਟਚਾਰ ਨੂੰ ਅਕਾਲੀ ਦਲ ਵਲੋ ਸ਼ਿਕਾਇਤ ਕਰਨ ਦੇ ਬਾਵਜ਼ੂਦ ਵੀ ਉਸ ਦੀ ਪਿੱਠ ਥਾਪੜਦਿਆ, ਫਿਰ ਉਸੇ ਸੀਟ ਤੇ ਬਿਠਾਉਣਾ ਹੈ। ਉਨਾਂ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਪਿੱਛੇ ਭਾਜਪਾ ਮੰਤਰੀ ਦੀ ਮਾੜੀ ਅਤੇ ਲਾਲਚੀ ਸੋਚ ਕੰਮ ਕਰ ਰਹੀ ਹੈ।ਮੀਟਿੰਗ ਦੌਰਾਨ ਸਾਰਿਆ ਨੇ ਸਾਂਝਾ ਬਿਆਨ ਜਾਰੀ ਕਰਦਿਆ ਕਿਹਾ ਕਿ ਅਗਰ ਬੁੱਧਵਾਰ 30-09-2015 ਤੱਕ ਉਕਤ ਅਧਿਕਾਰੀ ਦੀ ਬਦਲੀ ਦੇ ਆਰਡਰ ਰੱਦ ਨਾ ਹੋਏ ਤਾ ਅਕਾਲੀ ਦੱਲ ਦੇ ਸਮੂਹ ਕੌਸਲਰ, ਸਰਕਲ ਪ੍ਰਧਾਨ ਅਤੇ ਵਾਰਡ ਪ੍ਰਧਾਨ ਸਮੂਹਿਕ ਰੂਪ ਵਿਚ ਅਸਤੀਫੇ ਦੇਣਗੇ।ਉਹਨਾਂ ਕਿਹਾ ਕਿ ਹਰ ਗੱਲ ਵਿਚ ਸ੍ਰੀ ਅਨਿਲ ਜੋਸ਼ੀ ਦੀ ਲੋੜ ਤੋ ਵੱਧ ਦੱਖਲ ਅੰਦਾਜੀ ਅਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਚੰਗੇ ਅਹੁਦਿਆਂ ਤੇ ਬਿਠਾ ਕੇ ਭ੍ਰਿਸ਼ਟਾਚਾਰ ਕਰਵਾਉਣਾ ਸਰਕਾਰ ਦਾ ਅਕਸ ਖਰਾਬ ਕਰ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦੱਲ ਅਤੇ ਭਾਜਪਾ ਵਿੱਚ ਕੁੜੱਤਣ ਪੈਦਾ ਕਰਨ ਲਈ ਸਿਰਫ ਅਨਿਲ ਜੋਸ਼ੀ ਦੀ ਮਾੜੀ ਨੀਅਤ ਹੀ ਜਿੰਮੇਵਾਰ ਹੈ।ਉਹਨਾਂ ਕਿਹਾ ਕਿ ਭ੍ਰਿਸ਼ਟ ਅਧਿਕਾਰੀ ਸ਼੍ਰੀ ਦਿਨੇਸ਼ ਗੁਪਤਾ ਦੀ ਬਦਲੀ ਦੇ ਆਰਡਰ ਰੱਦ ਕਰਨ ਤੋ ਘੱਟ ਕੁਝ ਵੀ ਮੰਜੂਰ ਨਹੀਂ ਹੈ । ਉਹਨਾਂ ਕਿਹਾ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਸ਼ਾਇਦ ਭਾਜਪਾ ਖੁਦ ਨਹੀਂ ਸਮਝ ਰਹੀ ਅਤੇ ਸੱਚਾਈ ਤੋ ਕੋਹਾ ਦੂਰ ਜਾ ਕੇ ਝੂਠੇ ਭ੍ਰਿਸ਼ਟ ਅਧਿਕਾਰੀ ਪਿੱਛੇ ਲੱਗ ਕੇ ਗਠਬੰਧਨ ਧਰਮ ਨੂੰ ਤਾਰ-ਤਾਰ ਕਰ ਰਹੀ ਹੈ।
ਇਸ ਮੌਕੇ ਕੁਲਜੀਤ ਸਿੰਘ (ਸਕੱਤਰ ਜਨਰਲ), ਪੂਰਨ ਸਿੰਘ ਮੱਤੇਵਾਲ (ਸਕਤੱਰ ਜਨਰਲ), ਸੁਰਿੰਦਰ ਸਿੰਘ ਸੁਲਤਾਨਵਿੰਡ, ਸ਼ਮਸੇਰ ਸਿੰਘ ਸ਼ੇਰਾ, ਸੁਰਿੰਦਰ ਕੁਮਾਰ ਚੌਧਰੀ, ਦਿਲਬਾਗ ਸਿੰਘ, ਜਤਿੰਦਰਪਾਲ ਸਿੰਘ ਘੁਮਣ, ਅਮਰਪ੍ਰੀਤ ਸਿੰਘ ਅੰਮੂ, ਗੁਰਪ੍ਰੀਤ ਸਿੰਘ ਮਿੰਟੂ, ਨਿਰਭੈ ਸਿੰਘ ਫੋਜੀ, ਓਮ ਪ੍ਰਕਾਸ਼ ਗੱਬਰ, ਅਮਰਬੀਰ ਸਿੰਘ ਢੋਟ, ਭੁਪਿੰਦਰ ਸਿੰਘ ਰਾਹੀ, ਰਸ਼ਪਾਲ ਸਿੰਘ ਬੱਬੂ, ਮਨਮੋਹਨ ਸਿੰਘ ਟਿਟੂ, ਪ੍ਰੇਮ ਕੁਮਾਰ ਵੀਰੂ, ਜਸਕੀਰਤ ਸਿੰਘ ਸੁਲਤਾਨਵਿੰਡ, ਰਾਜ ਕੁਮਾਰ ਜੋਲੀ, ਅਮਰੀਕ ਸਿੰਘ ਲਾਲੀ, ਅਮਰਜੀਤ ਸਿੰਘ ਭਾਟੀਆ, ਪਵਨ ਕੁਮਾਰ (ਸਾਰੇ ਕੋਸਲਰ), ਗੁਰਮੇਜ ਸਿੰਘ ਹਰੀਪੁਰਾ, ਮਨਜੀਤ ਸਿੰਘ ਮੰਜਿਲ, ਮਲਕੀਤ ਸਿੰਘ ਵੱਲਾ, ਹਰਵਿੰਦਰ ਸਿੰਘ, ਪ੍ਰਿਸੀਪਲ ਕੁਲਦੀਪ ਸਿੰਘ, ਹਰਜੀਤ ਸਿੰਘ ਸ਼ੈਲਰ ਵਾਲੇ, ਬਖਸ਼ੀਸ ਸਿੰਘ ਸੰਘਾ, ਗਗਨਦੀਪ ਸਿੰਘ (ਸਾਰੇ ਸਰਕਲ ਪ੍ਰਧਾਨ), ਲਖਬੀਰ ਸਿੰਘ ਮੋਨੀ ਵੇਰਕਾ ਪ੍ਰਧਾਨ ਸਪੋਰਟਸ ਵਿੰਗ, ਮਨਮੋਹਨ ਸਿੰਘ ਪ੍ਰਧਾਨ ਟਰਾਸਪੋਰਟ ਵਿੰਗ, ਅੰਮ੍ਰਿਤਪਾਲ ਸਿੰਘ ਬੱਬਲੂ ਪ੍ਰੈਸ ਸਕਤੱਰ, ਮੁਖਤਿਆਰ ਸਿੰਘ ਖਾਲਸਾ, ਪਿਤਪਾਲ ਸਿੰਘ ਲਾਲੀ, ਗੁਰਪ੍ਰਤਾਪ ਸਿੰਘ ਸੰਧੂ ਅਤੇ ਦਵਿੰਦਰ ਸਿੰਘ ਗਿੱਲ ਆਦਿ ਹਾਜਰ ਸਨ ।
Punjab Post Daily Online Newspaper & Print Media