
ਛੇਹਰਟਾ, 27 ਸਤੰਬਰ (ਸੁਖਬੀਰ ਖੁਰਮਨੀਆਂ) – ਵਾਰਡ ਨੰਬਰ 64 ਤੇ 65 ਦੇ ਅਧੀਨ ਆਉਂਦੇ ਅਜ਼ਾਦ ਰੋਡ ਦੀ ਮੇਨ ਸੜਕ ਟੁੱਟੀ ਹੋਣ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ ਹੋ ਚੁੱਕੇ ਹਨ, ਦੋ ਵਾਰਡਾਂ ਤਹਿਤ ਆਉਂਦੀ ਸੜਕ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਅੱਕੇ ਇਲਾਕਾ ਨਿਵਾਸੀਆਂ ਨੇ ਦੌਵਾਂ ਕੌਂਸਲਰਾਂ ਤੇ ਪ੍ਰਸ਼ਾਸ਼ਨ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ।ਇਸ ਮੌਕੇ ਇਲਾਕਾ ਨਿਵਾਸੀ ਕੁਲਵਿੰਦਰ ਸਿੰਘ ਗਾਂਧੀ, ਮਨਮੋਹਨ ਸ਼ਰਮਾ, ਤਿਲਕ ਰਾਜ, ਤਜਿੰਦਰ ਸਿੰਘ, ਅਮਰੀਕ ਸਿੰਘ ਗੁਮਾਨਪੁਰਾ, ਕਮਲਾ ਸ਼ਰਮਾ, ਸ਼ਾਰਧਾ ਰਾਣੀ, ਸੁਰਿੰਦਰ ਮਲਿਕ ਆਦਿ ਨੇ ਦੱਸਿਆ ਕਿ ਬੀਤੇ 10 ਸਾਲਾਂ ਤੋਂ ਕੌਂਸਲਰਾਂ ਨੇ ਇਸ ਟੁੱਟੀ ਸੜਕ ਵੱਲ ਕੋਈ ਧਿਆਨ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਇਸ ਟੁੱਟੀ ਸੜਕ ਕਾਰਨ ਉਨਾਂ ਇੱਥੋਂ ਲੰਘਣ ਵਾਲੀਆਂ ਗੱਡੀਆਂ ਨਾਲ ਬਜਰ ਉੱਡ ਕੇ ਉਨ੍ਹਾਂ ਦੇ ਘਰਾਂ ਅੰਦਰ ਡਿਗਦੇ ਹਨ ਤੇ ਦੁਕਾਨਾਂ ਤੇ ਲੱਗੇ ਸ਼ੀਸ਼ੇ ਤੌੜ ਦਿੰਦੇ ਹਨ।ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਹਾਲ ਇੰਨੀ ਖਰਾਬ ਹੈ ਕਿ ਬਰਸਾਤ ਦੇ ਮੌਸਮ ਵਿਚ ਇੱਥੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਤੇ ਇਨ੍ਹਾਂ ਟੋਇਆਂ ਕਾਰਨ ਕਈ ਸੜਕ ਹਾਦਸੇ ਹੁੰਦੇ ਹਨ।ਉਨਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਕਈ ਵਾਰ ਵਾਰਡ ਕੌਂਸਲਰਾਂ ਦੇ ਧਿਆਨ ਵਿੱਚ ਲਿਆਂਦਾ ਹੈ, ਪਰ ਹਮੇਸ਼ਾਂ ਲਾਰੇ ਹੀ ਮਿਲੇ ਹਨ।ਉਨਾਂ ਸਰਕਾਰ ਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ ਵੱਲ ਧਿਆਨ ਦੇ ਕੇ ਮੁਸ਼ਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕਰਵਾੲਅਿਾਂ ਜਾਣ। ਉਧਰ ਵਾਰਡ ਨੰਬਰ 65 ਦੇ ਕੋਂਸਲਰ ਬਾਊ ਸਤਪਾਲ ਧਵਨ ਨੇ ਦੱਅਿਾ ਹੈ ਕਿ ਇਸ ਸੜਕ ਦੇ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਜਲਦ ਹੀ ਸੜਕ ਬਣਾ ਕੇ ਲੋਕਾਂ ਦੀ ਮੁਸ਼ਕਿਲ ਹੱਲ ਕਰ ਦਿੱਤੀ ਜਾਵੇਗੀ।
Punjab Post Daily Online Newspaper & Print Media