Friday, March 6, 2026

ਆਮ ਆਦਮੀ ਪਾਰਟੀ ਦੀ ਰੈਲੀ ਲਈ ਦੋ ਬੱਸਾਂ ਹੋਈਆਂ ਰਵਾਨਾ

PPN3009201507

ਸੰਦੌੜ, ਨਥਾਣਾ,30 ਸਤੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ) – ਆਮ ਆਦਮੀ ਪਾਰਟੀ ਦੀ ਲੰਬੀ ਵਿਚ ਹੋ ਰਹੀ ਰੈਲੀ ਚ ਸ਼ਾਮਿਲ ਹੋਣ ਲਈ ਨਥਾਣਾ ਤੋਂ ਭਾਰੀ ਤਦਾਦ ਵਿਚ ਕਾਫਲਾ ਰਵਾਨਾ ਹੋਇਆ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਦੇ ਲੰਬੀ ਹਲਕੇ ਵਿੱਚ ਆਮ ਆਦਮੀ ਪਾਰਟੀ ਲੋਕ ਸਭਾ ਦੇ ਮੈਂਬਰ ਭਗਵੰਤ ਸਿੰਘ ਮਾਨ ਦੀ ਰੈਲੀ ਨੂੰ ਸਫਲ ਬਣਾਉਣ ਲਈ ਨੌਜਵਾਨ ਵਰਗ ਵਿੱਚ ਕਾਫੀ ਦਿਨਾਂ ਤੋਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਆਮ ਆਦਮੀ ਪਾਰਟੀ ਦੇ ਵਰਕਰ ਗੁਰਜੰਟ ਸਿੰਘ ਨਥਾਣਾ, ਜਿੰਦਰ ਸਿੰਘ ਮੈਂਬਰ ਪੂਹਲਾ ਅਤੇ ਕੁਲਵੰਤ ਸਿੰਘ ਪੂਹਲਾ ਦੀ ਅਗਵਾਈ ਵਿਚ ਦੋ ਬੱਸਾਂ ਆਮ ਆਦਮੀ ਪਾਰਟੀ ਦੇ ਬੈਨਰ ਅਤੇ ਝੰਡੀਆਂ ਲਾ ਕੇ ਨਥਾਣਾ ਦੇ ਬੱਸ ਅੱਡੇ ਵਿੱਚੋ ਲੰਬੀ ਚ ਹੋ ਰਹੀ ਰੈਲੀ ਲਈ ਰਵਾਨਾ ਹੋਈਆਂ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply