ਬਠਿੰਡਾ, 7 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਸੀ-ਪਾਈਟ ਕੈਂਪ ਕਾਲਝਰਾਨੀ ਦੇ ਕੈਂਪ ਕਮਾਂਡੈਂਟ ਮੇਜਰ ਬਲਕਰਨ ਸਿੰਘ ਮਾਨ (ਰਿਟਾ.) ਨੇ ਦੱਸਿਆ ਕਿ ਫਿਰੋਜਪੁਰ ਵਿਖੇ 13 ਅਕਤੂਬਰ ਤੱਕ ਹੋਣ ਵਾਲੀ ਭਰਤੀ ਵਿਚੋਂ ਜੋ ਨੌਜਵਾਨ ਸਰੀਰਿਕ ਅਤੇ ਡਾਕਟਰੀ ਵਿਚੋਂ ਪਾਸ ਹੋ ਗਏ ਹਨ, ਉਨ੍ਹਾਂ ਲਈ ਸੀ-ਪਾਈਟ ਕੈਂਪ ਕਾਲਝਰਾਨੀ ਵਿਖੇ ਲਿਖਤੀ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਿਆਰੀ ਦੌਰਾਨ ਉਮੀਦਵਾਰਾਂ ਨੂੰ ਖਾਣਾ, ਰਿਹਾਇਸ਼ ਅਤੇ ਪੜ੍ਹਾਈ ਦੀਆਂ ਮੁਫ਼ਤ ਸਹੂਲਤਾਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਅਤੇ ਮੁਕਤਸਰ ਜ਼ਿਲ੍ਹੇ ਦੇ ਨੌਜਵਾਨ ਆਪਣੀ ਆਰਸੀ ਲੈ ਕੇ ਜਲਦੀ ਤੋਂ ਜਲਦੀ ਕੈਂਪ ਵਿਚ ਰਿਪੋਰਟ ਕਰਨ, ਕਿਉਂਕਿ ਲਿਖਤੀ ਪੇਪਰ 18 ਅਕਤੂਬਰ ਨੂੰ ਹੋਣਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੀ-ਪਾਈਟ ਕੈਂਪ ਦਾ ਲਾਭ ਉਠਾਉਣਾ ਚਾਹੀਦਾ ਹੈ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media