Friday, June 26, 2026

ਕੰਵਰਬੀਰ ਸਿੰਘ ਵੱਲੋਂ ਦਸਤਾਰ-ਏ-ਵਿਰਾਸਤ ਦੇ ਨਵੇਂ ਦਫ਼ਤਰ ਦੀ ਸ਼ੁਰੂਆਤ

ACD Systems Digital Imaging
ACD Systems Digital Imaging

ਅੰਮ੍ਰਿਤਸਰ, 28 ਸਤੰਬਰ (ਪ.ਪ) ਸਥਾਨਕ ਮਜੀਠਾ ਵਿਖੇ ਦਸਤਾਰ ਅਕੈਡਮੀ ਦੇ ਨਵੇਂ ਖੋਲ੍ਹੇ ਗਏ ਦਫਤਰ ਦੀ ਸ਼ੁਰੂਆਤ ਸਾਥੀਆਂ ਸਮੇਤ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਿਲ੍ਹਾ ਅਕਾਲੀ ਜਥਾ (ਬਾਦਲ) ਸ਼ਹਿਰੀ ਦੇ ਸੀਨੀ: ਮੀਤ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ ਅੰਮ੍ਰਿਤਸਰ ਵਲੋਂ ਕੀਤੀ ਗਈ।ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਕਿਹਾ ਕਿ ਵਿਰਾਸਤ-ਏ-ਦਸਤਾਰ ਅਕੈਡਮੀ (ਰਜ਼ਿ:) ਦੇ ਸਮੂਹ ਨੌਜੁਆਨਾਂ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ, ਕਿਉਂਕਿ ਦਸਤਾਰ ਸਿੱਖ ਦੀ ਸ਼ਾਨ ਹੈ ਅਤੇ ਵੱਧ ਤੋਂ ਵੱਧ ਨੌਜੁਆਨਾਂ ਨੂੰ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਹਨ।ਉਨਾਂ ਕਿਹਾ ਕਿ ਵਿਰਾਸਤ-ਏ-ਦਸਤਾਰ ਅਕੈਡਮੀ (ਰਜ਼ਿ:) ਦੇ ਮੁੱਖ ਸੇਵਾਦਾਰ ਮਨਿੰਦਰਪਾਲ ਸਿੰਘ, ਹਰਿੰਦਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਦਸਤਾਰ ਕੈਂਪਾਂ ਰਾਹੀਂ ਨੌਜੁਆਨਾਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ।ਉਨਾਂ ਨੇ ਜਿਥੇ ਇਸ ਮੁਹਿੰਮ ਨੂੰ ਹੋਰ ਪ੍ਰਫੂੱਲਤ ਕਰਨ ਲਈ ਉਪਰਾਲੇ ਕਰ ਰਹੇ ਨੌਜੁਆਨਾਂ ਨੂੰ ਵਧਾਈ ਦਿੱਤੀ, ਉਥੇ ਆਪਣੇ ਵਲੋਂ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਵੀ ਦਿੱਤਾ।ਕੰਵਰਬੀਰ ਸਿੰਘ ਨੇ ਇਸ ਮੌਕੇ ਦਸਤਾਰ ਸਜਾਉਣ ਦੀ ਵੱਖ-ਵੱਖ ਕਲਾ ਵਿੱਚ ਨਿਪੁੰਨ ਨੌਜਵਾਨਾਂ ਦਾ ਸਨਮਾਨ ਵੀ ਕੀਤਾ।ਇਸ ਮੌਕੇ ਸਮਾਜ ਸੇਵਾ ਸੁਧਾਰ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ, ਕਰਮਜੀਤ ਸਿੰਘ ਸੋਹਲ, ਆਤਮਪ੍ਰੀਤ ਸਿੰਘ ਸੋਹੀ, ਜਤਿੰਦਰਪਾਲ ਸਿੰਘ, ਸਤਬੀਰ ਸਿੰਘ ਖਾਲਸਾ, ਮਨਪ੍ਰੀਤ ਸਿੰਘ, ਬਿਅੰਤ ਸਿੰਘ ਮਾਹੀ, ਕਿਰਪਾਲ ਸਿੰਘ ਭੁੱਲਰ, ਪ੍ਰਭਜੋਤ ਸਿੰਘ, ਰਜਿੰਦਰ ਸਿੰਘ, ਗੁਰਸੇਵਕ ਸਿੰਘ, ਸੰਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਸਮੇਤ ਅਨੇਕਾਂ ਨੌਜੁਆਨ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply