Tuesday, September 29, 2026

ਸਮਾਜਿਕ ਕੁਰੀਤੀਆਂ ਦੇ ਵਿੱਰੁਧ ਡੱਟ ਕੇ ਲੜਣਾ ਚਾਹੀਦੈ- ਸਿੱਧੂ, ਅਵਤਾਰ

PPN2809201518

ਛੇਹਰਟਾ, 28 ਸਤੰਬਰ (ਸੁਖਬੀਰ ਖੁਰਮਨੀਆ) – ਖੰਡਵਾਲਾ ਵਿਖੇ ਸਮਾਜ ਸੇਵਕ ਅਵਤਾਰ ਸਿੰਘ ਜਿਊਲਰਜ ਤੇ ਪੰਜਾਬੀ ਸਭਿਆਚਾਰ ਮੰਚ ਦੇ ਪ੍ਰਧਾਨ ਸਵਿੰਦਰ ਸਿੱਧੂ ਦੀ ਅਗਵਾਈ ਹੇਂਠ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਮੋਕੇ ਅਵਤਾਰ ਸਿੰਘ ਤੇ ਪ੍ਰਧਾਨ ਸਵਿੰਦਰ ਸਿੰਘ ਸਿੱਧੂ ਨੇ ਕਰਵਾਏ ਗਏ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਸਾਰਾ ਜੀਵਨ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ, ਜਿੰਨਾਂ ਨੂੰ ਅਜਾਈਂ ਨਹੀ ਜਾਣ ਦਿੱਤਾ ਜਾਣਾ ਚਾਹੀਦਾ, ਬਲਕਿ ਉਨਾਂ ਦੀਆਂ ਕੁਰਬਾਨੀਆਂ ਤੇ ਚੱਲਦਿਆਂ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆ ਦੇ ਵਿੱਰੁਧ ਡੱਟ ਕੇ ਲੜਣਾ ਚਾਹੀਦਾ ਹੈ।ਇਸ ਮੋਕੇ ਤਰਸੇਮ ਸਿੰਘ ਚੰਗਿਆੜਾ, ਤੇਜ ਬਹਾਦੁਰ ਸਿੰਘ, ਤਲਬੀਰ ਸਿੰਘ, ਮੋਹਨ ਸਿੰਘ ਮਠਾਰੂ, ਡਾਕਟਰ ਗੁਰਮੀਤ ਸਿੰਘ, ਗੁਰਪਾਲ ਸਿੰਘ ਘੁੰਮਣ, ਡਾਕਟਰ ਨਿਰਮਲ ਸਿੰਘ, ਅਮਨ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply