Tuesday, March 17, 2026

ਅੰਤਰਰਾਜੀ ਕੰਨਿਆਂ ਦਿਵਸ ਮਨਾਉਂਦੇ ਹੋਏ ਸਮਰਾਲਾ ਵਿੱਚ ਐਨ. ਸੀ. ਸੀ ਕੈਡਿਟਾਂ ਨੇ ਰੈਲੀ ਕੱਢੀ

PPN0810201514

ਸਮਰਾਲਾ, 8 ਅਕਤੂਬਰ (ਪ. ਪ) – ਕਮਾਂਡਿੰਗ ਅਫ਼ਸਰ 19 ਪੰਜਾਬ ਬਟਾਲੀਅਨ ਐਨ. ਸੀ. ਸੀ ਲੁਧਿਆਣਾ ਦੇ ਕਰਨਲ ਏ. ਐਸ. ਮਹਿਤਾ ਅਤੇ ਪ੍ਰਬੰਧ ਅਫਸਰ ਲੈਫ: ਕਰਨਲ ਜੋਤੀ ਬਿਸ਼ਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਰਹਿਨੁਮਾਈ ਅਤੇ ਲੈਫ਼: ਜਤਿੰਦਰ ਕੁਮਾਰ ਦੀ ਯੋਗ ਅਤੇ ਸੁਚੱਜੀ ਅਗਵਾਈ ਵਿੱਚ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਅੰਤਰਰਾਜੀ ਕੰਨਿਆ ਦਿਵਸ ਮਨਾਉਂਦੇ ਹੋਏ ਮਾਦਾ ਭਰੂਣ ਹੱਤਿਆ, ਬਾਲ ਵਿਆਹ ਅਤੇ ਲੜਕੀਆਂ ਲਈ ਸਿੱਖਿਆ ਆਦਿ ਵਿਸ਼ਿਆਂ ਤੇ ਡਰਾਇੰਗ, ਪੇਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਬਤੌਰ ਜੱਜਮੈਂਟ ਲਈ ਭੂਮਿਕਾ ਨਿਭਾਉਂਦੇ ਹੋਏ ਲੈਕ: ਮੈਡਮ ਇੰਦਰਪ੍ਰੀਤ ਕੌਰ ਕੰਗ, ਲੈਕ: ਰਾਜੀਵ ਰਤਨ ਅਤੇ ਜਵਾਹਰ ਸਿੰਘ ਗਰੇਵਾਲ ਸਿੰਘ ਵੱਲੋਂ ਸੋਨੂੰ ਪਹਿਲੇ, ਨਵਜੋਤ ਸਿੰਘ ਦੂਸਰੇ ਅਤੇ ਰਜਿੰਦਰ ਸਿੰਘ ਨੂੰ ਤੀਸਰੇ ਸਥਾਨ ਤੇ ਐਲਾਨਿਆ ਗਿਆ। ਜੇਤੂ ਕੈਡਿਟਾਂ ਨੂੰ ਸਕੂਲ ਪ੍ਰਿੰਸੀਪਲ ਕੁਲਵੰਤ ਸਿੰਘ, ਲੈਫ: ਜਤਿੰਦਰ ਕੁਮਾਰ, ਬਟਾਲੀਅਨ ਤੋਂ ਉਚੇਚੇ ਤੌਰ ਤੇ ਪਹੁੰਚੇ ਸੂਬੇਦਾਰ ਕਰਤਾਰ ਸਿੰਘ ਅਤੇ ਸੀ. ਐਚ. ਐਮ. ਸਤਨਾਮ ਸਿੰਘ ਵੱਲੋਂ ਸਟਾਫ ਦੀ ਹਾਜਰੀ ਵਿੱਚ ਇਨਾਮ ਵੰਡੇ ਗਏ। ਇਸ ਸਮਾਗਮ ਉਪਰੰਤ ਐਨ. ਸੀ. ਸੀ. ਕੈਡਿਟਾਂ ਵੱਲੋਂ ਉਪਰੋਕਤ ਸਮਾਜਿਕ ਬੁਰਾਈਆਂ ਖਿਲਾਫ ਡਟਣ ਲਈ ਆਮ ਜਨਤਾ ਨੂੰ ਸੁਚੇਤ ਅਤੇ ਜਾਗਰੂਕ ਕਰਨ ਹਿੱਤ ਸਕੂਲ ਤੋਂ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ਵਿੱਚੋਂ ਲੰਘਦੀ ਹੋਈ ਇੱਕ ਭਰਵੀਂ ਤੇ ਸ਼ਾਨਦਾਰ ਰੈਲੀ ਵੀ ਕੱਢੀ ਗਈ। ਰੈਲੀ ਦੌਰਾਨ ਕੈਡਿਟਾਂ ਵੱਲੋਂ ਮਾਦਾ ਭਰੂਣ ਹੱਤਿਆ ਪਾਪ ਹੈ- ਪਾਪ ਹੈ ; ਬਾਲ ਵਿਆਹ ਸਰਾਪ ਹੈ; ਲੜਕੀਆਂ ਪੜ੍ਹਾਓ, ਪਰਿਵਾਰ ਬਚਾਓ; ਮਾਦਾ ਭਰੂਣ ਹੱਤਿਆ ਕਰਵਾਉਣ ਵਾਲੇ ਸਕੈਨ ਸੈਂਟਰ ਬੰਦ ਕਰੋ- ਬੰਦ ਕਰੋ ਆਦਿ ਬੁਲੰਦ ਨਾਅਰਿਆਂ ਦੀ ਆਵਾਜ਼ ਗੂੰਜ ਰਹੀ ਸੀ। ਰੈਲੀ ਸ਼ਹਿਰ ਵਿੱਚੋਂ ਲੰਘਦੀ ਹੋਈ ਵਾਪਸ ਸਕੂਲ ਵਿਖੇ ਹੀ ਸਮਾਪਤ ਹੋ ਗਈ। ਇਸ ਮੌਕੇ ਵਾਈਸ ਪ੍ਰਿੰਸੀਪਲ ਬਲਰਾਜ ਸਿੰਘ, ਲੈਕ: ਹਰੀ ਚੰਦ ਵਰਮਾ, ਜਗਰੂਪਜੀਤ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਵਰਿੰਦਰ ਕੁਮਾਰ, ਹਰਿੰਦਰ ਸਿੰਘ ਗਰੇਵਾਲ,ਇਕਬਾਲ ਸਿੰਘ, ਸੰਦੀਪ ਕੌਰ, ਪਰਵੀਨ ਭਨੋਟ, ਮਨਮਿੰਦਰ ਕੌਰ, ਜਯੋਤੀ ਵਰਮਾ ਤੋਂ ਇਲਾਵਾ ਵਿਕਰਮ ਭਨੋਟ, ਵਿਨੋਦ ਰਾਵਲ, ਸੁਰਿੰਦਰ ਵਰਮਾ, ਸੁਰਿੰਦਰ ਕੌਰ, ਕਿਰਨ ਬਾਲਾ, ਨਰਿੰਦਰ ਕੌਰ, ਸੀਮਾ ਖੰਨਾ, ਪਵਨਪ੍ਰੀਤ ਸਿੰਘ ਪੰਧੇਰ, ਬੀਰ ਬਹਾਦਰ ਸਿੰਘ, ਜਗਵਿੰਦਰ ਸਿੰਘ, ਪ੍ਰੇਮ ਸਿੰਘ ਆਦਿ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply