Tuesday, September 29, 2026

ਗੁਦਾਮ ਦੇ ਸੁਰੱਖਿਆ ਗਾਰਡ ਵਲੋਂ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ- ਜੇਬ ਚੋਂ ਮਿਲਿਆਂ ਸੁਸਾਇਡ ਨੋਟ

PPN2809201519
ਪੱਟੀ, ਭਿਖੀਵਿੰਡ 28 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ, ਕੁਲਵਿੰਦਰ ਕੰਬੋਕੇ) – ਨੇੜਲੇ ਪਿੰਡ ਕੁੱਲਾ ਵਿਖੇ ਪੰਜਾਬ ਐਗਰੋ ਦੇ ਗੁਦਾਮ ਵਿਚ ਇੱਕ ਸਕਿਉਰਟੀ ਗਾਰਡ ਵੱਲੋਂ ਜਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਚੋਹਲਾ ਸਾਹਿਬ ਜੋ ਕਿ ਪਿਛਲੇ ਕੱਝ ਸਮੇਂ ਤੋਂ ਇਥੇ ਗੁਦਾਮਾਂ ਵਿਚ ਨੌਕਰੀ ਕਰਦਾ ਸੀ ਅਤੇ ਪੱਟੀ ਵਿਖੇ ਵਿਆਹੀ ਆਪਣੀ ਭੈਣ ਕੋਲ ਰਹਿ ਰਿਹਾ ਸੀ।ਗੁਰਦੇਵ ਸਿੰਘ ਨੇ ਬੀਤੀ ਰਾਤ ਕੋਈ ਜਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਮ੍ਰਿਤਕ ਗੁਰਦੇਵ ਸਿੰਘ ਦੀ ਜੇਬ ਵਿਚੋਂ ਪੁਲਿਸ ਨੁੰ ਇਕ ਸੁਸਾਇਡ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਕੁੱਝ ਵਿਅਕਤੀਆਂ ਅਤੇ ਆਪਣੀ ਤਲਾਕਸ਼ੁਦਾ ਪਤਨੀ ਤੇ ਪਰਿਵਾਰਕ ਮੈਂਬਰਾਂ ਉਪਰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਦਿਆਂ ਆਤਮ ਹੱਤਿਆ ਕੀਤੀ ਹੈ।ਘਟਨਾ ਦੀ ਸੂਚਨਾ ਮਿਲਿਦਿਆਂ ਹੀ ਡੀ.ਐਸ. ਪੀ ਭਿੱਖੀਵਿੰਡ ਅਸ਼ਵਨੀ ਕੁਮਾਰ, ਥਾਣਾ ਮੁੱਖੀ ਭਿੰਖੀਵਿੰਡ ਸਤਨਾਮ ਸਿੰਘ ਅਤੇ ਚਰਨ ਸਿੰਘ ਚੌਂਕੀ ਇੰਚਾਰਜ਼ ਕੱਚਾ ਪੱਕਾ ਘਟਨਾ ਸਥਾਨ ਤੇ ਪੁੱਜੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ ਭਿੱਖੀਵਿੰਡ ਨੇ ਕਿਹਾ ਕਿ ਇਸ ਖੁਦਕੁਸ਼ੀ ਦੀ ਹਰ ਪੱਖੋਂ ਜਾਂਚ ਕਰਕੇ ਦੌਸ਼ੀਆਂ ਖਿਲਾਫ ਬਣਦੀ ਕਰਵਾਈ ਕੀਤੀ ਜਾਵੇਗੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply