Tuesday, March 10, 2026

ਟੈਟ ਦੀ ਦੁਕਾਨ ਉਪਰੋ ਲੰਘਦੀਆ ਹਾਈਵੋਲਟੇਜ ਤਾਰਾ ਤੋ ਕਰੰਟ ਲੱਗਣ ਨਾਲ ਨੋਜਵਾਨ ਦੀ ਮੌਤ

PPN3009201511

ਖਾਲੜਾ, 30 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਖਾਲੜਾ ਵਿਖੇ ਮੇਨ ਬਜਾਰ ਵਿਚ ਟੈਟ ਦੀ ਦੁਕਾਨ ਉਪਰੋ ਲੰਘਦੀਆਂ ਇਲੈਵਨ ਕੇ.ਵੀ ਹਾਈਵੋਲਟੇਜ ਤਾਰਾ ਤੋ ਜ਼ਬਰਦਸਤ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ । ਮਿਲੀ ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਖਾਲੜਾ ਜੋ ਕਿ ਬਜ਼ਾਰ ਵਿਚ ਟੈਂਟ ਦੀ ਦੁਕਾਨ ‘ਤੇ ਕੰਮ ਕਰਦਾ ਸੀ ਕਿ ਅਚਾਨਕ ਉਹ ਲੜਕਾ ਦੁਕਾਨ ਦੀ ਛੱਤ ਉੱਪਰ ਟੈਂਟ ਦੀ ਚਾਨਣੀ ਨੂੰ ਧੁੱਪੇ ਸੁਕਣੇ ਪਾਉਣ ਲਈ ਗਿਆ ਸੀ ਕਿ ਉਪਰੋਂ ਲੰਘਦੀਆਂ ਹਾਈਵੋਲਟੇਜ ਤਾਰਾ ਤੋਂ ਝਟਕਾ ਲੱਗਣ ਨਾਲ ਉਹ ਉਥੇ ਹੀ ਡਿੱਗ ਪਿਆ। ਜਦੋ ਲੋਕਾਂ ਨੇ ਉਸ ਨੂੰ ਬਚਾਉਣ ਲਈ ਛੱਤ ਤੋ ਹੇਠਾਂ ਉਤਾਰਿਆ ਤਾਂ ਉਹ ਬੇਹੋਸ਼ ਸੀ, ਜਿਸ ਨੂੰ ਤੁਰੰਤ ਨਜਦੀਕੀ ਹਸਪਤਾਲ ਲਿਜਾਇਆ ਗਿਆ ਤਾਂ ਉਸ ਸਮੇ ਲੜਕੇ ਦੀ ਮੌਤ ਹੋ ਚੁੱਕੀ ਸੀ ।ਇਸ ਸਮੇ ਬਿਜਲੀ ਮਹਿਕਮੇ ਦੇ ਐਸ.ਦੀ.ਓ ਬੂਟਾ ਰਾਮ ਨਾਲ 96461-13147 ਤੇ ਸੰਪਰਕ ਕਰਨ ਤੇ ਉਹਨਾ ਦੱਸਿਆ ਕੀ ਇਹ ਹਾਈਵੋਲਟੇਜ ਲਾਈਨ 30-35 ਸਾਲ ਤੋ ਲੱਗੀ ਆ ਰਹੀ ਹੈ ਜਦ ਕੀ ਇਹ ਬਿਲਡਿਗਾਂ ਬਾਅਦ ਵਿਚ ਬਣੀਆਂ ਹਨ, ਇਸ ਦੇ ਵਿਚ ਬਿਜਲੀ ਮਹਿਕਮੇ ਦਾ ਕੋਈ ਕਸੂਰ ਨਹੀ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply