ਮਾਲੇਰਕੋਟਲਾ (ਸੰਦੌੜ), 1 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਸ.ਹਰਜਿੰਦਰ ਸਿੰਘ ਦੀ ਸੁਚੱਜੀ ਅਗਵਾਈ ਹੇਠ ਕੈਂਪ ਇੰਚਾਰਜ਼ ਸ਼੍ਰੀ ਹਰਬੰਸ ਕੌਰ ਸੋਹੀ ਦੀ ਦੇਖ-ਰੇਖ ਹੇਠ ਇੱਕ ਰੋਜ਼ਾ ਐਨ.ਐਸ.ਐਸ ਕੈਂਪ ਲਗਾਇਆ ਗਿਆ। ਕੈਂਪ ਵਿੱਚ ਲਗਭਗ 100 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ। ਕੈਂਪ ਦੋਰਾਨ ਵਿਦਿਆਰਥਣਾਂ ਵੱਲੋਂ ਸਕੂਲ ਦੀਆਂ ਛੱਤਾਂ ਤੇ ਕਮਰਿਆਂ ਆਦਿ ਦੀ ਸਫਾਈ ਕੀਤੀ ਗਈ। ਕੈਂਪ ਦੋਰਾਨ ਸਕੂਲ ਦੇ ਸਮੂਹ ਸਟਾਫ ਦਾ ਪੂਰਾ ਸਹਿਯੋਗ ਰਿਹਾ। ਪ੍ਰਿੰਸੀਪਲ ਸ.ਹਰਜਿੰਦਰ ਸਿੰਘ ਨੇ ਕੈਂਪ ਇੰਚਾਰਜ਼ ਹਰਬੰਸ ਕੌਰ ਸੋਹੀ ਤੇ ਵਿਦਿਆਰਥੀਆਂ ਦੀ ਹੋਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਸਾਡੇ ਸਕੂਲ ਵਿੱਚ ਐਨ.ਐਸ.ਐਸ ਕੈਂਪ ਇੱਕ ਪ੍ਰੋਜੈਕਟ ਦੀ ਤਰ੍ਹਾਂ ਹੈ, ਜੋ ਵਿਦਿਆਰਥੀਆਂ ਨੂੰ ਹੱਥੀ ਕੰਮ ਕਰਨ ਦੀ ਮਹੱਤਤਾ ਸਬੰਧੀ ਦੱਸਦਾ ਹੈ, ਵਿਦਿਆਰਥਣਾਂ ਇਸ ਕੈਂਪ ਦੋਰਾਨ ਵੱਖ-ਵੱਖ ਕੰਮਾਂ ਰਾਹੀਂ ਸਿੱਖਣਗੇ ਕਿ ਕਿਸ ਤਰ੍ਹਾਂ ਦੂਜਿਆਂ ਨਾਲ ਸਹਿਯੋਗ ਕਰਕੇ ਉਹ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾ ਸਕਦੇ ਹਨ। ਇਸ ਮੌਕੇ ਵਾਇਸ ਪ੍ਰਿੰਸੀਪਲ ਜਗਦੀਸ਼ ਸਿੰਘ, ਮਾਸਟਰ ਮੁਹੰਮਦ ਅਨਵਰ, ਮੁਹੰਮਦ ਰਫੀਕ, ਆਸ਼ੂ ਅਗਰਵਾਲ, ਪੁਸ਼ਪਿੰਦਰ ਸਿੰਘ, ਅਹਿਮਦ ਦੀਨ ਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media