Tuesday, March 17, 2026

ਪਿੰਡ ਸਦੋਵਾਲ ਗੁਰਦੁਆਰਾ ਸਾਹਿਬ ਤੋਂ ਸੋਧਾ ਸਾਧ ਦੀ ਫ਼ਿਲਮ ਦੇਖਣ ਲਈ ਅਨਾਊਂਸਮੈਂਟ

ਪਿੰਡ ਦੀ ਪੰਚਾਇਤ ਨੇ ਮੰਗੀ ਲਿਖਤੀ ਮਾਫ਼ੀ – ਸਿੱਖ ਏਕਤਾ ਲਹਿਰ

PPN2909201503

ਸੰਦੌੜ, 29 ਸਤੰਬਰ (ਹਰਮਿੰਦਰ ਸਿੰਘ ਭੱਟ) ਇਥੋਂ ਨੇੜਲੇ ਪਿੰਡ ਸਦੋਵਾਲ ਜਿੱਲ੍ਹਾ ਬਰਨਾਲਾ ਵਿਖੇ ਬੀਤੇ ਕੱਲ੍ਹ ਉਦੋਂ ਸ਼ਾਂਤਮਈ ਮਾਹੌਲ ਖ਼ਰਾਬ ਹੋਇਆ ਜਦੋਂ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਵਿਖੇ ਇੱਕ ਸੋਧੇ ਸਾਧ ਦੇ ਪ੍ਰੇਮੀ ਵੱਲੋਂ ਸਾਧ ਦੀ ਦੂਜੀ ਫ਼ਿਲਮ ਨੂੰ ਦੇਖਣ ਲਈ ਅਨਾਊਂਸਮੈਂਟ ਕੀਤੀ ਗਈ ਕਿ ਗੁਰਦੁਆਰਾ ਸਾਹਿਬ ਤੋਂ ਬੱਸ ਜਾ ਰਹੀ ਹੈ, ਜੇਕਰ ਕਿਸੇ ਵੀ ਪ੍ਰੇਮੀ ਨੇ ਫ਼ਿਲਮ ਦੇਖਣ ਬਰਨਾਲੇ ਬਿਲਕੁਲ ਮੁਫ਼ਤ ਜਾਣਾ ਹੈ ਤਾਂ ਉਹ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨ।
ਇਸ ਸੰਬੰਧੀ ਸਿੱਖ ਏਕਤਾ ਲਹਿਰ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ, ਭਾਈ ਗੁਰਵਿੰਦਰ ਸਿੰਘ ਹੇੜੀ ਕੇ, ਭਾਈ ਜਗਜੀਤ ਸਿੰਘ ਹੇੜੀ ਕੇ ਨੇ ਸਾਂਝੇ ਤੌਰ ਤੇ ਦੱਸਿਆ ਕਿ ਜਦੋਂ ਇਸ ਸੰਬੰਧੀ ਸਾਡੇ ਜਥੇ ਨੂੰ ਪਤਾ ਲੱਗਿਆ ਤਾਂ ਤੁਰੰਤ ਕਾਰਵਾਈ ਕਰਦਿਆਂ ਉਕਤ ਪਿੰਡ ਵੱਲ ਚਾਲੇ ਪਾ ਦਿੱਤੇ ਉਥੇ ਜਾ ਕਿ ਪਿੰਡ ਦੀ ਪੰਚਾਇਤ ਨੂੰ ਬੁਲਾ ਕੇ ਗੱਲਬਾਤ ਕੀਤੀ ਤਾਂ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਕਿ ਉਕਤ ਡੇਰਾ ਪ੍ਰੇਮੀ ਪ੍ਰਕਾਸ਼ ਸਿੰਘ ਪੁੱਤਰ ਕੇਹਰ ਸਿੰਘ ਨੇ ਇਹ ਅਨਾਊਂਸਮੈਂਟ ਬਗੈਰ ਕਮੇਟੀ ਨੂੰ ਦੱਸਿਆਂ ਕੀਤੀ ਹੈ ।ਉਪਰੰਤ ਉਸ ਪ੍ਰੇਮੀ ਨੂੰ ਬੁਲਾ ਕੇ ਜਥੇ ਦੇ ਸਿੰਘਾਂ ਦੁਆਰਾ ਸਾਧ ਦੇ ਪ੍ਰੇਮੀ ਨੂੰ ਸਖ਼ਤੀ ਨਾਲ ਤਾੜਨਾ ਕੀਤੀ ਤਾਂ ਉਸ ਪ੍ਰੇਮੀ ਵੱਲੋਂ ਮਾਫ਼ੀ ਮੰਗ ਕੇ ਖਹਿੜਾ ਛੁਡਵਾਉਣਾ ਪਿਆ ਅਤੇ ਜਥੇ ਨੇ ਗੁਰੂ ਘਰ ਦੀ ਕਮੇਟੀ ਵੱਲੋਂ ਲਿਖਤੀ ਰੂਪ ਪਿੰਡ ਦੇ ਭਾਰੀ ਗਿਣਤੀ ਵਿਚ ਨਿਵਾਸੀਆਂ ਦੀ ਹਾਜ਼ਰੀ ਵਿਚ ਅੱਗੇ ਤੋਂ ਇਹੋ ਜਿਹੀ ਕਾਰਵਾਈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੇ ਨਹੀਂ ਕੀਤੀ ਜਾਵੇਗੀ।ਇਸ ਮੌਕੇ ਨਛੱਤਰ ਸਿੰਘ ਸਰਪੰਚ, ਪ੍ਰਧਾਨ ਹਾਕਮ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਲਖਵੀਰ ਸਿੰਘ ਪੰਚ, ਜਗਬੀਰ ਸਿੰਘ, ਹਰਜਿੰਦਰ ਸਿੰਘ, ਜਸਬੀਰ ਕੌਰ ਪੰਚ ਪਿੰਡ ਦੇ ਆਦਿ ਜ਼ੁੰਮੇਵਾਰ ਆਗੂ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply