Monday, March 23, 2026

ਬਰਸਾਤੀ ਨਾਲੇ ਉਪਰ ਬਣਵਾਈ ਜਾਏਗੀ ਸੜਕ – ਗੋਲਡੀ

ਕਿਹਾ ਸੁਖਬੀਰ ਬਾਦਲ ਅਤੇ ਮਜੀਠੀਆ ਦੇ ਧਿਆਨ ਵਿੱਚ ਲਿਆਵਾਂਗੇ ਮਾਮਲਾ

PPN2809201514

ਅੰਮ੍ਰਿਤਸਰ, 27 ਸਤੰਬਰ (ਗੁਰਪ੍ਰੀਤ ਸਿੰਘ) ਸ਼ਹਿਰੀਆਂ ਵਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੁੰ ਮੁੱਖ ਰੱਖਦੇ ਹੋਏ ਬਰਸਾਤੀ ਨਾਲੇ ਦੀ ਆਧੁਨਿਕ ਮਸ਼ੀਨਾਂ ਨਾਲ ਸਫਾਈ ਕਰਵਾ ਕੇ ਜਲਦੀ ਹੀ 100 ਫੁੱਟੀ ਰੋਡ ਤੋਂ ਤਰਨਤਾਰਨ ਰੋਡ ਤੱਕ ਕਵਰ ਕੀਤੇ ਗਏ ਨਾਲੇ ਉਪਰ ਲਿੰਕ ਸੜਕ ਬਣਵਾਈ ਜਾਏਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਸਰਗਰਮੀ ਨਾਲ ਵਿੱਚਰ ਰਹੇ ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਅਤੇ ਵਾਰਡ ਨੰ: 42 ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਇਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਜਿਲਾ ਪ੍ਰਧਾਨ ਉਪਕਾਰ ਸਿੰਘ ਸੰਧੂ ਦੇ ਧਿਆਨ ਵਿੱਚ ਲ਼ਿਆ ਕੇ ਸੜਕ ਬਣਾਉਣ ਦੀ ਬੇਨਤੀ ਕੀਤੀ ਜਾਵੇਗੀ।ਉਨਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਜਿਥੇ ਸਰਕੁਲਰ ਰੋਡ ਉਪਰ ਟਰੈਫਿਕ ਦਾ ਦਬਾਅ ਘਟੇਗਾ, ਉਥੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ।ਉਨਾਂ ਕਿਹਾ ਕਿ ਇਹ ਲਿੰਕ ਸੜਕ ਲੋਕਾਂ ਲਈ ਕਾਫੀ ਲਾਭਦਾਇਕ ਰਹੇਗੀ ਅਤੇ ਅਤੇ ਰੌਜ਼ਾਨਾ ਲੱਗਣ ਵਾਲੇ ਟਰੈਫਿਕ ਜਾਮ ਤੋਂ ਵੀ ਲੋਕਾਂ ਨੂੰ ਛੁਟਕਾਰਾ ਮਿਲੇਗਾ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਪੂਰਨ ਸਿੰਘ ਮੱਤੇਵਾਲ, ਸਤਵਿੰਦਰ ਸਿੰਘ ਰਾਜੂ, ਰਾਜਿੰਦਰ ਸਿੰਘ ਬਿੱਟੂ, ਗੁਰਮੁਖਬੀਰ ਸਿੰਘ, ਸਤੀਸ਼ ਕੁਮਾਰ, ਨਵਜੀਤ ਸਿੰਘ, ਕੁਲਦੀਪ ਸਿੰਘ, ਅਰਵਿੰਦਰਪਾਲ ਸਿੰਘ, ਹਰਸ਼ਪ੍ਰੀਤ ਸੰਧੂ, ਕੁਲਵੰਤ ਸਿੰਘ, ਹਰਨੇਕ ਸਿੰਘ ਆਦਿ ਹਾਜਿਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply