Saturday, March 14, 2026

ਪਿੰਡ ਸੁਲਤਾਨਵਿੰਡ ਦਾ ਵਿਕਾਸ ਕਰਵਾ ਕੇ ਲੋਕਾਂ ਨੂੰ ਮੁਸ਼ਕਲਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ-ਔਜਲਾ

PPN0610201501

ਅੰਮ੍ਰਿਤਸਰ, 6 ਅਕਤੂਬਰ (ਗੁਰਚਰਨ ਸਿੰਘ) – ਪਿਛਲੇ ਕਈ ਸਾਲਾਂ ਤੋਂ ਅਕਾਲੀ ਭਾਜਪਾ ਸਰਕਾਰ ਦੀ ਨਾ-ਅਹਿਲ ਸਰਕਾਰ ਦੀਆਂ ਤੁਗਲਕੀ ਨੀਤੀਆਂ ਕਾਰਣ ਵਿਕਾਸ ਨੂੰ ਤਰਸ ਰਹੇ ਪਿੰਡ ਸੁਲਤਾਨਵਿੰਡ ਦਾ ਵਿਕਾਸ ਕਰਵਾ ਕੇ ਇੱਥੋਂ ਦੇ ਲੋਕਾਂ ਨੂੰ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ।ਇਨਾਂ ਸਬਦਾਂ ਦਾ ਪ੍ਰਗਟਾਵਾ ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਪੈਂਦੀ ਵਾਰਡ ਨੰਬਰ 30 ਵਿਖੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਬਜਰੰਗ ਬਹਾਦਰ ਸਿੰਘ ਬਿੱਲਾ ਪ੍ਰਧਾਨ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਇਸ ਦੌਰਾਨ ਔਜਲਾ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੁਆਰਾ ਸ਼ੁਰੂ ਕੀਤੇ ਮਿਸ਼ਨ 2017 ਨੂੰ ਕਾਮਯਾਬ ਕਰਨ ਲਈ ਜੁੱਟ ਜਾਣ।ਉਨਾਂ ਅੱਗੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਆਮ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨੂੰ ਆਪਣੇ ਘਰ ਭਰਨ ਲਈ ਬੇਰਹਿਮੀ ਨਾਲ ਲੁੱਟਿਆ ਜਾ ਰਿਹਾ ਹੈ। ਬਾਦਲ ਲਿਮਟਿਡ ਕੰਪਨੀ ਦੀ ਲੁੱਟ ਖਸੁਟ ਤੋਂ ਸਿਰਫ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਚਾਅ ਸਕਦੀ ਹੈ। ਹਲਕਾ ਪੂਰਬੀ ਦੇ ਵਾਸੀਆਂ ਨੂੰ ਜਿਸ ਤਰਾਂ ਸਰਕਾਰੀ ਜਬਰ ਦਾ ਸਿਕਾਰ ਬਣਾਇਆ ਜਾ ਰਿਹਾ ਹੈ ਇਹ ਆਪਣੇ ਆਪ ਵਿੱਚ ਤਸੱਦਦ ਦੀ ਸਿਖਰ ਹੈ। ਉਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਸਾਰੇ ਝੂਠੇ ਪਰਚੇ ਰੱਦ ਕਰਵਾਏ ਜਾਣਗੇ ਅਤੇ ਅਕਾਲੀਆਂ ਦੇ ਹੱਥ ਠੋਕਾ ਬਣ ਕੇ ਜਨਤਾ ‘ਤੇ ਜਬਰ ਕਰ ਰਹੇ ਅਧਿਕਾਰੀਆਂ ਤੋਂ ਇੱਕਲੇ ਇਕੱਲੇ ਧੱਕੇ ਦਾ ਹਿਸਾਬ ਲਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਜ ਸਿੰਘ ਮਾਹਲ, ਜਸਵਿੰਦਰ ਸਿੰਘ ਸੇਰਗਿੱਲ, ਗੁਰਬਿੰਦਰ ਸਿੰਘ ਮਾਹਲ, ਇੰਦਰਜੀਤ ਸਿੰਘ ਸੋਨੂੰ, ਰਾਓਬਰਿੰਦਰ ਸਿੰਘ ਲੱਕੀ, ਵਿੱਕੀ ਧੁੰਨਾ, ਗੁਰਮੁੱਖ ਸਿੰਘ, ਬਾਬਾ ਅਮਰੀਕ ਸਿੰਘ, ਜਗੀਰ ਸਿੰਘ, ਦਿਲਬਾਗ ਸਿੰਘ, ਜੀਤ ਸਿੰਘ, ਮਹਿੰਦਰ ਸਿੰਘ, ਅੰਗਰੇਜ ਸਿੰਘ, ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਭੁਪਿੰਦਰ ਸਿੰਘ, ਜਤਿੰਦਰ ਸਿੰਘ, ਸੁਖਬੀਰ ਸਿੰਘ, ਲਖਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply