
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸਥਾਨਕ ਹਾਲ ਬਜਾਰ ਵਿਖੇ ਆਯੋਜਿਤ ਕੀਤੀ ਗਈ।ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਰਾਸ਼ਟਰੀ ਪ੍ਰਧਾਨ ਕਮਲ ਕਿਸ਼ੋਰ ਤੇ ਚੇਅਰਮੈਨ ਵਿਕਰਮ ਸ਼ਰਮਾ, ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲ ਕ੍ਰਿਸ਼ਨ ਸ਼ਰਮਾ ਦਾ ਸਵਾਗਤ ਕੀਤਾ ਗਿਆ।ਸੁਸਾਈਟੀ ਨੂੰ ਹੋਰ ਮਜਬੂਤ ਬਣਾਉਣ ਲਈ ਸੁਸਾਇਟੀ ਵਲੋਂ ਹਾਲ ਗੇਟ ਸ਼ਾਪਕੀਪਰ ਸੈਲ ਦਾ ਗਠਨ ਕੀਤਾ ਗਿਆ ਤੇ ਬਣਾਈ ਗਈ 21 ਮੈਂਬਰੀ ਕਮੇਟੀ ਵਿਚ ਸੂਰਜ ਪ੍ਰਕਾਸ਼ ਪ੍ਰਧਾਨ, ਸੁਰਿੰਦਰ ਭਾਟੀਆ ਵਾਈਸ ਪ੍ਰਧਾਨ, ਵਿਕਾਸ ਜਰਨਲ ਸਕੱਤਰ, ਰਾਕੇਸ ਅਰੋੜਾ ਵਾਈਸ ਪ੍ਰਧਾਨ, ਰਮਨ ਅਰੋੜਾ ਸਕੱਤਰ, ਅਭਿਨਵ ਮਹਾਜਨ ਸਕੱਤਰ, ਪਵਨ ਮਲਹੋਤਰਾ ਵਾਈਸ ਪ੍ਰਧਾਨ, ਸੰਚਿਤ ਅਰੋੜਾ ਸਕੱਤਰ, ਪਰਵੇਸ਼ ਮਲਹੋਤਰਾ ਸੀਨੀ: ਵਾਈਸ ਪ੍ਰਧਾਨ, ਨਵੀਨ ਸਹਿਗਲ ਸਕੱਤਰ ਨਿਯੁੱਕਤ ਕੀਤਾ ।ਇਸ ਮੌਕੇ ਪ੍ਰਧਾਨ ਕਮਲ ਕਿਸ਼ੋਰ ਤੇ ਚੇਅਰਮਨ ਵਿਕਰਮ ਸ਼ਰਮਾ ਨੇ ਕਿਹਾ ਕਿ ਸੁਸਾਇਟੀ ਮਾਨਵ ਅਧਿਕਾਰਾਂ ਦੇ ਹੋ ਰਹੇ ਹਨਨ ਨੂੰ ਬਿਲਕੁੱਲ ਵੀ ਬਰਦਾਸ਼ ਨਹੀ ਕਰੇਗੀ ਅਤੇ ਪੰਜਾਬ ਵਿੱਚ ਲੋਕਾਂ ਨਾਲ ਹੋਰ ਹੀ ਧੱਕੇਸ਼ਾਹੀ ਵਿਰੁੱਧ ਕੰਮ ਅਤੇ ਗਰੀਬ, ਜਰੂਰਤਮੰਦਾਂ ਦੀ ਸਹਾਇਤਾ ਕਰੇਗੀ।ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਛੋਟੀ ਵੱਡੀ ਸੰਸਥਾ ਅੱਗੇ ਆ ਕੇ ਕੰਮ ਕਰੇਗੀ ਤਾਂ ਪੰਜਾਬ ਚੋ ਨਸ਼ਾ ਖਤਮ ਹੋ ਸਕਦਾ ਹੈ।ਇਕਬਾਲ ਸਿੰਘ ਤੁੰਗ ਤੇ ਸੀਨੀ: ਵਾਈਸ ਪ੍ਰਧਾਨ ਵਰਦਾਨ ਭਗਤ ਤੋਂ ਇਲਾਵਾ ਜਿਲਾ ਪ੍ਰਧਾਨ ਸ਼ਹਿਰੀ ਕੁਲਦੀਪ ਸਿੰਘ ਮੋਨੂੰ, ਗੁਰਪ੍ਰੀਤ ਸਿੰਘ ਸੈਣੀ, ਵਿਜੇ ਸੇਠੀ, ਜੁਗਲ ਕਿਸ਼ੋਰ, ਜਤਿੰਦਰ ਕਾਕਾ, ਸੁਰਿੰਦਰ ਕੁਮਾਰ ਜਿੰਦਲ, ਸੰਜੀਵ ਕੁਮਾਰ, ਵਿਸ਼ਾਲ ਕੁਮਾਰ, ਸੁਮਨ ਅਰੋੜਾ ਵਿਨੇ ਕੁਮਾਰ, ਸੰਨੀ ਜਿਦਲ, ਵਿਪਨ ਪਹਿਲਵਾਨ, ਸਾਗਰ, ਰਵੀ ਕੁਮਾਰ ਹਰੀਪੁਰਾ, ਹਰਜੀਤ ਸਿੰਘ, ਮੰਨੂੰ ਰਾਜਾ, ਰਾਜਾ ਪਹਿਲਵਾਨ, ਦੀਪਕ ਕੁਮਾਰ, ਮਦਨ ਮੋਹਨ, ਸੁਖਦੇਵ ਸਿੰਘ ਵਿੱਕੀ ਹਰੀਪੁਰਾ, ਰਾਮ ਦਾਸ ਆਦਿ ਵੀ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media