Tuesday, March 17, 2026

ਨਾਨਕਸਰ ਸੰਪਰਦਾ ਵੱਲੋਂ 6ਵਾਂ ਵਿਸ਼ਵ ਸਰਵ ਧਰਮ ਸੰਮੇਲਨ ਦਿੱਲੀ ਵਿੱਖੇ ਹੋਵੇਗਾ

ਸਿੱਖ ਕੌਮ ਗਿਆਨ ਦਾ ਲੰਗਰ ਲਗਾ ਕੇ ਕੌਮ ਦੇ ਉਸਾਰੂ ਪੱਖ ਨੂੰ ਦੂਜੇ ਧਰਮ ਦੇ ਲੋਕਾਂ ਦੇ ਸਾਹਮਣੇ ਰੱਖੇ – ਸਤਪਾਲ

PPN2909201504

ਨਵੀਂ ਦਿੱਲੀ, 29 ਸਤੰਬਰ (ਅੰਮ੍ਰਿਤ ਲਾਲ ਮੰਨਣ) – ਨਾਨਕਸਰ ਸੰਪਰਦਾ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਧਰਮਾਂ ਦੇ ਵਿੱਚਕਾਰ ਈਰਖਾ ਤੇ ਵੈਰ-ਵਿਰੋਧ ਨੂੰ ਖਤਮ ਕਰਨ ਦਾ ਸੰਦੇਸ਼ ਦੇਣ ਲਈ 6ਵਾਂ ਵਿਸ਼ਵ ਸਰਵ ਧਰਮ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਸੰਪਰਦਾ ਦੇ ਮੁੱਖੀ ਬਾਬਾ ਲੱਖਾ ਸਿੰਘ ਜੀ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਸੀਨੀਅਰ ਮੈਂਬਰ ਕੁਲਮੋਹਨ ਸਿੰਘ ਅਤੇ ਇੰਟਰਨੈਸ਼ਨਲ ਪ੍ਰਚਾਰਕ ਗਿਆਨੀ ਕਰਨੈਲ ਸਿੰਘ ਗਰੀਬ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਅੱਜ ਇਸ ਗਲ ਦੀ ਜਾਣਕਾਰੀ ਦਿੱਤੀ।
ਬਾਬਾ ਲੱਖਾ ਸਿੰਘ ਨੇ 1 ਅਕਤੂਬਰ 2015 ਨੂੰ ਫਤਹਿ ਨਗਰ ਦੇ ਧਨ ਪਠੋਹਰ ਪਾਰਕ ਵਿੱਖੇ ਹੋਣ ਵਾਲੇ ਉਕਤ ਸੰਮੇਲਨ ਵਿੱਚ 14 ਧਰਮਾਂ ਦੇ ਪ੍ਰਤੀਨਿੱਧੀਆਂ ਦੇ ਭਾਗ ਲੈਣ ਦਾ ਦਾਅਵਾ ਕੀਤਾ।ਏਕ ਪਿਤਾ ਏਕਸ ਕੇ ਹਮ ਬਾਰਿਕ ਵਿਸ਼ੇ ਤੇ ਸੰਮੇਲਨ ਹੋਣ ਦੀ ਗਲ ਕਰਦੇ ਹੋਏ ਬਾਬਾ ਲੱਖਾ ਸਿੰਘ ਨੇ ਸਹਿਯੋਗ ਦੇਣ ਵਾਸਤੇ ਦਿੱਲੀ ਕਮੇਟੀ ਅਤੇ ਸ੍ਰੀ ਹੇਮਕੁੰਟ ਸ਼ਬਦੀ ਜੱਥੇ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਪਰਦਾ ਵੱਲੋਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਸਤੇ ਪਹਿਲੇ ਵੀ ਪੰਜ ਸਰਵ ਧਰਮ ਸੰਮੇਲਨ ਆਯੋਜਿਤ ਕੀਤੇ ਜਾ ਚੁੱਕੇ ਹਨ ਅਤੇ 6ਵਾਂ ਸੰਮੇਲਨ ਦਿੱਲੀ ਵਿੱਖੇ ਹੋਣ ਉਪਰੰਤ 7ਵਾਂ ਸੰਮੇਲਨ ਵਿਦੇਸ਼ ਵਿੱਚ ਸੰਗਤਾਂ ਦੀ ਮੰਗ ਤੇ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ।
ਦਿੱਲੀ ਕਮੇਟੀ ਵੱਲੋਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਧਰਮਾਂ ਦੀ ਹੱਦਾ ਤੋਂ ਬਾਹਰ ਨਿਕਲ ਕੇ ਮਨੁੱਖਤਾ ਦਾ ਪ੍ਰਚਾਰ ਕਰਨ ਲਈ ਸਹਿਯੋਗ ਕਮੇਟੀ ਵੱਲੋਂ ਦੇਣ ਦੀ ਗੱਲ ਕਰਦੇ ਹੋਏ ਸਤਪਾਲ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਹੋਣ ਵਾਲੇ ਉਕਤ ਸੰਮੇਲਨ ਨੂੰ ਨਿਵੇਕਲਾ ਉਪਰਾਲਾ ਵੀ ਦਸਿਆ। ਸਤਪਾਲ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਕੋਸ਼ਿਸ਼ ਹੈ ਕਿ ਸਿੱਖ ਕੌਮ ਭੋਜਨ ਰੂਪੀ ਲੰਗਰ ਦੇ ਨਾਲ ਹੀ ਗਿਆਨ ਦਾ ਲੰਗਰ ਲਗਾ ਕੇ ਕੌਮ ਦੇ ਉਸਾਰੂ ਪੱਖ ਨੂੰ ਦੂਜੇ ਧਰਮ ਦੇ ਲੋਕਾਂ ਦੇ ਸਾਹਮਣੇ ਰੱਖ ਸਕੇ। ਗੁਰ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ ਮਨੁੱਖਤਾ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਦਿੱਤੇ ਗਏ ਸੰਦੇਸ਼ ਦਾ ਪ੍ਰਚਾਰ ਇਸ ਮਾਧਿਯਮ ਨਾਲ ਸੁੱਚਜੇ ਤਰੀਕੇ ਨਾਲ ਹੋਣ ਦੀ ਵੀ ਉਨ੍ਹਾਂ ਗੱਲ ਕਹੀ।
ਕੁਲਮੋਹਨ ਸਿੰਘ ਨੇ ਦੇਸ਼ ਵਿੱਚ ਵੱਧ ਰਹੀ ਧਰਮੀ ਈਰਖਾ ਤੇ ਠੱਲ ਪਾਉਣ ਵਾਸਤੇ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਵਕਾਲਤ ਕੀਤੀ। ਗਰੀਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬਪੱਖੀ ਸਵਰੂਪ ਦੀ ਵਿਆਖਿਆ ਲਈ ਇਨ੍ਹਾਂ ਕਦਮਾਂ ਨੂੰ ਜ਼ਰੂਰੀ ਦੱਸਿਆ। ਇਸ ਮੌਕੇ ਬਾਬਾ ਪ੍ਰੀਤਮ ਸਿੰਘ, ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਮਨਦੀਪ ਕੌਰ ਬਖ਼ਸੀ, ਇਸਤਰੀ ਸਤਿਸੰਗ ਸਭਾ ਤੋਂ ਬੀਬੀ ਨਰਿੰਦਰ ਕੌਰ, ਸਤਨਾਮ ਸਿੰਘ ਉ-ਪਲ ਅਤੇ ਸ਼ਬਦੀ ਜੱਥੇ ਦੇ ਪ੍ਰਧਾਨ ਮਨਮੋਹਨ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ ਸੋਨੂੰ, ਪਰਮਜੀਤ ਸਿੰਘ, ਤਜਿੰਦਰ ਪਾਲ ਸਿੰਘ, ਗਗਨਦੀਪ ਸਿੰਘ, ਗੁਰਮੀਤ ਸਿੰਘ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply