Saturday, March 14, 2026

ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਮੇਲੇ ਸਬੰਧੀ ਸਜਾਇਆ ਵਿਸ਼ਾਲ ਨਗਰ ਕੀਰਤਨ

ਦੇਸ਼ ਭਰ ਤੋਂ ਸੰਗਤਾਂ ਪੁੱਜਣੀਆਂ ਸ਼ੁਰੂ

PPN0610201502

ਭਿਖੀਵਿੰਡ, 7 ਅਕਤੂਬਰ (ਕੁਲਵਿੰਦਰ ਕੰਬੋਕੇ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਮਨਾਏ ਜਾ ਰਹੇ ਤਿੰਨ ਰੋਜ਼ਾਂ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਝਬਾਲ ਤੋ ਵਿਸ਼ਾਲ ਨਗਰ ਕੀਰਤਨ ਸਜ਼ਾਇਆ ਗਿਆ।
ਮੇਲੇ ਦੇ ਪਹਿਲੇ ਦਿਨ ਵੱਡੀ ਗਿਣ ਿ’ਚ ਪੁੱਜੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਸਜ਼ਾਏ ਗਏ ਵਿਸ਼ਾਲ ਨਗਰ ਕੀਤਰਨ ਦੀ ਆਰੰਭਤਾ ਅਰਦਾਸ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਵਲੋਂ ਕੀਤੀ ਗਈ ਉਪਰੰਤ ਸ੍ਰੀ ਪੰਜ ਪਿਆਰੇ ਸਹਿਬਾਨਾਂ ਨੇ ਜੈਕਾਰਿਆਂ ਦੀ ਗੂਜ਼ ਵਿੱਚ ਨਗਰ ਕੀਤਰਨ ਨੂੰ ਰਵਾਨਾ ਕਰਨ ਸਮੇਂ ਮੈਨਜ਼ਰ ਸ. ਪ੍ਰਮਜੀਤ ਸਿੰਘ ਮੁੰਡਾ ਪਿੰਡ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਮਨਜੀਤ ਸਿੰਘ ਨੇ ਪੰਜ ਪਿਆਰੇ ਸਹਿਬਾਨਾਂ ਅਤੇ ਹਲਕਾ ਵਿਧਾਇਕ ਸ. ਹਰਮੀਤ ਸਿੰਘ ਤਰਨ ਤਾਰਨ ਨੂੰ ਸਿਰਪਾਓ ਦੇ ਰਵਾਨਾ ਕੀਤਾ ਫੁੱਲਾਂ ਨਾਲ ਸੱਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਸ਼ਭਿਤ ਸਵਾਰੀ ਗੱਡੀ ਨੂੰ ਪੁਲਿਸ ਜਿਲ੍ਹਾ ਤਰਨ ਤਾਰਨ ਦੇ ਮੁੱਖੀ ਐਸ. ਐਸ. ਪੀ ਸ੍ਰੀ ਮਨਮੋਹਨ ਕੁਮਾਰ ਸ਼ਰਮਾ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਸਲਾਮੀ ਦਿੱਤੀ ਉਪਰੰਤ ਇਸ ਦੋਰਾਨ ਹੀ ਵੱਖ-ਵੱਖ ਗਤਕਾਂ ਪਾਰਟੀਆਂ, ਸਕੂਲੀ ਬੱਚਿਆਂ ਅਤੇ ਨਿੰਹਗ ਸਿੰਘਾਂ ਨੇ ਆਪਣੀ ਕਲਾ ਦੇ ਜੋਹਰ ਵਿਖਾਏ।
ਗੁਰਦੁਆਰਾ ਬੀੜ ਬਾਬਾ ਬੁੱਢਾ ਤੋ ਰਵਾਨਾ ਹੋਏ ਵਿਸ਼ਾਲ ਨਗਰ ਕੀਤਰਨ ਦਾ ਮੋੜ ਬਘਿਆੜੀ, ਸਵਰਗਾਪੁਰੀ, ਅੱਡਾ ਝਬਾਲ, ਗੁਰਦੁਆਰਾ ਮਾਈ ਭਾਗੋ ਜੀ, ਗੁਰਦੁਆਰਾ ਬੀਬੀ ਵੀਰੋ ਜੀ, ਝਬਾਲ ਖੁਰਦ ਅਤੇ ਮੋੜ ਠੱਠਾ ਦੀਆ ਸੰਗਤਾਂ ਵਲੋਂ ਭਰਵਾਂ ਸੁਵਾਗਤ ਕਰਦਿਆ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ। ਇਸ ਮੋਕੇ ਭਾਈ ਮਨਜੀਤ ਸਿੰਘ, ਬਾਬਾ ਨਿਰਮਲ ਸਿੰਘ ਨੋਸ਼ਿਹਾਰਾ ਢਾਲਾ, ਹਰਦਿਆਲ ਸਿੰਘ ਸੁਰਸਿੰਘ, ਜਥੇਦਾਰ ਕਸ਼ਮੀਰ ਸਿੰਘ ਗੰਡੀਵਿੰਡ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਸ਼ੁਬੇਗ ਸਿੰਘ ਤਰਨ ਤਾਰਨ, ਮੇਲਾ ਪ੍ਰਬੰਧਕ ਐਡੀ: ਸਕੱਤਰ ਸੁਖਦੇਵ ਸਿੰਘ ਭੂਰਾਂ ਕੋਹਨਾ, ਮੈਨਜ਼ਰ ਰਾਜਿੰਦਰ ਸਿੰਘ ਰੂਬੀ ਅਟਾਰੀ, ਸਤਨਾਮ ਸਿੰਘ ਚੀਫ਼, ਸਤਨਾਮ ਸਿੰਘ ਰਿਆੜ, ਚੈਅਰਮੈਨ ਹਰਵੰਤ ਸਿੰਘ ਝਬਾਲ, ਡਾਇਰੈਕਟਰ ਦਿਲਜੀਤ ਸਿੰਘ ਐਮਾ, ਪ੍ਰਧਾਨ ਸ਼ਰਨਜੀਤ ਸਿੰਘ ਭੋਜੀਆ, ਚੇਅਰਮੈਨ ਕਸ਼ਮੀਰ ਸਿੰਘ ਮੰਨਣ, ਪ੍ਰਿੰਸੀ: ਤਰਨਜੀਤ ਸਿੰਘ,ਪ੍ਰਿੰਸੀ: ਜਗਰੂਪ ਕੌਰ, ਡਾ ਗੁਰਪ੍ਰੀਤ ਸਿੰਘ ਭੂੱਲਰ, ਨਰਿੰਦਰ ਸਿੰਘ ਕੰਗ, ਚੈਅਰਮੈਨ ਪ੍ਰਮਜੀਤ ਸਿੰਘ ਭੁੱਚਰ, ਡੀ. ਐਸ. ਪੀ ਜਸਵੰਤ ਸਿੰਘ ਚੀਚਾ, ਅਜਮੇਰ ਸਿੰਘ ਕਾਕਾ ਸ਼ਾਪਾ, ਵਿੱਕੀ ਪੰਜਵੜ, ਜਨਰਲ ਸਕੱਤਰ ਵਰਿੰਦਰ ਸਿੰਘ ਠੱਠਾ, ਐਡੀ: ਮੈਨਜ਼ਰ ਹਰਜਿੰਦਰ ਸਿੰਘ, ਸਤਨਾਮ ਸਿੰਘ ਝਬਾਲ, ਤਲਵਿੰਦਰ ਸਿੰਘ ਰੈਸ਼ੀਆਨਾ, ਭੁਪਿੰਦਰ ਸਿੰਘ ਕੋਟ, ਸੰਮਤੀ ਮੈਂਬਰ ਪ੍ਰਭਜੋਤ ਸਿੰਘ ਕੋਟ, ਹਰਦੇਵ ਸਿੰਘ ਮੂਸੇ, ਦਿਲਬਾਗ ਸਿੰਘ ਝਬਾਲ, ਸਰਪੰਚ ਵਰਿੰਦਰ ਸਿੰਘ ਹੀਰਾਪੁਰ, ਅਕਾਲੀ ਆਗੂ ਸੁਖਰਾਜ ਸਿੰਘ ਗੰਡੀਵਿੰਡ, ਸੁਖਵਿੰਦਰ ਸਿੰਘ ਪਡੋਰੀ, ਨਿਸ਼ਾਨ ਸਿੰਘ ਦੋਦੇ, ਜਗਜੀਤ ਸਿੰਘ ਸਾਘਣਾ, ਸੁਖਬੀਰ ਸਿੰਘ ਐਸ. ਐਚ. ਓ ਝਬਾਲ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply