Friday, March 6, 2026

ਲੋਕ ਚੇਤਨਾ ਮੰਚ ਬਟਾਲਾ ਵੱਲੋਂ ਸ਼ਹੀਦ ਭਗਤ ਸਿੰਘ ਦਾ 108ਵਾਂ ਜਨਮ ਦਿਨ ਮਨਾਇਆ

PPN2809201502ਬਟਾਲਾ, 28 ਸਤੰਬਰ (ਨਰਿੰਦਰ ਬਰਨਾਲ) – ਲੋਕ ਚੇਤਨਾ ਮੰਚ, ਬਟਾਲਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਪੂਰੇ ਉਤਸ਼ਾਹ ਤੇ ਨਿਸ਼ਠਾ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਚਾਰ ਖੱਬੇ ਪੱਖੀ ਆਗੂਆਂ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਵਿਚਾਰਾਂ ਦੀ ਚਰਚਾ ਕਰਦਿਆਂ ਉਨ੍ਹਾਂ ਦੀ ਸਾਮਰਾਜ ਵਿਰੋਧੀ ਅਤੇ ਸਮਾਜਵਾਦੀ ਪੱਖੀ ਵਿਚਾਰਾਂ ਦੀ ਲੋੜਵੰਦੀ ‘ਤੇ ਡਟ ਕੇ ਪਹਿਰਾ ਦੇਣ ਦਾ ਸੱਦਾ ਦਿੱਤਾ।ਮੰਚ ਦੇ ਜਨਰਲ ਸਕੱਤਰ ਤੇ ਅਧਿਆਪਕ ਆਗੂ ਹਰਜਿੰਦਰ ਸਿੰਘ ਨੇ ਸਮਾਗਮ ਦੀ ਰੂਪ-ਰੇਖਾ ਪੇਸ਼ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਕਿਤਾ ਨੂੰ ਦ੍ਰਿੜਾਇਆ।ਸਮੂਹ ਬੁਲਾਰਿਆਂ ਸਾਥੀ ਰਘਬੀਰ ਸਿੰਘ, ਗੁਰਮੀਤ ਸਿੰਘ ਬਖ਼ਤਪੁਰ, ਠਾਕੁਰ ਧਿਆਨ ਸਿੰਘ, ਗੁਲਜ਼ਾਰ ਸਿੰਘ ਬਸੰਤਕੋਟ ਤੇ ਡਾ. ਅਨੂਪ ਸਿੰਘ ਆਦਿ ਨੇ ਇਸ ਮੌਕੇ ਵਿਸ਼ਵ ਬੈਂਕ, ਆਈ.ਐੱਮ.ਐੱਫ ਤੇ ਵਿਸ਼ਵ ਵਪਾਰ ਸੰਗਠਨ ਦੁਆਰਾ ਨਿਰਦੇਸ਼ਿਤ ਨੀਤੀਆਂ ਨੂੰ ਰੱਦ ਕਰਨ ਅਤੇ ਦੇਸ਼ ਵਿੱਚ ਲੋਕ ਅਤੇ ਕੁਦਰਤ ਪੱਖੀ ਵਿਕਾਸ ਮਾਡਲ ਲਾਗੂ ਕਰਨ; ਨਿਰੰਤਰ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾਖੋਰੀ ਤੇ ਅਪਰਾਧਾਂ ਨੂੰ ਨੱਥ ਪਾਉਣ, ਨਿੱਜੀਕਰਨ ਤੇ ਛਾਂਟੀਕਰਨ ਬੰਦ ਕਰਨ ਅਤੇ ਖਾਲੀ ਅਸਾਮੀਆਂ ਨੂੰ ਪੁਰ ਕਰਨ ਦੀ ਮੰਗ ਕੀਤੀ।ਸਮੂਹ ਬੁਲਾਰਿਆਂ ਨੇ +2 ਤੱਕ ਸਿੱਖਿਆ ਅਤੇ ਬੁਨਿਆਦੀ ਸਿਹਤ ਸਹੂਲਤਾਂ ‘ਚੋਂ ਪ੍ਰਾਈਵੇਟ ਮਾਲਕਾਂ ਨੂੰ ਬਾਹਰ ਕੱਢਣ ਅਤੇ +2 ਜਮਾਤਾਂ ਤੱਕ ਸਿੱਖਿਆ ਤੇ ਪ੍ਰੀਖਿਆ ਦਾ ਮਾਧਿਅਮ ਖੇਤਰੀ ਭਾਸ਼ਾਵਾਂ ਨੂੰ ਬਣਾਉਣ ਦੀ ਮੰਗ ਜੋਰਦਾਰ ਰੂਪ ‘ਚ ਉਠਾਈ । ਇਸ ਮੌਕੇ ਜਨਤਕ ਜਥੇਬੰਦੀ ‘ਚ ਕਾਰਜਸ਼ੀਲ ਚਾਰ ਕਾਰਕੁੰਨਾਂ ਸਾਥੀ ਮਹਿੰਦਰ ਸਿੰਘ, ਅਸ਼ਵਨੀ ਕੁਮਾਰ, ਸਮਸ਼ੇਰ ਸਿੰਘ ਅਤੇ ਜਰਨੈਲ ਸਿੰਘ ਨੂੰ ਨਕਦ ਰਾਸ਼ੀ, ਪੱਗਾਂ / ਦੋਸ਼ਾਲੇ ਅਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਇਕੱਠ ‘ਚ ਹਾਜ਼ਰ ਗਾਇਕਾਂ ਪ੍ਰੋ ਦਲੇਰ ਕੌਰ (ਟੀ.ਵੀ. ਕਲਾਕਾਰ), ਪਰਮਜੀਤ ਕੌਰ, ਵਿਜੈ ਅਗਨੀਹੋਤਰੀ, ਵਿਨੋਦ ਸ਼ਾਇਰ ਤੇ ਹਜ਼ਾਰਾ ਲਾਲ ਮਸਾਣੀਆਂ ਨੇ ਇਨਕਲਾਬੀ ਗੀਤ ਪੇਸ਼ ਕਰਕੇ ਸ਼ਹੀਦ ਭਗਤ ਸਿੰਘ ਨੂੰ ਆਪਣਾ ਸਤਿਕਾਰ ਭੇਟ ਕੀਤਾ।ਸ. ਬਲਵੰਤ ਸਿੰਘ ਗੋਰਾਇਆ (ਸਰਪ੍ਰਸਤ), ਸੁਖਦੇਵ ਸਿੰਘ ਪ੍ਰੇਮੀ, ਡਾ. ਰਵਿੰਦਰ ਸਿੰਘ, ਸਤਨਾਮ ਸਿੰਘ ਰੰਧਾਵਾ ਤੇ ਪ੍ਰਿ: ਹਰਬੰਸ ਸਿੰਘ ਦੀ ਅਗਵਾਈ ‘ਚ ਹੋਏ ਇਸ ਪ੍ਰੋਗਰਾਮ ਵਿੱਚ ਸੈਂਕੜੇ ਸ਼ਹਿਰੀ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਸ਼ਾਮਲ ਹੋਏ।ਇਨ੍ਹਾਂ ‘ਚ ਪ੍ਰਮੁੱਖ ਰੂਪ ‘ਚ ਸਰਵ ਸ੍ਰੀ ਦੇਵਿੰਦਰ ਦੀਦਾਰ, ਤਲਵਿੰਦਰ ਕੌਰ, ਅਜੀਤ ਕਮਲ, ਸੰਧੂ ਬਟਾਲਵੀ, ਡਾ. ਪਰਮਜੀਤ ਸਿੰਘ ਕਲਸੀ, ਡਾ. ਸਤਿੰਦਰ ਸਿੰਘ ਰੈਬੀ, ਡਾ. ਨਰੇਸ਼, ਡਾ. ਸੈਮੂਅਲ ਗਿੱਲ, ਰੋਜ਼ੀ ਸਿੰਘ, ਸੁਲੱਖਣ ਮਸੀਹ ਗਿੱਲ, ਗੁਰਮੇਜ ਸਿੰਘ, ਬਲਵਿੰਦਰ ਗੰਭੀਰ, ਸੁਰਿੰਦਰ ਸਿੰਘ ਨਿਮਾਣਾ, ਵਰਗਿਸ ਸਲਾਮਤ, ਸੋਮ ਸਿੰਘ, ਦਲਬੀਰ ਸਿੰਘ ਨਠਵਾਲ, ਜਸਪਾਲ ਸਿੰਘ, ਨਰਿੰਦਰ ਸਿੰਘ ਸੰਘਾ, ਚੰਨ ਬੋਲੋਵਾਲੀਆ, ਗੁਰਬਚਨ ਸਿੰਘ ਬਾਜਵਾ, ਸੁਰਿੰਦਰ ਕੌਰ, ਮਹਿੰਦਰ ਕੌਰ, ਬਲਦੇਵ ਸਿੰਘ ਰੰਧਾਵਾ, ਸੁਖਦੇਵ ਬੱਲਪੁਰੀਆਂ, ਜਸਪਾਲ ਸਿੰਘ, ਅਸ਼ੋਕ ਕੁਮਾਰ, ਕਰਨੈਲ ਸਿੰਘ ਮਸਾਣੀਆ, ਚੌਧਰੀ ਦਲਬੀਰ ਮਸੀਹ, ਜਸਪਾਲ ਸਿੰਘ ਸੰਧੂ, ਲਖਵਿੰਦਰ ਸਿੰਘ ਢਿੱਲੋਂ, ਸੂਬਾ ਸਿੰਘ ਖਹਿਰਾ, ਬਲਦੇਵ ਸਿੰਘ ਵਾਹਲਾ, ਚਰਨਜੀਤ ਸਿੰਘ, ਬੂਟਾ ਮਸੀਹ, ਪ੍ਰਤਾਪ ਸਿੰਘ, ਮੋਹਨ ਸਿੰਘ ਸੋਹੀ, ਰਫ਼ੀਕ ਮਸੀਹ, ਰਤਨ ਚੰਦ, ਪ੍ਰਿਤਪਾਲ ਸਿੰਘ, ਹਰਜਿੰਦਰ ਪਾਲ, ਰਜਨੀਸ਼ ਭੱਟੀ, ਹੀਰਾ ਮਿਸ਼ਰਪੁਰੀਆ, ਹੈਪੀ ਮੁਰਗੀ ਮੁਹੱਲਾ, ਕਾਮਰੇਡ ਮੋਹਨ ਲਾਲ, ਸੁਖਵਿੰਦਰ ਸਿੰਘ ਪੱਡਾ, ਪ੍ਰਵੀਨ ਸਿੰਘ, ਮਨਮੋਹਣ ਕਪੂਰ, ਚਰਨਪ੍ਰੀਤ ਸਿੰਘ, ਸੁਖਬੀਰ ਸਿੰਘ ਘੁੰਮਣ, ਸੁਖਜਿੰਦਰ ਪਾਰਸ, ਗੁਰਮੀਤ ਸਿੰਘ ਨਾਗੀ, ਨਿਰੰਜਨ ਸਿੰਘ ਪੱਡਾ, ਅਮਨਦੀਪ ਸਿੰਘ ਘੁੰਮਣ, ਅਸ਼ੋਕ ਕੁਮਾਰ, ਮੰਗਲ ਸਿੰਘ, ਸੁਲੱਖਣ ਸਿੰਘ ਆਦਿ ਸ਼ਾਮਿਲ ਹੋਏ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply