ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ) – 68ਵੀਆਂ ਜਿਲ੍ਹਾ ਗੁਰਦਾਸਪੁਰ ਖੇਡਾਂ ਜਿਲ੍ਹਾਂ ਟੂਰਨਾਮੈਂਟ ਕਮੇਟੀ ਵੱਲੋ ਅਨੂਸਾਸ਼ਨ ਤੇ ਪਿਆਰ ਦੀ ਚੇਸ਼ਟਾ ਨਾਲ ਜਿਲ੍ਹੇ ਭਰ ਵਿੱਚ ਕਰਵਾਈਆਂ ਜਾ ਰਹੀਆਂ ਹਨ।ਜ੍ਹਿਲਾ ਸਿਖਿਆ ਅਫਸਰ ਸੈਕੰਡਰੀ ਤੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਸੈਣੀ, ਸੀ ਅਨਿਲ ਸ਼ਰਮਾ, ਜਨਰਲ ਸਕੱਤਰ ਪਰਮਿੰਦਰ ਸਿੰਘ, ਏ ਈ ੳ ਸ੍ਰੀ ਬੂਟਾ ਸਿੰਘ ਨੇ ਦੱਸਿਆ ਖੇਡਾਂ ਦਾ ਮੁੱਖ ਮਕਸਦ ਨਿਰਪੱਖ ਖੇਡਾਂ ਕਰਵਾਉਣਾ ਹੈ ਤਾਂ ਜੋ ਪੰਜਾਬ ਪੱਧਰ ਤੇ ਖਿਡਾਰੀ ਜਿਲ੍ਹਾ ਗੁਰਦਾਸਪੁਰ ਦਾ ਨਾਮ ਉਚਾ ਕਰ ਸਕਣ। ਜਿਲ੍ਹਾ ਗੁਰਦਾਸਪੁਰ ਦੇ ਬੈਡਮਿੰਟਨ ਮੁਕਾਬਲੇ ਉਮਰ ਗੁੱਟ ਅੰਡਰ 14, ਤੇ 19 ਦੇ ਮੁਕਾਬਲੇ ਬਟਾਲਾ ਕਲੱਬ ਬਟਾਲਾ ਨਜਦੀਕ ਬੱਸ ਸਟੈਂਡ ਬਟਾਲਾ ਵਿਖੇ ਬੜੀ ਧੂਮ ਧਾਮ ਨਾਲ ਕਰਵਾਏ ਗਏ।੨੮ ਸਤੰਬਰ ਤੋ ੩੦ ਸਤੰਬਰ ਤੱਕ ਚਲੇ ਮੁਕਾਬਲਿਆਂ ਵਿਚ ਕਨਵੀਨਰ ਦੀ ਭੂਮਿਕਾ ਲਖਵਿੰਦਰ ਸਿੰਘ ਢਿਲੋ ਲੈਕਚਰਾਰ ਪੋਲ ਸਾਇੰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾ ਗੜ ਤੇ ਬਲਜਿੰਦਰ ਸਿੰਘ ਨੇ ਪੂਰੀ ਤਨਦੇਹੀ ਨਾਲ ਕਰਵਾਏ ਹਨ। ਕਨਵੀਨਰ ਸ੍ਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੰਡਰ 14 ਵਰਗ ਵਿਚ ਆਰ ਡੀ ਖੋਸਲਾ ਡੀ ਏ ਵੀ ਸਕੂਲ ਬਟਾਲਾ ਅਤੇ ਉਪ ਜੇਤੂ ਲਿਟਲ ਫਲਾਵਰ ਸਕੂਲ ਗੁਰਦਾਸਪੁਰ ਰਹੇ।ਅੰਡਰ ੧੯ ਲੜਕਿਆਂ ਉਮਰ ਗੁੱਟ ਵਿਚ ਜੀਆ ਲਾਲ ਮਿਤਲ ਡੀ ਏ ਵੀ ਸਕੂਲ ਗੁਰਦਾਸਪੁਰ ਤੇ ਉਪ ਜੇਤੂ ਗੋਲਡਨ ਸੀਨੀਅਰ ਸੰਕੈਡਰੀ ਸਕੂਲ ਗੁਰਦਾਸਪੁਰ ਰਹੇ। ਅੰਡਰ 14 ਵਰਗ ਲੜਕੀਆਂ ਦੇ ਮੁਕਾਬਲਿਆਂ ਵਿਚ ਵੁਡਸਟਾਕ ਪਬਲਿਕ ਸਕੂਲ ਬਟਾਲਾ ਜੇਤੂ ਰਹੇ ਤੇ ਆਰਮੀ ਪਬਲਿਕ ਸਕੂਲ ਉਪ ਜੇਤੂ ਰਹੇ।ਅੰਡਰ ੧੯ ਲੜਕੀਆਂ ਦੇ ਮੁਕਾਬਲਿਆਂ ਵਿਚ ਜੇਤੂ ਆਰਮੀ ਪਬਲਿਕ ਸਕੂਲ ਗੁਰਦਾਸਪੁਰ ਤੇ ਉਪ ਜੇਤੂ ਸਰਕਾਰੀ ਮਾਡਲ ਸੀਨੀਅਰ ਸੈਕਡਰੀ ਸਕੂਲ ਗੁਰਦਾਸਪੁਰ ਰਹੇ।ਦੋ ਦਿਨਾ ਬੈਡਮਿੰਟਨ ਮੁਕਾਬਲਿਆਂ ਵਿਚ ੫੨ ਸਕੂਲਾਂ ਨੇ ਹਿੱਸਾ ਲਿਆ ਤੇ ਖਿਡਾਰੀਆਂ ਨੇ ਆਪਣੇ ਖੇਡ ਦੇ ਜੌਹਰ ਵਿਖਾਏ।ਜਿਲ੍ਹਾ ਟੂਰਨਾਮੈਟ ਕਮੇਟੀ ਦੇ ਵਧੀਆਂ ਪ੍ਰਬੰਧਾਂ ਤੋ ਇਲਾਵਾ ਇਸ ਮੌਕੇ ਬਟਾਲਾ ਕਲੱਬ ਦੇ ਜਨਰਲ ਸਕੱਤਰ ਭੱਲਾ ਸਾਹਿਬ ਅਤੇ ਕੈਸ਼ੀਅਰ ਸ੍ਰੀ ਰਾਜ਼ੂ ਜੀ ਦਾ ਵਿਸ਼ੇਸ਼ ਧਨਵਾਦ ਕੀਤਾ ਗਿਆ।ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਡੀ ਪੀ, ਅਮਨ ਦੀਪ, ਬਖਸ਼ਿੰਦਰ ਸਿੰਘ ਰੌਕੀ, ਸੁਰੇਸ਼ਟਾ, ਰਾਕੇਸ਼ ਕੁਮਾਰ ਕੋਚ ਤੋਂ ਇਲਾਵਾ ਭਾਰੀ ਗਿਣਤੀ ਵਿਚ ਵੱਖ ਵੱਖ ਸਕੂਲਾਂ ਦੇ ਖੇਡ ਅਧਿਆਪਕ ਸ਼ਾਮਲ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media