Saturday, August 22, 2026

ਪੰਜਾਬ ਬੰਦ ਦੌਰਾਨ ਪੁਲਿਸ ਵੱਲੋ ਸੁਰੱਖਿਆ ਪ੍ਰਬੰਧ ਮਜਬੂਤ, ਮਹੌਲ ਰਿਹਾ ਅਮਨ ਸ਼ਾਤ

PPN3009201512

ਚੌਂਕ ਮਹਿਤਾ, ਖਜ਼ਾਲਾ, 30 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਸ੍ਰੀ ਅਕਾਲ ਤੱਖਤ ਸਾਹਿਬ ਦੇ ਪੰਜ ਜਥੇਦਾਰ ਸਾਹਿਬਾਨ ਵੱਲੋ ਡੇਰਾ ਸਿਰਸਾ ਦੇ ਸੌਦਾ ਸਾਧ ਨੂੰ ਦਿੱਤੇ ਮਾਫੀਨਾਮੇ ਦੇ ਵਿਰੋਧ ਵਿਚ ਸਿੱਖ ਜਥੇਬੰਦੀਆਂ ਵੱਲੋ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮੱਦੇਨਜਰ ਰੱਖਦੇ ਹੋਏ ਪੰਜਾਬ ਪੁਲਿਸ ਵੱਲੋ ਕਿਸੇ ਵੀ ਅਣਸੁਖਾਵੀ ਘਟਨਾ ਵਾਪਰਨ ਦੇ ਡਰੋ ਕਸਬਾ ਚੌਂਕ ਮਹਿਤਾ ਵਿਖੇ ਐਸ.ਐਚ.ਓ ਅਮਨਦੀਪ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਲਗਾ ਕੇ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ।ਇਲਾਕੇ ਵਿਚ ਪੂਰਾ ਦਿਨ ਅਮਨ ਸ਼ਾਤੀ ਵਾਲਾ ਮਹੌਲ ਦੇਖਣ ਨੂੰ ਮਿਲਿਆ।ਇਸ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਪੂਰਾ ਦਿਨ ਸ਼ੜਕਾਂ ਤੇ ਗਸਤ ਕਰਦੇ ਰਹੇ ਤੇ ਚੱਪੇ ਚੱਪੇ ਤੇ ਨਜਰ ਬਣਾਈ ਰੱਖੀ।ਇਸ ਮੌਕੇ ਥਾਣਾ ਮਹਿਤਾ ਦੇ ਐਸ.ਐਚ.ਓ ਅਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਕਿਸੇ ਨੂੰ ਕਾਨੂੰਨ ਭੰਗ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ ਉਨਾ੍ਹ ਕਿਹਾ ਕਿ ਹਰ ਤਰਾ੍ਹਂ ਨਾਲ ਅਮਨ ਸ਼ਾਤੀ ਬਣਾਈ ਰੱਖਣ ਲਈ ਪੰਜਾਬ ਪੁਲਿਸ ਵੱਚਨਬੱਧ ਹੈ।ਇਸ ਮੌਕੇ ਐਸ.ਐਚ.ਓ ਮੁਖਤਾਰ ਸਿੰਘ ਮੱਤੇਵਾਲ, ਏਐਸਆਈ ਗੁਰਮਿੰਦਰ ਸਿੰਘ ਢਿਲੋ, ਏਐਸਆਈ ਰਜਿੰਦਰਪਾਲ ਸਿੰਘ ਅਤੇ ਪੁਲਿਸ ਪਾਰਟੀ ਨਾਕੇ ਦੌਰਾਨ ਹਾਜਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply