Monday, November 23, 2026

ਦੁਕਾਨਾਂ ਦੀ ਬੋਲੀ ਮੌਕੇ ਰਿਹਾ ਮੇਲੇ ਵਰਗਾ ਮਾਹੌਲ

PPN3009201506

ਸੰਦੌੜ, ਨਥਾਣਾ,30 ਸਤੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ) – ਨਗਰ ਪੰਚਾਇਤ ਨਥਾਣਾ ਵੱਲੋਂ ਬੱਸ ਅੱਡੇ ਦੇ ਅੰਦਰ ਅਤੇ ਗੋਨਿਆਣਾ ਰੋਡ ਨਥਾਣਾ ਉੱਪਰ ਨਗਰ ਪੰਚਾਇਤ ਦੀ ਮਾਲਕੀ ਵਾਲੀਆਂ ਥਾਵਾਂ ਤੇ ਦੁਕਾਨਾਂ ਕਰਾਏ ਤੇ ਦੇਣ ਸਮੇਂ ਦਫਤਰ ਨਗਰ ਪੰਚਾਇਤ ਨਥਾਣਾ ਚ ਮੇਲੇ ਵਰਗਾ ਮਹੌਲ ਬਣਿਆ ਰਿਹਾ। ਪ੍ਰਧਾਨ ਦਿਲਬਾਗ ਸਿੰਘ ਅਤੇ ਈਓ ਸੁਰਿੰਦਰ ਕੁਮਾਰ ਗਰਗ ਦੀ ਨਿਗਰਾਨੀ ਹੇਠ 19 ਦੁਕਾਨਾਂ ਦੀ ਖੁੱਲੀ ਬੋਲੀ ਕਰਵਾਈ ਗਈ। ਇਸ ਬੋਲੀ ਸਮੇਂ ਦੁਕਾਨਦਾਰੀ ਨਾਲ ਸਬੰਧਤ ਲੋਕਾਂ ਵਿੱਚ ਕਾਫੀ ਦਿਲਚਸਪੀ ਵਿਖਾਈ ਦੇ ਰਹੀ ਸੀ। ਪ੍ਰਧਾਨ ਦਿਲਬਾਗ ਸਿੰਘ ਅਤੇ ਈਓ ਸੁਰਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਬੱਸ ਅੱਡੇ ਚ ਨੌ ਦੁਕਾਨਾਂ,ਭੁੱਚੋ ਰੋਡ ਤੇ ਇੱਕ ਦੁਕਾਨ ਅਤੇ ਗੋਨਿਆਣਾ ਰੋਡ ਤੇ ਨੌ ਦੁਕਾਨਾਂ ਨੂੰ ਕਰਾਏ ਤੇ ਦੇਣ ਲਈ ਖੁੱਲੀ ਬੋਲੀ ਕਰਵਾਈ ਗਈ ਹੈ ਅਤੇ ਵਿਭਾਗ ਵੱਲੋਂ ਛੇਤੀ ਹੀ ਦੁਕਾਨਾਂ ਦੀ ਉਸਾਰੀ ਕਰਵਾ ਕੇ ਕਿਰਾਏਦਾਰਾਂ ਨੂੰ ਸਪੁਰਦ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਕੌਸ਼ਲਰ ਹਰਿੰਦਰਜੀਤ ਨਾਮੀ, ਕੌਸ਼ਰਲ ਹਰਵਿੰਦਰ ਸਿੰਘ, ਕੌਸ਼ਲਰ ਗੁਰਪਿਆਰ ਸਿੰਘ, ਕੌਸ਼ਲਰ ਬਲਵਿੰਦਰ ਸਿੰਘ, ਕੌਸ਼ਲਰ ਕ੍ਰਿਪਾਲ ਸਿੰਘ, ਕੱਦੂ, ਹਰਬੰਸ ਬੰਸ਼ਾ, ਚਰਨਾ, ਰਾਮੂ, ਗੁਰਪ੍ਰੀਤ ,ਸੀਰਾ ਆਦਿ ਹਾਜਰ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply