ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ਅਮਨਦੀਪ ਹਸਪਤਾਲ ਵਿੱਚ ਮਨਾਏ ਜਾ ਰਹੇ ‘ਨਿਊਟਰੀਸ਼ਨ ਵੀਕ’ ਵਿਚ ਭਾਗ ਲਿਆ।ਇਸ ਮੌਕੇ ਤੇ ਵਿਦਿਆਰਥੀਆਂ ਨੇ ਕੂਕਰੀ, ਪੋਸਟਰ ਮੇਕਿੰਗ ਅਤੇ ਕੁਇੰਜ ਵਿੱਚ ਡਾਈਬਟੀਜ਼ ਦੇ ਕੁਇਜ਼ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਮਰਿਧੀ (ਬੀ ਹੋਮ ਸਾਇੰਸ ਸਮੈਸਟਰ ਪੰਜਵਾ) ਅਤੇ ਮਨੰਤ ਨਗੀਨਾ (ਬੀ ਆਰਟਸ ਸਮੈਸਟਰ ਤੀਸਰਾ) ਕੁਇਜ਼ ਰਾਉਂਡ ਵਿਚ ਪਹਿਲਾ ਸਥਾਨ ਹਾਸਿਲ ਕੀਤਾ।ਪ੍ਰਿੰਸੀਪਲ ਡਾ (ਮਿਸਿਜ਼) ਨੀਲਮ ਕਾਮਰਾ ਨੇ ਪ੍ਰਤੀਯੋਗਤੀਆਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਪ੍ਰੋ. ਜੁਤਸ਼ੀ, ਪ੍ਰੋ. ਕਪੂਰ, ਮਿਸ ਸਾਕਸ਼ੀ ਅਤੇ ਮਿਸ ਪ੍ਰੀਤੀ ਵੀ ਹਾਜ਼ਰ ਸਨ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸਿਹਤਮੰਦ ਖਾਣਾ ਬਨਾਉੇਣ ਅਤੇ ਖਾਣ ਲਈ ਪ੍ਰੇਰਿਤ ਕੀਤਾ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media